ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਭਲਕੇ ਹੁਸ਼ਿਆਰਪੁਰ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਗਰ ਕੀਰਤਨ ਦੇ ਸਬੰਧ ‘ਚ ਛੁੱਟੀ ਐਲਾਨੀ ਗਈ ਹੈ। ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਬੰਦ ਰਹਿਣਗੇ। ਜਿਨ੍ਹਾਂ ਵਿੱਦਿਅਕ ਅਦਾਰਿਆਂ ‘ਚ ਕੱਲ੍ਹ ਬੋਰਡ/ਯੂਨੀਵਰਸਿਟੀ/ਕਾਲਜ਼ ਦੀਆਂ ਪ੍ਰੀਖਿਆਵਾਂ ਹਨ ਉੱਥੇ ਛੁੱਟੀ ਦੇ ਹੁਕਮ ਨਹੀਂ ਲਾਗੂ ਹੋਣਗੇ।







