ਕੈਨੇਡਾ ਸਰਕਾਰ ਨੇ ਵਿਦੇਸ਼ੀ ਸਟੂਡੈਂਟਸ ਲਈ ਕਈ ਰਿਆਇਤਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਕੰਮ ਦੇ ਘੰਟਿਆਂ ਦੀ ਲਿਮਟ ਨੂੰ ਹਟਾਉਣ ਜਿਹੇ ਸੁਝਾਅ ਸ਼ਾਮਲ ਹਨ। Immigration Refugeers and Citizenship Canada (IRCC) ਨੇ ਇਨ੍ਹਾਂ ਸੁਝਾਵਾਂ ਦਾ ਐਲਾਨ ਕੀਤਾ ਹੈ।
CIC News ਦੀ ਰਿਪੋਰਟ ਮੁਤਾਬਕ ਕੈਨੇਡਾ ਸਰਕਾਰ ਨੇ ਦੱਸਿਆ ਕਿ 2022-23 ਤੋਂ ਸਟਡੀ ਪਰਮਿਟ ਰੱਖਣ ਵਾਲੇ ਫਾਰਨਰ ਸਟੂਡੈਂਟਸ ਦੀ ਗਿਣਤੀ ਵੱਧ ਕੇ 7,53,000 ਤੱਕ ਪਹੁੰਚਣ ਦੀ ਉਮੀਦ ਹੈ। ਕੈਨੇਡੀਅਨ ਇਮੀਗ੍ਰੇਸ਼ਨ ਨੇ ਏਸ਼ੀਆਈ, ਅਫਰੀਕਾ ਅਤੇ ਫਰੈਂਚ ਬੋਲਣ ਵਾਲੇ ਵਿਦਿਆਰਥੀਆਂ ਲਈ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਦਾ ਵਿਸਥਾਕ ਕਰਨ ਦੀਆਂ ਸੰਭਾਵਨਾਲਾਂ ਤਲਾਸ਼ਣ ‘ਤੇ ਵੀ ਜ਼ੋਰ ਦਿੱਤਾ। ਦੱਸ ਦਈਏ ਕਿ ਐਸਡੀਐਸ ਇੱਕ ਫਾਸਟ ਟ੍ਰੈਕ ਸਿਸਟਮ ਹੈ, ਜਿਸ ਤਹਿਤ 14 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸਟਡੀ ਪਰਮਿਟ ਦਿੱਤਾ ਜਾਂਦਾ ਹੈ।
IRCC ਵਿਦੇਸ਼ੀ ਨੂੰ ਸਥਾਈ ਰੇਜਿਡੇਂਸ ਸਹੁਲਤ ਦੇਣ ਦੀ ਸੁਝਾਅ ‘ਤੇ ਵੀ ਵਿਚਾਰ ਕਰੇਗੀ। ਖਾਸਕਰ ਐਕਸਪੀਰਿਅੰਸ ਅਤੇ ਸਹੀ ਲੈਂਗਵੇਜ ਲੇਵਲ ਵਾਲੇ ਵਿਦੇਸ਼ੀ ਲਈ ਇਨ੍ਹਾਂ ਸੁਝਾਵਾਂ ‘ਤੇ ਜ਼ੋਰ ਦਿੱਤਾ ਜਾਵੇਗਾ। ਆਈਆਰਸੀਸੀ ਇੰਟਰਨੇਸ਼ਨਲ ਸਟੂਡੇਂਟ ਪ੍ਰੋਗ੍ਰਾਮ ਦੀ ਪਾਰਦਰਸ਼ਿਤਾ ‘ਤੇ ਕਾਫੀ ਜ਼ੋਰ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਕਮਯੂਨਿਕੇਸ਼ਨ ਵਧਾਉਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਨੇ ਹਾਲ ਹੀ ‘ 1250 ਨਵੇਂ ਪ੍ਰੋਸੇਸਿੰਗ ਸਟਾਫ ਦੀ ਹਾਈਰਿੰਗ ਬਾਰੇ ਵੀ ਦੱਸੀਆ। ਕੈਨੇਡਾ ਦੀ ਇਮੀਗ੍ਰੇਸ਼ਨ ਅਥਾਰਿਟੀ ਨੇ ਬੈਕਲੌਕ ਬਾਰੇ ਹਰ ਮਹੀਨੇ ਡੇਟਾ ਪਬਲਿਸ਼ ਕਰਨ ਦਾ ਵੀ ਭਰੋਸ ਦਿੱਤਾ। ਕੈਨੇਡਾ ਸਰਕਾਰ ਵਿਦੇਸ਼ੀ ਵਿਦੀਆਰਥੀਆਂ ਨੂੰ ਕੈਂਪਸ ਤੋਂ ਬਾਹਰ 20 ਘੰਟੇ ਤੋਂ ਜ਼ਿਆਦਾ ਕੰਮ ਕਰਨ ਦੀ ਇਜਾਜ਼ਤ ਦੇ ਰਹੀ ਹੈ।
ਦੱਸ ਦਈਏ ਕ 2021 ‘ਚ ਕੈਨੇਜਾ ਨੇ 620000 ਵਿਦੇਸ਼ੀ ਵਿਦੀਆਰਥੀਆਂ ਨੂੰ ਮੌਕਾ ਦਿੱਤਾ। ਪਿਛਲੇ ਸਾਲ ਕੈਨੇਡਾ ਨੇ ਕਰੀਬ 450000 ਨਵੇ ਸਟਡੀ ਪਰਮਿਟ ਜਾਰੀ ਕੀਤੇ। ਪਿਛਲੇ ਸਾਲ ਅਗਸਟ ‘ਚ ਵਰਕ ਪਰਮਿਟ ‘ਚ 23 ਫੀਸਦ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਪਿਛਲੇ ਸਾਲ ਕੈਨੇਡਾ ਨੇ ਸਟਡੀ ਪਰਮਿਟ ਲਈ 367000 ਪਰਮਿਟ ਦੀ ਪ੍ਰੋਸੈਸਿੰਗ ਕੀਤੀ। ਜ਼ਿਆਦਾਤਰ ਵਿਦੇਸ਼ੀ ਸਟੂਡੇਂਸਟ ਦਾ ਕਹਿਣਾ ਹੈ ਕਿ ਉਹ ਆਪਣੀ ਪੜਾਈ ਪੂਰੀ ਕਰ ਕੈਨੇਡਾ ‘ਚ ਹੀ ਰਹਿਣਾ ਚਾਹੁੰਦੇ ਹਨ।