ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 15 ਅਕਤੂਬਰ ਤੋਂ ਸੂਬੇ ‘ਚ ਪਸ਼ੂ ਮੇਲੇ ਲਗਾਉਣ ਜਾ ਰਹੀ ਹੈ।ਦੱਸ ਦੇਈਏ ਕਿ ਪਸ਼ੂ ਮੇਲੇ ਲੰਪੀ ਸਕਿਨ ਰੋਗ ਫੈਲਣ ਕਾਰਨ ਬੰਦ ਕੀਤੇ ਗਏ ਸਨ।
ਲੰਪੀ ਸਕਿਨ ਬੀਮਾਰੀ ਦੌਰਾਨ ਕਈ ਪਸ਼ੂਆਂ ਦੀਆਂ ਜਾਨਾਂ ਚਲੀਆਂ ਗਈਆਂ।ਪੰਜਾਬ ‘ਚ ਜੋ ਪਸ਼ੂ ਮੇਲਿਆਂ ਦੀ ਸ਼ਾਨ ਸਨ ਲੰਪੀ ਸਕਿਨ ਬੀਮਾਰੀ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
ਸੀਐੱਮ ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਲੰਪੀ ਸਕਿਨ ਬੀਮਾਰੀ ਤੋਂ ਪੀੜਤ ਪਸ਼ੂਆਂ ਦੀ ਲਿਸਟ ਸੂਬਾ ਸਰਕਾਰ ਵਲੋਂ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਬੀਮਾਰੀ ਕਾਰਨ ਪਸ਼ੂਆਂ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕੇਗੀ।ਇਸ ਦੇ ਨਾਲ ਹੀ ਸੀਐੱਮ ਮਾਨ ਝੋਨੇ ਦੀ ਸੀਜ਼ਨ ਮੌਕੇ ਢੋਆ-ਢੁਆਈ ਲਈ ਟਰੈਕਟਰ ਟਰਾਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ।ਸੀਐੱਮ ਮਾਨ ਦਾ ਕਹਿਣਾ ਹੈ ਝੋਨੇ ਦੀ ਫਸਲ ਦਾ ਦਾਣਾ ਦਾਣਾ ਖ੍ਰੀਦਿਆ ਜਾਵੇਗਾ।ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਵੀ ਪ੍ਰੋਸੈਸ ‘ਚ ਹਨ ਤੇ ਉਨ੍ਹਾਂ ਦੀ ਯਾਦਗਾਰੀ ਵੀ ਬਣੇਗੀ।ਮੂੰਗੀ ਦੀ ਫਸਲ ਦਾ ਮੁਆਵਜ਼ਾ ਜਾਰੀ ਹੋ ਚੁੱਕਾ ਹੈ ਅੱਗੇ ਤੋਂ ਪੁਖਤਾ ਪ੍ਰਬੰਧ ਹੋਣਗੇ, ਸੀਐੱਮ ਮਾਨ ਨੇ ਮੀਟਿੰਗ ‘ਚ ਕਿਸਾਨਾਂ ਨੂੰ ਇਨ੍ਹਾਂ ਸਾਰੇ ਮੁੱਦਿਆਂ ਤੇ ਚਰਚਾ ਕੀਤੀ।
ਕਿਸਾਨਾਂ ਨਾਲ ਮੀਟਿੰਗ ਦੌਰਾਨ CM @BhagwantMann ਦੇ ਅਹਿਮ ਫ਼ੈਸਲੇ
👉DSR ਦੇ ਪੈਸੇ 17,000 ਕਿਸਾਨਾਂ ਦੇ ਖਾਤਿਆਂ ‘ਚ ਜਾ ਚੁੱਕੇ ਨੇ,ਅਗਲੇ ਹਫ਼ਤੇ ਬਾਕੀਆਂ ਦੇ ਬਕਾਏ ਵੀ ਪਾ ਦਿੱਤੇ ਜਾਣਗੇ
👉ਕਿਸਾਨ ਅੰਦੋਲਨ ਦੌਰਾਨ ਹੋਏ ਪਰਚੇ ਰੱਦ ਹੋਣਗੇ, ਰੇਲਵੇ ਦੇ ਪਰਚਿਆਂ ਬਾਰੇ ਕੇਂਦਰ ਨਾਲ ਗੱਲ ਕਰਾਂਗੇ (1/3) pic.twitter.com/UIEuwjezsi
— AAP Punjab (@AAPPunjab) October 6, 2022
👉ਲੰਪੀ ਸਕਿੱਨ ਬਾਰੇ ਵੀ ਕੇਂਦਰ ਨਾਲ ਗੱਲ ਕਰਾਂਗੇ, ਮਹਾਂਮਾਰੀ ਐਲਾਨ ਕੇ ਮੁਆਵਜ਼ਾ ਜਾਰੀ ਹੋਵੇਗਾ
👉ਆਉਣ ਵਾਲੇ ਸਮੇਂ ਅਜਿਹੀਆਂ ਮੀਟਿੰਗਾਂ ਹੁੰਦੀਆਂ ਰਹਿਣਗੀਆਂ
👉ਪ੍ਰਾਈਵੇਟ ਮਿੱਲਾਂ ਵੱਲ ਬਕਾਇਆ ਵੀ ਜਲਦ ਦਿਵਾਇਆ ਜਾਵੇਗਾ,5 ਨਵੰਬਰ ਤੋਂ ਸ਼ੂਗਰ ਮਿੱਲਾਂ ਸ਼ੁਰੂ ਹੋਣਗੀਆਂ
👉15 ਅਕਤੂਬਰ ਤੋਂ ਪਸ਼ੂ ਮੰਡੀਆਂ ਸ਼ੁਰੂ ਹੋ ਜਾਣਗੀਆਂ(3/3) pic.twitter.com/qoVl1tNLns
— AAP Punjab (@AAPPunjab) October 6, 2022