ਦੱਸ ਦੇਈਏ ਕੱਲ ਵੀਰਵਾਰ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਆਂਗਣਵਾੜੀ ਅਤੇ ਬਾਲ ਵਿਕਾਸ ਲਈ ਇੱਕ ਪ੍ਰੈਸ ਕਾਨਫਰੈਂਸ ਕਰਵਾਈ ਗਈ ਸੀ ਜਿਸ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਬਾਲ ਵਿਕਾਸ ਲਈ ਬਹੁਤ ਸਾਰੇ ਐਲਾਨ ਕੀਤੇ ਜਿਨ੍ਹਾਂ ਵਿੱਚ ਇਹ ਵੀ ਸੀ ਕਿ ਪੰਜਾਬ ਸਰਕਾਰ ਪੰਜਾਬ ਵਿੱਚ 3000 ਆਂਗਣਵਾੜੀ ਹੈਲਪਰ ਅਤੇ ਵਰਕਰ ਭਰਤੀ ਕਰੇਗੀ।
ਇਹ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਵੇਂ 1419 ਆਂਗਣਵਾੜੀ ਸੈਂਟਰ ਖੋਲ੍ਹੇ ਜਾਣਗੇ ਅਤੇ ਪੁਰਾਣੇ ਸੈਂਟਰਾਂ ਨੂੰ ਬੇਹਤਰ ਬਣਾਇਆ ਜਾਏਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਵੇਂ ਬਣ ਰਹੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੇ ਵਿਕਾਸ ਲਈ ਕਿਡਜ਼ ਲਰਨਿੰਗ ਕੀਟਸ ਦਿੱਤੀਆਂ ਜਾਣਗੀਆਂ ਅਤੇ ਸੈਂਟਰਾਂ ਵਿੱਚ LED ਅਤੇ RO ਦੀ ਸੁਵਿਧਾ ਵੀ ਪ੍ਰਧਾਨ ਕੀਤੀ ਜਾਏਗੀ
ਇਸ ਦੇ ਨਾਲ ਹੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੁਰਾਣੇ ਸੈਂਟਰਾਂ ਨੂੰ ਅਪਗ੍ਰੇਡ ਕੀਤਾ ਜਾਏਗਾ ਅਤੇ ਨਵੇਂ ਸੈਂਟਰਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਪਰ ਸੈਂਟਰ 2 ਲੱਖ ਦਿੱਤਾ ਜਾਏਗਾ।
ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਉਦੇਸ਼ ਸਿਰਫ ਸੈਂਟਰਾਂ ਨੂੰ ਅਪਗ੍ਰੇਡ ਕਰਨਾ ਹੀ ਨਹੀਂ ਸਗੋਂ ਬੱਚਿਆਂ ਦੇ ਵਿਕਾਸ ਨੂੰ ਸਰੀਰਕ ਮਾਨਸਿਕ ਅਤੇ ਬੋਧਿਕ ਪੱਖੋਂ ਮੁਕੰਮਲ ਕਰਨਾ ਹੈ। ਪੰਜਾਬ ਸਰਕਾਰ ਦੇ ਟੀਚੇ ਹਨ ਕਿ ਸਰਕਾਰ ਸਰਕਾਰ ਬੱਚਿਆਂ ਨੂੰ ਉਹਨਾਂ ਦੇ ਵਿਕਾਸ ਲਈ ਇੱਕ ਚੰਗਾ ਵਾਤਾਵਰਨ ਪ੍ਰਧਾਨ ਕਰ ਸਕੇ ਜਿਸ ਨਾਲ ਬੱਚਿਆਂ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।