SBI Hiked Interest Rates: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੇਪੋ ਦਰ ‘ਚ ਵਾਧੇ ਤੋਂ ਬਾਅਦ ਬੈਂਕਾਂ ਨੇ ਵੀ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰਜ਼ਿਆਂ ‘ਤੇ ਵਿਆਜ ਦਰਾਂ ਵਧਾਉਣ ਦੇ ਨਾਲ-ਨਾਲ ਬੈਂਕਾਂ ‘ਚ ਜਮ੍ਹਾਂ ਰਾਸ਼ੀ ‘ਤੇ ਵੀ ਵਿਆਜ ਦਰਾਂ ਵਧਣ ਲੱਗੀਆਂ ਹਨ। ਇਸ ਦੇ ਨਾਲ ਹੀ, ਜਨਤਕ ਖੇਤਰ ਦੇ ਭਾਰਤੀ ਸਟੇਟ ਬੈਂਕ (SBI) ਨੇ ਬਚਤ ਖਾਤਿਆਂ ਅਤੇ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ।
ਨਵੀਆਂ ਦਰਾਂ 15 ਅਕਤੂਬਰ 2022 ਤੋਂ :
ਐਸਬੀਆਈ ਨੇ 15 ਅਕਤੂਬਰ ਨੂੰ ਇਹ ਐਲਾਨ ਕੀਤਾ। ਬੈਂਕ ਨੇ FD ‘ਤੇ 20 ਬੇਸਿਸ ਪੁਆਇੰਟ ਅਤੇ ਬਚਤ ਖਾਤਿਆਂ ‘ਤੇ 25 ਬੇਸਿਸ ਪੁਆਇੰਟ ਤੱਕ ਵਿਆਜ ਦਰਾਂ ਵਧਾ ਦਿੱਤੀਆਂ ਹਨ। SBI ਨੇ 10 ਕਰੋੜ ਰੁਪਏ ਤੋਂ ਘੱਟ ਦੇ ਬਚਤ ਖਾਤੇ ਦੇ ਬਕਾਏ ‘ਤੇ ਆਪਣੀ ਵਿਆਜ ਦਰ ਨੂੰ 2.75 ਫੀਸਦੀ ਸਲਾਨਾ ਤੋਂ ਵਧਾ ਕੇ 2.70 ਫੀਸਦੀ ਕਰ ਦਿੱਤਾ ਹੈ।
ਬੈਂਕ ਨੇ 10 ਕਰੋੜ ਰੁਪਏ ਅਤੇ ਇਸ ਤੋਂ ਵੱਧ ਦੇ ਬਚਤ ਖਾਤੇ ਦੇ ਬਕਾਏ ‘ਤੇ ਵਿਆਜ ਦਰ ਨੂੰ 2.75 ਫੀਸਦੀ ਸਾਲਾਨਾ ਤੋਂ ਘਟਾ ਕੇ 3.00 ਫੀਸਦੀ ਸਾਲਾਨਾ ਕਰ ਦਿੱਤਾ ਹੈ।
ਐਸਬੀਆਈ ਵੀਡੀਓ ਕੇਵਾਈਸੀ ਬਚਤ ਖਾਤਾ, ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਖਾਤਾ, ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਸਮਾਲ ਅਕਾਉਂਟ, ਸੇਵਿੰਗ ਬੈਂਕ ਅਕਾਉਂਟ, ਨਾਬਾਲਗਾਂ ਲਈ ਸੇਵਿੰਗਸ ਖਾਤਾ, ਸੇਵਿੰਗ ਪਲੱਸ ਅਕਾਉਂਟ, ਇੰਸਟਾ ਪਲੱਸ ਵੀਡੀਓ ਕੇਵਾਈਸੀ ਸੇਵਿੰਗ ਅਕਾਉਂਟ, ਐਸਬੀਆਈ ਵੀਡੀਓ ਕੇਵਾਈਸੀ ਸੇਵਿੰਗ ਅਕਾਊਂਟ, ਇੰਸਟਾ ਪਲੱਸ ਵੀਡੀਓ ਕੇਵਾਈਸੀ ਸੇਵਿੰਗਜ਼ ਵਰਗੇ ਕਈ ਖਾਤੇ ਆਪਣੇ ਗਾਹਕਾਂ ਨੂੰ ਦਿੰਦਾ ਹੈ।
ਰਿਜ਼ਰਵ ਬੈਂਕ ਨੇ ਰੈਪੋ ਰੇਟ 0.5 ਫੀਸਦੀ ਵਧਾ ਕੇ 5.9 ਫੀਸਦੀ ਕਰ ਦਿੱਤਾ ਹੈ :
ਹਾਲ ਹੀ ‘ਚ ਆਰਬੀਆਈ ਨੇ ਰੈਪੋ ਰੇਟ 0.5 ਫੀਸਦੀ ਵਧਾ ਕੇ 5.9 ਫੀਸਦੀ ਕਰ ਦਿੱਤਾ ਹੈ। ਇਹ ਇਸ ਦਾ 3 ਸਾਲ ਦਾ ਉੱਚ ਪੱਧਰ ਹੈ। ਆਰਬੀਆਈ ਨੇ ਇਹ ਕਦਮ ਖੁਦਰਾ ਮਹਿੰਗਾਈ ਨੂੰ ਕੰਟਰੋਲ ਕਰਨ ਅਤੇ ਵੱਖ-ਵੱਖ ਦੇਸ਼ਾਂ ਦੇ ਕੇਂਦਰੀ ਬੈਂਕਾਂ ਵਲੋਂ ਹਮਲਾਵਰ ਦਰਾਂ ਵਿੱਚ ਵਾਧੇ ਕਾਰਨ ਪੈਦਾ ਹੋਏ ਦਬਾਅ ਨਾਲ ਨਜਿੱਠਣ ਲਈ ਚੁੱਕਿਆ ਹੈ।
ਇਸ ਤੋਂ ਪਹਿਲਾਂ ਮਈ ‘ਚ 0.40 ਫੀਸਦੀ ਵਾਧੇ ਤੋਂ ਬਾਅਦ ਜੂਨ ਅਤੇ ਅਗਸਤ ‘ਚ 0.50-0.50 ਫੀਸਦੀ ਦਾ ਵਾਧਾ ਹੋਇਆ ਸੀ। ਕੁੱਲ ਮਿਲਾ ਕੇ ਮਈ ਤੋਂ ਹੁਣ ਤੱਕ ਆਰਬੀਆਈ ਨੇ ਰੈਪੋ ਰੇਟ ਵਿੱਚ 1.90 ਫੀਸਦੀ ਦਾ ਵਾਧਾ ਕੀਤਾ ਹੈ।
ਕਈ ਬੈਂਕਾਂ ਨੇ FD ਦਰਾਂ ਵਧਾ ਦਿੱਤੀਆਂ ਹਨ:
ਦੱਸ ਦੇਈਏ ਕਿ ਹਾਲ ਹੀ ਵਿੱਚ ਆਰਬੀਐਲ ਬੈਂਕ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਸੀਐਸਬੀ ਬੈਂਕ ਲਿਮਿਟੇਡ, ਕੋਟਕ ਮਹਿੰਦਰਾ ਬੈਂਕ, ਕੇਨਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਆਦਿ ਨੇ ਵੀ ਆਪਣੀ ਫਿਕਸਡ ਡਿਪਾਜ਼ਿਟ ਦਰਾਂ ਵਿੱਚ ਵਾਧਾ ਕੀਤਾ ਹੈ। ਦਰਾਂ ਵਧਾਉਣ ਦੀ ਇਹ ਪ੍ਰਕਿਰਿਆ ਆਰਬੀਆਈ ਵੱਲੋਂ ਰੇਪੋ ਦਰਾਂ ਵਿੱਚ ਵਾਧੇ ਤੋਂ ਬਾਅਦ ਸ਼ੁਰੂ ਹੋਈ ਹੈ।