Good News For PUNBUS Employees: ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ PUNBUS ਦੇ ਕੱਚੇ ਮੁਲਾਜ਼ਮਾਂ ਲਈ ਇੱਕ ਬੇਹੱਦ ਹੀ ਅਹਿਮ ਐਲਾਨ ਕੀਤਾ ਹੈ ਤੇ ਇਹ ਖ਼ਬਰ ਮੁਲਾਜਮਾਂ ਲਈ ਬੇਹੱਦ ਖਾਸ ਅਤੇ ਖੁਸ਼ਖਬਰੀ ਵਾਲੀ ਹੋਣ ਵਾਲੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ PUNBUS ਦੇ ਕੱਚੇ ਮੁਲਾਜਮਾਂ ਦੀ ਤਨਖਾਹ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਆਊਟ ਸੋਰਸ ਤਹਿਤ ਭਰਤੀ ਹੋਏ ਮੁਲਾਜਮਾਂ ਦੀ 5% ਤਨਖਾਹ ਵਿੱਚ ਵਾਧਾ ਕੀਤਾ ਹੈ। ਦੱਸ ਦੇਈਏ ਇਸ ਐਲਾਨ ਦਾ ਲਾਭ ਕੰਡਕਟਰਾਂ ਡ੍ਰਾਇਵਰਾਂ ਸਮੇਤ ਵਰਕਸ਼ਾਪ ਵਰਕਰਾਂ ਨੂੰ ਵੀ ਹੋਵੇਗਾ। ਜਿਨ੍ਹਾਂ ਮੁਲਾਜਮਾਂ ਨੇ 1 ਨਵੰਬਰ 2024 ਤੱਕ ਇਕ ਸਾਲ ਪੂਰਾ ਕਰ ਲਿਆ ਹੈ ਇਹ ਵਾਧਾ ਉਹਨਾਂ ਦੀ ਤਨਖਾਹ ਵਿੱਚ ਹੋਵੇਗਾ।
ਇਸ ਦੇ ਨਾਲ ਹੀ ਦੱਸ ਦੇਈਏ ਬੀਤੇ ਦਿਨੀਂ PUNBUS ਅਤੇ PRTC ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਤਹਿਤ ਪੰਜਾਬ ਭਰ ਵਿੱਚ ਬੱਸਾਂ ਦੀ ਹੜਤਾਲ ਕੀਤੀ ਸੀ ਜਿਸ ਤੋਂ ਬਾਅਦ ਮੰਤਰੀ ਲਾਲਜੀਤ ਭੁੱਲਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ।