Google Pixel Fold: ਜਿੰਨੀ ਤੇਜ਼ੀ ਨਾਲ ਸਮਾਰਟਫੋਨ ਟੈਕਨਾਲੋਜੀ ਬਦਲਦੀ ਹੈ, ਸ਼ਾਇਦ ਹੀ ਕਿਸੇ ਹੋਰ ਨੇ ਇੰਡਸਟਰੀ ਵਿੱਚ ਅਜਿਹਾ ਦੇਖਿਆ ਹੋਵੇਗਾ। ਮੁਕਾਬਲੇ ਦੇ ਦੌਰ ‘ਚ ਹਰ ਕੰਪਨੀ ਨਵੇਂ ਡਿਜ਼ਾਈਨ ਵਾਲੇ ਸਮਾਰਟਫੋਨ ਲਾਂਚ ਕਰ ਰਹੀ ਹੈ। ਹੁਣ ਬਾਜ਼ਾਰ ‘ਚ ਫੋਲਡੇਬਲ ਸਮਾਰਟਫੋਨ ਦਾ ਕ੍ਰੇਜ਼ ਵਧਣ ਲੱਗਾ ਹੈ ਤੇ ਇਸ ਨੂੰ ਧਿਆਨ ‘ਚ ਰੱਖਦੇ ਹੋਏ ਹਰ ਛੋਟੀ-ਵੱਡੀ ਕੰਪਨੀ ਆਪਣਾ ਫੋਲਡੇਬਲ ਫੋਨ ਤਿਆਰ ਕਰ ਰਹੀ ਹੈ।
ਦਿੱਗਜ ਟੈਕ ਕੰਪਨੀ ਗੂਗਲ ਵੀ ਫੋਲਡੇਬਲ ਫੋਨ ਲਾਂਚ ਕਰਨ ਵਾਲੀ ਹੈ। ਗੂਗਲ ਆਪਣੇ ਆਉਣ ਵਾਲੇ ਈਵੈਂਟ I/O ‘ਚ ਪਹਿਲਾ ਫੋਲਡੇਬਲ ਫੋਨ Google Pixel Fold ਲਾਂਚ ਕਰ ਸਕਦੀ ਹੈ, ਹਾਲਾਂਕਿ ਗੂਗਲ ਪਿਕਸਲ ਫੋਲਡ ਸਮਾਰਟਫੋਨ ਲਾਂਚ ਤੋਂ ਪਹਿਲਾਂ ਹੀ ਪੇਸ਼ ਹੋ ਚੁੱਕਾ ਹੈ। ਗੂਗਲ ਪਿਕਸਲ ਫੋਲਡ ਦਾ ਇੱਕ ਵੀਡੀਓ ਲੀਕ ਹੋਇਆ ਹੈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਗੂਗਲ ਦਾ ਈਵੈਂਟ Google I/O 2023 10 ਮਈ ਨੂੰ ਹੋਣਾ ਹੈ। ਇਸ ‘ਚ ਕੰਪਨੀ ਆਪਣੇ ਆਉਣ ਵਾਲੇ ਕਈ ਪ੍ਰੋਡਕਟਸ ਨੂੰ ਪ੍ਰਦਰਸ਼ਿਤ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਈਵੈਂਟ ‘ਚ ਗੂਗਲ ਆਪਣਾ ਫੋਲਡੇਬਲ ਸਮਾਰਟਫੋਨ ਗੂਗਲ ਪਿਕਸਲ ਫੋਲਡ ਵੀ ਲਾਂਚ ਕਰ ਸਕਦਾ ਹੈ। ਲਾਂਚ ਤੋਂ ਪਹਿਲਾਂ ਹੀ ਗੂਗਲ ਫੋਲਡੇਬਲ ਸਮਾਰਟਫੋਨ ਦਾ ਵੀਡੀਓ ਸਾਹਮਣੇ ਆਇਆ ਹੈ।
ਗੂਗਲ ਦੇ ਇਸ ਫੋਲਡੇਬਲ ਸਮਾਰਟਫੋਨ ਦਾ 6 ਸੈਕਿੰਡ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੂਗਲ ਪਿਕਸਲ ਫੋਲਡ ਦਾ ਵੀਡੀਓ ਟਵਿੱਟਰ ‘ਤੇ Kuba Wojciechowski ਨਾਂ ਦੇ ਟਿਪਸਟਰ ਨੇ ਪੋਸਟ ਕੀਤਾ ਹੈ।
😉😉😉 pic.twitter.com/zTpEo18K4y
— Kuba Wojciechowski :3 (@Za_Raczke) April 22, 2023
ਗੂਗਲ ਪਿਕਸਲ ਫੋਲਡ ਸਮਾਰਟਫੋਨ ਦੇ ਵਾਇਰਲ ਹੋ ਰਹੇ ਵੀਡੀਓ ‘ਚ ਫੋਨ ਦਾ ਡਿਜ਼ਾਈਨ ਸਾਫ ਨਜ਼ਰ ਆ ਰਿਹਾ ਹੈ। ਇਸ ‘ਚ ਯੂਜ਼ਰਸ ਨੂੰ ਬਹੁਤ ਮੋਟੇ ਬੇਜ਼ਲ ਮਿਲਣ ਜਾ ਰਹੇ ਹਨ। ਇਸ ਦੇ ਨਾਲ ਹੀ ਗੂਗਲ ਪਿਕਸਲ ਫੋਲਡ ਦੀ ਸਕਰੀਨ ‘ਤੇ ਫਰੰਟ ਕੈਮਰਾ ਦਿੱਤਾ ਜਾਵੇਗਾ। ਪਾਵਰ ਬਟਨ ਅਤੇ ਵਾਲੀਅਮ ਰੌਕਰ ਬਟਨ ਸਮਾਰਟਫੋਨ ਦੇ ਸੱਜੇ ਪਾਸੇ ਮਿਲਣਗੇ।
ਫਿਲਹਾਲ ਵੀਡੀਓ ‘ਚ ਦਿਖਾਈ ਦੇਣ ਵਾਲੇ ਫੋਲਡੇਬਲ ਸਮਾਰਟਫੋਨ ‘ਚ ਗੂਗਲ ਦਾ ਕੋਈ ਲੋਗੋ ਜਾਂ ਡਿਜ਼ਾਈਨ ਨਜ਼ਰ ਨਹੀਂ ਆ ਰਿਹਾ ਹੈ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਗੂਗਲ ਦਾ ਇਹ ਫੋਲਡੇਬਲ ਸਮਾਰਟਫੋਨ ਗੂਗਲ ਪਿਕਸਲ ਫੋਲਡ ਹੈ। ਹਾਲਾਂਕਿ, ਪੋਸਟ ਦੇ ਟਿੱਪਣੀ ਭਾਗ ਵਿੱਚ, ਇਹ ਯਕੀਨੀ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ ਕਿ ਇਹ ਗੂਗਲ ਪਿਕਸਲ ਫੋਲਡ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h