ਭਾਰਤੀ ਕਿਸਾਨ ਯੂਨੀਆਨ (ਦੋਆਬਾ) ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਪਿੰਡ ਖੀਰਨੀਆਂ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੇ ਗ੍ਰਹਿ ਵਿਖੇ ਇੱਕ ਪ੍ਰੈੱਸ ਕਾਂਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ। ਪੰਜਾਬ ਸਰਕਾਰ ਨੇ ਜੇਕਰ ਪੰਜਾਬ ਦੀ ਜਵਾਨੀ ਬਚਾਉਣੀ ਹੈ ਤਾਂ ਉਹ ਸੰਥੈਟਿਕਸ ਨਸ਼ੇ ਤੇ ਪੂਰਨ ਪਾਬੰਦੀ ਲਗਾ ਕੇ ਦੇਸੀ ਦਵਾਈਆਂ ਵਿੱਚ ਵਰਤੋਂ ਆਉਣ ਵਾਲੀ ਅਫੀਮ ਜਾਂ ਭੁੱਕੀ ਦੀ ਰਿਵਾਇਤੀ ਖੇਤੀ ਸ਼ੁਰੂ ਕਰਵਾਏ, ਇਸ ਨਾਲ ਜੋ ਨੌਜਵਾਨ ਮੈਡੀਕਲ ਨਸ਼ੇ ਤੇ ਲੱਗੇ ਹੋਏ ਹਨ, ਉਨ੍ਹਾਂ ਦਾ ਭਵਿੱਖ ਸਭ ਨੂੰ ਪਤਾ ਹੈ,
ਪ੍ਰੰਤੂ ਜੋ ਅਫੀਮ ਅਤੇ ਭੂੱਕੀ ਦੇ ਨਸ਼ੇ ਹਨ, ਉਨ੍ਹਾਂ ਨਾਲ ਸਰੀਰਕ ਨੁਕਸਾਨ ਕੋਈ ਨਹੀਂ ਹੁੰਦਾ, ਜਦੋਂ ਕਿ ਮੈਡੀਕਲ ਨਸ਼ਿਆਂ ਨਾਲ ਨੌਜਵਾਨ ਨਿਪੁੰਨਕਸ ਵੀ ਹੋ ਰਹੇ ਹਨ ਅਤੇ ਆਉਂਦੇ ਕੁਝ ਸਾਲਾਂ ਅੰਦਰ ਪੰਜਾਬ ਬਿਲਕੁੱਲ ਬਰਬਾਦ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਇੱਕਜੁਟਤਾ ਕਾਰਨ ਹੀ ਦਿੱਲੀ ਮੋਰਚਾ ਫਤਹਿ ਹੋਇਆ ਸੀ, ਇਹੀ ਕਾਰਨ ਹੈ ਕਿ ਜੀਰਾ ਫੈਕਟਰੀ ਜਿਸ ਨਾਲ ਆਲੇ ਦੁਆਲੇ ਦੇ ਇਲਾਕੇ ਵਿੱਚ ਕੈਂਸਰ ਵਰਗੀ ਨੁਮਰਾਦ ਬਿਮਾਰੀ ਫੈਲ ਚੁੱਕੀ ਹੈ ਅਤੇ ਵਾਤਾਵਰਨ, ਹਵਾ ਤੇ ਪਾਣੀ ਦੂਸ਼ਿਤ ਹੋ ਚੁੱਕੇ ਹਨ, ਜਿੱਥੇ ਕਿਸਾਨਾਂ ਵੱਲੋਂ ਆਪਣੀ ਏਕਤਾ ਦਾ ਸਬੂਤ ਦਿੰਦੇ ਹੋਏ ਧਰਨਾ ਲਗਾਇਆ ਸੀ, ਜਿਸ ਤੇ ਪੰਜਾਬ ਸਰਕਾਰ ਨੂੰ ਜੀਰਾ ਫੈਕਟਰੀ ਬੰਦ ਕਰਨ ਲਈ ਝੁਕਣਾ ਪਿਆ। ਇੱਥੇ ਵੀ ਆਮ ਲੋਕਾਂ ਦੇ ਏਕੇ ਦੀ ਜਿੱਤ ਹੋਈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਪੰਜਾਬ ਦੇ ਘੱਟ ਗਿਣਤੀ ਸਿੱਖਾਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ, ਪ੍ਰੰਤੂ ਕੇਂਦਰ ਸਰਕਾਰ ਦੀ ਇਹ ਮਨਸਾ ਕਦੇ ਵੀ ਪੂਰੀ ਨਹੀਂ ਹੋਵੇਗੀ।
ਪੰਜਾਬ ਦੇ ਸਿੱਖ ਨੌਜਵਾਨ ਜੋ ਪਿਛਲੇ 30- 35 ਸਾਲਾਂ ਤੋਂ ਜੇਲ੍ਹਾਂ ਅੰਦਰ ਬੰਦ ਹਨ ਅਤੇ ਅਦਾਲਤੀ ਹੁਕਮਾਂ ਅਨੁਸਾਰ ਆਪਣੀਆਂ ਸਜਾਵਾਂ ਪੂਰੀਆਂ ਵੀ ਕਰ ਚੁੱਕੇ ਹਨ, ਜਿਨ੍ਹਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ, ਇਸ ਸਬੰਧੀ ਜੋ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਇਆ ਗਿਆ ਹੈ, ਉਸ ਵਿੱਚ ਵੀ ਇੱਕ ਦਿਨ ਏਕੇ ਦੀ ਜਿੱਤ ਹੋਵੇਗੀ।
ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦੀ ਗੱਡੀ ਦੇ ਸੀਸ਼ੇ ਭੰਨ ਕੇ ਹਮਲਾ ਕੀਤਾ ਗਿਆ, ਉਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਲੋਕ ਇਨਸਾਫ ਲਈ ਮੋਰਚਾ ਲਗਾਉਂਦੇ ਹਨ, ਉੱਥੇ ਕੁਝ ਮਾੜੇ ਆਨਸਰਾਂ ਦੀ ਘੁਸਪੈਠ ਹੋਣੀ ਲਾਜਮੀ ਹੁੰਦੀ ਹੈ, ਅਜਿਹੀ ਘਟਨਾ ਨੂੰ ਅੰਜਾਮ ਵੀ ਕੁਝ ਅਜਿਹੇ ਹੀ ਲੋਕਾਂ ਦੁਆਰਾ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਆਪਣਾ ਏਕਾ ਦਿਖਾਉਂਦੇ ਹੋਏ ਆਪਸੀ ਪਿਆਰ ਤੇ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਪੰਜਾਬ ਦੇ ਹੱਕੀ ਮੰਗਾਂ ਲਈ ਇੱਕਜੁੱਟ ਹੋ ਕੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ।