[caption id="attachment_114600" align="aligncenter" width="1952"]<img class="wp-image-114600 size-full" src="https://propunjabtv.com/wp-content/uploads/2023/01/Grand-Welcome-of-New-Year-2023-1.jpg" alt="" width="1952" height="1098" /> Happy New Year 2023 Photos: ਨਵਾਂ ਸਾਲ 2023 ਸ਼ੁਰੂ ਹੋ ਗਿਆ ਹੈ ਤੇ ਰਾਤ ਦੇ 12 ਵਜੇ ਦੁਨੀਆ ਭਰ ਦੇ ਲੋਕ ਨਵੇਂ ਸਾਲ ਦੇ ਜਸ਼ਨ 'ਚ ਡੁੱਬੇ ਨਜ਼ਰ ਆਏ। ਚੀਨ, ਅਮਰੀਕਾ ਤੋਂ ਲੈ ਕੇ ਫਰਾਂਸ ਅਤੇ ਆਸਟ੍ਰੇਲੀਆ ਤੱਕ ਲੋਕਾਂ ਨੇ ਨਵਾਂ ਸਾਲ 2023 ਮਨਾਇਆ। ਰਾਤ 12 ਵਜੇ ਆਤਿਸ਼ਬਾਜ਼ੀ ਕੀਤੀ, ਜਿਸ ਨੇ ਅਸਮਾਨ ਨੂੰ ਰੌਸ਼ਨ ਕੀਤਾ ਤੇ ਖੂਬਸੂਰਤ ਨਜ਼ਾਰਾ ਪੇਸ਼ ਕੀਤਾ।[/caption] [caption id="attachment_114601" align="aligncenter" width="943"]<img class="wp-image-114601 size-full" src="https://propunjabtv.com/wp-content/uploads/2023/01/Grand-Welcome-of-New-Year-2023-2.jpg" alt="" width="943" height="620" /> ਲੋਕ ਇੱਕ ਦੂਜੇ ਨੂੰ ਨਵੇਂ ਸਾਲ 2023 ਦੀਆਂ ਵਧਾਈਆਂ ਦਿੰਦੇ ਹੋਏ ਤੇ ਇਸ ਦੀ ਖੁਸ਼ੀ ਵਿੱਚ ਨੱਚਦੇ ਨਜ਼ਰ ਆਏ। ਨਵੇਂ ਸਾਲ 2023 ਦੀ ਸ਼ੁਰੂਆਤ ਦੇ ਮੌਕੇ 'ਤੇ ਦੁਨੀਆ ਦੇ ਕਈ ਸ਼ਹਿਰਾਂ 'ਚ ਪ੍ਰੋਗਰਾਮ ਆਯੋਜਿਤ ਕੀਤੇ ਗਏ। ਆਓ ਦੇਖਦੇ ਹਾਂ ਨਵੇਂ ਸਾਲ 2023 ਦੇ ਜਸ਼ਨ ਦੀਆਂ ਤਸਵੀਰਾਂ ਜੋ ਦੁਨੀਆ ਭਰ ਤੋਂ ਸਾਹਮਣੇ ਆਈਆਂ ਹਨ।[/caption] [caption id="attachment_114602" align="aligncenter" width="970"]<img class="wp-image-114602 size-full" src="https://propunjabtv.com/wp-content/uploads/2023/01/Grand-Welcome-of-New-Year-2023-thailand.jpg" alt="" width="970" height="545" /> ਜਿਵੇਂ ਹੀ ਨਵਾਂ ਸਾਲ 2023 ਸ਼ੁਰੂ ਹੋਇਆ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਆਤਿਸ਼ਬਾਜ਼ੀ ਸ਼ੁਰੂ ਹੋਈ। ਇੱਥੇ ਆਤਿਸ਼ਬਾਜ਼ੀ ਨੇ ਅਸਮਾਨ ਨੂੰ ਰੌਸ਼ਨ ਕੀਤਾ। ਆਤਿਸ਼ਬਾਜ਼ੀ ਦੌਰਾਨ ਇੱਥੋਂ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਸੀ।[/caption] [caption id="attachment_114603" align="aligncenter" width="965"]<img class="wp-image-114603 size-full" src="https://propunjabtv.com/wp-content/uploads/2023/01/new-year-celebration-moscow.jpg" alt="" width="965" height="541" /> ਰੂਸ ਦੀ ਰਾਜਧਾਨੀ ਮਾਸਕੋ ਵਿੱਚ ਵੀ ਨਵਾਂ ਸਾਲ 2023 ਧੂਮਧਾਮ ਨਾਲ ਮਨਾਇਆ ਗਿਆ। ਨਵੇਂ ਸਾਲ 2023 ਦੇ ਮੌਕੇ 'ਤੇ ਆਤਿਸ਼ਬਾਜ਼ੀ ਕੀਤੀ ਗਈ। ਇੱਥੇ ਇਮਾਰਤਾਂ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ। ਇਸ ਤੋਂ ਇਲਾਵਾ ਨਵੇਂ ਸਾਲ 2023 ਦੀ ਪਾਰਟੀ 'ਚ ਲੋਕਾਂ ਨੇ ਰੌਣਕਾਂ ਵੀ ਲਗਾਈਆਂ।[/caption] [caption id="attachment_114604" align="aligncenter" width="1028"]<img class="wp-image-114604 size-full" src="https://propunjabtv.com/wp-content/uploads/2023/01/new-year-celebration-sydney.jpg" alt="" width="1028" height="596" /> ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ ਓਪੇਰਾ ਹਾਊਸ ਨੇੜੇ ਨਵੇਂ ਸਾਲ 2023 ਦੇ ਮੌਕੇ 'ਤੇ ਕਾਫੀ ਆਤਿਸ਼ਬਾਜ਼ੀ ਕੀਤੀ ਗਈ। ਲੋਕ ਇੱਥੇ ਆਤਿਸ਼ਬਾਜ਼ੀ ਦੀਆਂ ਤਸਵੀਰਾਂ ਲੈਂਦੇ ਦੇਖੇ ਗਏ।[/caption] [caption id="attachment_114605" align="aligncenter" width="934"]<img class="wp-image-114605 size-full" src="https://propunjabtv.com/wp-content/uploads/2023/01/new-year-celebration-times-square.jpg" alt="" width="934" height="621" /> ਅਮਰੀਕਾ ਦੇ ਨਿਊਯਾਰਕ, ਟਾਈਮ ਸਕੁਏਅਰ 'ਤੇ ਲੋਕਾਂ ਨੇ ਨਵਾਂ ਸਾਲ 2023 ਧੂਮਧਾਮ ਨਾਲ ਮਨਾਇਆ। ਨਵੇਂ ਸਾਲ 2023 ਦੇ ਮੌਕੇ ਲੋਕ ਟਾਈਮ ਸਕੁਏਅਰ 'ਤੇ ਇਕੱਠੇ ਹੋਏ ਤੇ ਨਵੇਂ ਸਾਲ ਦਾ ਜਸ਼ਨ ਮਨਾਇਆ।[/caption] [caption id="attachment_114606" align="aligncenter" width="970"]<img class="wp-image-114606 size-full" src="https://propunjabtv.com/wp-content/uploads/2023/01/new-year-celebration-france.jpg" alt="" width="970" height="556" /> ਯੂਰਪੀ ਦੇਸ਼ ਫਰਾਂਸ ਵਿੱਚ ਵੀ ਨਵਾਂ ਸਾਲ 2023 ਧੂਮਧਾਮ ਨਾਲ ਮਨਾਇਆ ਗਿਆ। ਨਵੇਂ ਸਾਲ 2023 ਦੇ ਮੌਕੇ 'ਤੇ ਪੈਰਿਸ 'ਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਪਾਰਟੀ ਕੀਤੀ। ਇੱਥੇ ਪਾਰਟੀ 'ਚ ਲੋਕ ਸੰਗੀਤ 'ਤੇ ਡਾਂਸ ਕਰਦੇ ਨਜ਼ਰ ਆਏ।[/caption] [caption id="attachment_114607" align="aligncenter" width="2560"]<img class="wp-image-114607 size-full" src="https://propunjabtv.com/wp-content/uploads/2023/01/new-year-celebration-china-scaled.jpg" alt="" width="2560" height="1707" /> ਕੋਵਿਡ ਸੰਕਟ ਦੇ ਬਾਵਜੂਦ ਚੀਨ ਵਿੱਚ ਨਵੇਂ ਸਾਲ 2023 ਦਾ ਜਸ਼ਨ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਗਿਆ। ਪਾਰਟੀ ਦੌਰਾਨ ਲੋਕ ਕਾਫੀ ਖੁਸ਼ ਨਜ਼ਰ ਆਏ ਅਤੇ ਇੱਕ-ਦੂਜੇ ਨਾਲ ਸੈਲਫੀ ਲੈਂਦੇ ਨਜ਼ਰ ਆਏ। ਨਵੇਂ ਸਾਲ 2023 ਦੀ ਪਾਰਟੀ ਦੌਰਾਨ ਲੋਕਾਂ ਨੂੰ ਅਸਮਾਨ ਵਿੱਚ ਉੱਡਦੇ ਗੁਬਾਰੇ ਛੱਡਦੇ ਵੀ ਦੇਖਿਆ ਗਿਆ।[/caption]