Goverment Jobs: ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਨੇ 1411 ਹੈੱਡ ਕਾਂਸਟੇਬਲ (ਡਰਾਈਵਰ) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਲਈ 30 ਸਾਲ ਤੱਕ ਦੀ ਉਮਰ ਦੇ 12ਵੀਂ ਪਾਸ ਉਮੀਦਵਾਰ SSC ਦੀ ਅਧਿਕਾਰਤ ਵੈੱਬਸਾਈਟ https://ssc.nic.in/ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਭਰਤੀ ਪ੍ਰਕਿਰਿਆ ਵਿੱਚ, ਉਮੀਦਵਾਰ ਨੂੰ ਚੋਣ ਲਈ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਪਾਸ ਕਰਨਾ ਹੋਵੇਗਾ। ਇਹ ਪ੍ਰੀਖਿਆ 100 ਅੰਕਾਂ ਦੀ ਹੋਵੇਗੀ। ਇਸ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ।
ਭਰਤੀ ਪ੍ਰਕਿਰਿਆ ‘ਚ ਚੁਣੇ ਜਾਣ ‘ਤੇ ਉਮੀਦਵਾਰ ਨੂੰ 21 ਹਜ਼ਾਰ 700 ਰੁਪਏ ਤੋਂ ਲੈ ਕੇ 69 ਹਜ਼ਾਰ 100 ਰੁਪਏ ਤੱਕ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ।
ਜਨਰਲ ਨਾਲੇਜ ਤੋਂ 20 ਸਵਾਲ, ਜਨਰਲ ਇੰਟੈਲੀਜੈਂਸ ਯਾਨੀ ਰਿਜ਼ਨਿੰਗ ਤੋਂ 20 ਸਵਾਲ, ਅੰਕਗਣਿਤ ਤੋਂ 10 ਸਵਾਲ ਅਤੇ ਸੜਕ ਨਿਯਮਾਂ, ਵਾਹਨਾਂ ਦੀ ਸਾਂਭ-ਸੰਭਾਲ, ਵਾਹਨ ਪ੍ਰਦੂਸ਼ਣ ਬਾਰੇ ਗਿਆਨ ਨਾਲ ਸਬੰਧਤ 50 ਸਵਾਲ ਪੁੱਛੇ ਜਾਣਗੇ।
ਕਾਂਸਟੇਬਲ ਦੀਆਂ ਅਸਾਮੀਆਂ ਲਈ ਜਨਰਲ ਵਰਗ ਦੇ ਉਮੀਦਵਾਰ ਦੀ ਉਮਰ ਘੱਟੋ-ਘੱਟ 21 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਦਿੱਤੀ ਜਾਂਦੀ ਹੈ। SC/ST ਵਰਗ ਨਾਲ ਸਬੰਧਤ ਉਮੀਦਵਾਰਾਂ ਲਈ 5 ਸਾਲ ਦੀ ਛੋਟ ਹੈ।
ਓਬੀਸੀ ਉਮੀਦਵਾਰ ਨੂੰ 3 ਸਾਲ ਦੀ ਛੋਟ ਮਿਲੇਗੀ। ਜਦਕਿ ਸਪੋਰਟਸ ਕੋਟੇ ਤਹਿਤ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ 5 ਸਾਲ ਦੀ ਛੋਟ ਦਾ ਉਪਬੰਧ ਕੀਤਾ ਗਿਆ ਹੈ।
ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਮੀਦਵਾਰ ਕੋਲ ਹੈਵੀ ਮੋਟਰ ਵਹੀਕਲ ਦਾ ਜਾਇਜ਼ ਲਾਇਸੈਂਸ ਹੋਣਾ ਚਾਹੀਦਾ ਹੈ।
ਨੋਟੀਫਿਕੇਸ਼ਨ ਦੇਖੋ
https://ssc.nic.in/SSCFileServer/PortalManagement/UploadedFiles/notice_CDDP_08072022.pdf