Gurdaspur News: ਸਭ ਕਹਿੰਦੇ ਹਨ ਕਿ ਪੂਰੀ ਦੁਨੀਆਂ ‘ਚ ਪੰਜਾਬੀਆਂ ਨੇ ਆਪਣੀ ਧੱਕ ਪਾਈ ਹੈ ਤੇ ਇਹ ਸਭ ਸੱਚ ਵੀ ਜਾਪਦਾ ਹੈ। ਇਸ ਦਾ ਤਾਜ਼ਾ ਉਦਾਹਰਣ ਗੁਰਦਾਸਪੁਰ ਦੇ ਸਰਕਾਰੀ ਸਕੂਲ ‘ਚ ਵੇਖਣ ਨੂੰ ਮਿਲਿਆ। ਜਿੱਥੇ ਪੰਜਾਬ ਦਾ ਨੌਜਵਾਨ ਗੁਰਜੰਟ ਸਿੰਘ ਵਿਦੇਸ਼ੀ ਗੋਰੀਆਂ ਨੂੰ ਪੰਜਾਬ ਦੇ ਪਿੰਡਾਂ ਦਾ ਰਹਿਣ-ਸਹਿਣ ਤੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਸਿੱਖ ਧਰਮ ਬਾਰੇ ਜਾਣੂ ਕਰਵਾ ਰਿਹਾ ਹੈ।
ਜੀ ਹਾਂ, ਗੁਰਦਾਸਪੁਰ ਦੇ ਸਰਕਾਰੀ ਸਕੂਲ ‘ਚ ਅਮਰੀਕਾ ਦੇ ਗੋਰੇ ਵਿਦਿਆਰਥੀ ਸਕੂਲ ਦੇ ਬਾਕੀ ਬੱਚਿਆਂ ਨਾਲ ਪੰਜਾਬੀ ਭਾਸ਼ਾ ਸਿੱਖ ਰਹੇ ਹਨ। ਖਾਸ ਗੱਲ ਇਹ ਹੈ ਕਿ ਵਿਦੇਸ਼ ਤੋਂ ਆਏ ਇਨ੍ਹਾਂ ਅਮਰੀਕੀ ਵਿਦਿਆਰਥੀਆਂ ਨੇ ਖੁਦ ਜੋ ਕਮੀਜ਼ਾਂ ਪਾਈਆ ਹਨ ਉਸ ‘ਤੇ ਵੀ ਪੰਜਾਬੀ ਲਿਖੀ ਹੈ। ਇਹੀ ਗੱਲ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੀ। ਇੱਕ ਅਮਰੀਕਾ ਦਾ ਨੌਜਵਾਨ ਅਤੇ ਗੁਰਦਾਸਪੁਰ ਦੇ ਪਿੰਡ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਅਮਰੀਕਾ ਦੇ ਟੂਰਿਸਟਾਂ ਨੂੰ ਪੰਜਾਬ ਦੀ ਸੈਰ ਕਰਵਾ ਰਿਹਾ ਹੈ।
ਅਮਰੀਕਾ ਵਾਸੀ ਨੌਜਵਾਨ ਪੰਜਾਬ ਦੇ ਪਿੰਡਾਂ ਦਾ ਰਹਿਣ-ਸਹਿਣ ਵੇਖਣ ਆਏ। ਇਨ੍ਹਾਂ ਨੂੰ ਪੰਜਾਬ ਦੇ ਪਿੰਡਾਂ ਅਤੇ ਪੰਜਾਬੀਅਤ ਤੇ ਪੰਜਾਬੀ ਭਾਸ਼ਾ ਨਾਲ ਜੋੜਨ ਵਾਲਾ ਹੈ ਗੁਰਦਾਸਪੁਰ ਦਾ ਨੌਜਵਾਨ ਗੁਰਜੰਟ ਸਿੰਘ ਹੈ। ਗੁਰਜੰਟ ਸਿੰਘ ਨੇ ਦੱਸਿਆ ਕਿ ਕੋਵਿਡ ਕਾਲ ਤੋਂ ਕੁਝ ਦਿਨ ਪਹਿਲਾ ਅਮਰੀਕਾ ਤੋਂ ਆਇਆ ਇੱਕ ਨੌਜਵਾਨ ਚੰਡੀਗੜ੍ਹ ‘ਚ ਉਸਦਾ ਦੋਸਤ ਬਣਿਆ। ਸਬੱਬ ਇਹ ਹੋਇਆ ਕਿ ਲੌਕਡਾਊਨ ‘ਚ ਉਹ ਵਿਦੇਸ਼ੀ ਪੰਜਾਬ ‘ਚ ਫਸ ਗਿਆ ਤੇ ਗੌਰਾ ਉਸਦੇ ਪਿੰਡ ‘ਚ ਕੁਝ ਮਹੀਨੇ ਰਿਹਾ। ਜਿੱਥੇ ਉਸਨੇ ਪੰਜਾਬੀ ਸਿੱਖੀ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣਿਆ।
ਇਸ ਦੌਰਾਨ ਹੋਈ ਦੋਸਤੀ ਨਾਲ ਉਨ੍ਹਾਂ ਦੋਵਾਂ ਨੇ ਇੱਕ ਪਲਾਨ ਤਹਿਤ ਪੰਜਾਬ ‘ਚ ਤੇ ਵਿਦੇਸ਼ ‘ਚ ਇੱਕ ਵੱਖ ਤਰ੍ਹਾਂ ਦੀ ਟੂਰਿਸਟ ਕੰਪਨੀ ਖੋਲੀ, ਜੋ ਵਿਦੇਸ਼ੀ ਲੋਕਾਂ ਨੂੰ ਪੰਜਾਬ ਦੀ ਸੈਰ ਕਰਵਾਉਂਦੇ ਹਨ। ਹੁਣ ਤੱਕ ਉਨ੍ਹਾਂ ਦਾ ਇਹ 5ਵਾਂ ਗਰੁੱਪ ਹੈ ਜੋ ਇਨ੍ਹਾਂ ਦਿਨਾਂ ‘ਚ ਪੰਜਾਬ ਦੀ ਫੇਰੀ ‘ਤੇ ਹੈ ਤੇ ਜੋ ਵਿਦੇਸ਼ੀ ਅਮਰੀਕਾ ਤੋਂ ਆਏ ਹਨ ਉਹ ਸਾਰੇ ਅਮਰੀਕਾ ਦੇ ਗੌਰੇ ਵਿਦਿਆਰਥੀ ਹਨ। ਇਹ ਇੱਥੇ ਪੰਜਾਬ ਦੇ ਪਿੰਡਾਂ ਅਤੇ ਪੰਜਾਬੀ ਲੋਕਾਂ ਦੇ ਜੀਵਨ ਅਤੇ ਖਾਸ ਕਰ ਪੰਜਾਬੀਅਤ ਨੂੰ ਜਾਨਣਾ ਲਈ ਆਏ ਹਨ।
ਅੱਗੇ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਉਸਦਾ ਮਕਸਦ ਹੈ ਕਿ ਉਹ ਪੂਰੀ ਦੁਨੀਆ ‘ਚ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਅਗੇ ਲੈਕੇ ਜਾਵੇ। ਇਸ ਸਫਰ ‘ਚ ਉਸਦਾ ਅਹਿਮ ਸਾਥ ਉਸਦਾ ਅਮਰੀਕਾ ਦਾ ਦੋਸਤ ਜੋ ਉਸਦਾ ਇਸ ਟੂਰਿਸਟ ਕੰਪਨੀ ਦਾ ਬਰਾਬਰ ਦਾ ਭਾਈਵਾਲ ਹੈ ਉਹ ਅਹਿਮ ਸਾਥ ਨਿਭਾ ਰਿਹਾ ਹੈ। ਉਸਨੂੰ ਵੀ ਪੰਜਾਬੀ ਅਤੇ ਪੰਜਾਬ ਨਾਲ ਇੱਕ ਵੱਖ ਤਰ੍ਹਾਂ ਦਾ ਲਗਾਵ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h