Happy New Year 2023: ਅੱਜ ਦੁਨੀਆ ਦੇ ਨਵੇਂ ਸਾਲ (2023) ਦਾ ਪਹਿਲਾ ਜਸ਼ਨ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ। ਇਹ ਨਵਾਂ ਸਾਲ ਮਨਾਉਣ ਵਾਲਾ ਦੁਨੀਆ ਦਾ ਪਹਿਲਾ ਵੱਡਾ ਸ਼ਹਿਰ ਹੈ। ਇਸ ਦੌਰਾਨ ਆਕਲੈਂਡ ਦੇ ਸਭ ਤੋਂ ਮਸ਼ਹੂਰ ਸਕਾਈ ਟਾਵਰ ਨੂੰ ਚਮਕਦੀਆਂ ਲਾਈਟਾਂ ਨਾਲ ਸਜਾਇਆ ਗਿਆ। ਆਕਲੈਂਡ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਦੌਰਾਨ ਸਕਾਈਟਾਵਰ ਤੋਂ ਆਤਿਸ਼ਬਾਜ਼ੀ ਵੀ ਚਲਾਈ ਜਾਂਦੀ ਹੈ।
ਨਿਊਜ਼ੀਲੈਂਡ ਦਾ ਆਕਲੈਂਡ ਦੁਨੀਆ ਦੇ ਸਭ ਤੋਂ ਪੂਰਬੀ ਹਿੱਸੇ ਵਿੱਚ ਸਥਿਤ ਇੱਕ ਪ੍ਰਮੁੱਖ ਸ਼ਹਿਰ ਹੈ। ਦਰਅਸਲ, ਨਵੇਂ ਦਿਨ ਦੀ ਸ਼ੁਰੂਆਤ ਦੁਨੀਆ ਦੇ ਪੂਰਬੀ ਹਿੱਸੇ ਤੋਂ ਹੁੰਦੀ ਹੈ। ਇਸੇ ਲਈ ਇੱਥੇ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ। ਇੱਥੇ ਪਿਛਲੇ ਸਾਲ 2022 ਵਿੱਚ ਵੀ ਨਵਾਂ ਸਾਲ ਕੋਰੋਨਾ ਦੇ ਸਮੇਂ ਮਨਾਇਆ ਗਿਆ ਸੀ।
ਭਾਰਤ ਤੋਂ ਲਗਭਗ 7.30 ਘੰਟੇ ਪਹਿਲਾਂ ਜਸ਼ਨ
ਦੁਨੀਆ ਦੇ ਸਭ ਤੋਂ ਪੂਰਬੀ ਹਿੱਸੇ ਵਿੱਚ ਮੌਜੂਦ ਹੋਣ ਕਾਰਨ, ਨਵੇਂ ਸਾਲ ਦਾ ਜਸ਼ਨ ਸਭ ਤੋਂ ਪਹਿਲਾਂ ਆਕਲੈਂਡ ਵਿੱਚ ਮਨਾਇਆ ਗਿਆ ਹੈ, ਜਿਸਦਾ ਮਤਲਬ ਹੈ ਕਿ ਇਸ ਨੇ ਭਾਰਤ ਤੋਂ ਲਗਭਗ 7.30 ਘੰਟੇ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ ਹੈ। ਭਾਰਤ ਵਿੱਚ ਅਜੇ ਸ਼ਾਮ ਦੇ 4:30 ਵੱਜੇ ਹਨ, ਉਦੋਂ ਹੀ ਆਕਲੈਂਡ ਵਿੱਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ।
#WATCH | People in New Zealand cheerfully welcome New Year 2023 amid fireworks & light show. Visuals from Auckland.#NewYear2023
(Source: Reuters) pic.twitter.com/mgy1By4mmA
— ANI (@ANI) December 31, 2022
ਸਕਾਈਟਾਵਰ ਮਸ਼ਹੂਰ ਕਿਉਂ ਹੈ?
ਆਕਲੈਂਡ, ਨਿਊਜ਼ੀਲੈਂਡ ਵਿੱਚ ਸਕਾਈ ਟਾਵਰ ਸ਼ਹਿਰ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ਵਿੱਚੋਂ ਇੱਕ ਹੈ। ਇਹ ਟਾਵਰ 25 ਸਾਲ ਪੁਰਾਣਾ ਹੈ। ਇਸ ਦੀ ਉਚਾਈ 328 ਮੀਟਰ ਹੈ। ਨਵੇਂ ਸਾਲ 2023 ਦੇ ਜਸ਼ਨ ਦੌਰਾਨ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ, ਰਾਤ ਨੂੰ ਆਤਿਸ਼ਬਾਜ਼ੀ ਕਾਰਨ ਪੂਰਾ ਅਸਮਾਨ ਰੌਸ਼ਨ ਹੋ ਗਿਆ, ਜਿਸ ਨੂੰ ਮੀਲਾਂ ਦੂਰ ਤੋਂ ਦੇਖਿਆ ਜਾ ਸਕਦਾ ਹੈ। ਨਵੇਂ ਸਾਲ ਦਾ ਜਸ਼ਨ ਦੇਖਣ ਲਈ ਸਕਾਈਟਾਵਰ ਦੇ ਆਲੇ-ਦੁਆਲੇ ਹਜ਼ਾਰਾਂ ਲੋਕ ਮੌਜੂਦ ਸਨ। ਨਵੇਂ ਸਾਲ 2023 ਲਈ ਟਾਵਰ ਨੂੰ ਨੀਲੀਆਂ ਅਤੇ ਜਾਮਨੀ ਲਾਈਟਾਂ ਨਾਲ ਸਜਾਇਆ ਗਿਆ ਸੀ ਅਤੇ ਟਾਈਮ ਕਲਾਕ ਸ਼ੋਅ ਕੀਤਾ ਜਾ ਰਿਹਾ ਸੀ। ਇਹ ਸਥਾਨ ਸਮੁੰਦਰ ਤਲ ਤੋਂ 193 ਮੀਟਰ ਉੱਚਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h