GST Council Meeting ‘ਚ ਸਰਕਾਰ ਨੇ ਲਏ ਕਈ ਵੱਡੇ ਫੈਸਲੇ ਲਏ ਹਨ। ਦੱਸ ਦੇਈਏ ਕਿ ਸਰਕਾਰ ਨੇ ਨਵੀਂ ਕਾਰਾਂ ਖਰੀਦਣ ਵਾਲੇ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ MUV ਕਾਰਾਂ ‘ਤੇ 22 ਫੀਸਦੀ ਮੁਆਵਜ਼ਾ ਸੈੱਸ ਲਗਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਹੁਣ ਬਹੁ-ਉਪਯੋਗੀ ਵਾਹਨਾਂ ਨੂੰ ਖਰੀਦਣਾ ਮਹਿੰਗਾ ਹੋ ਗਿਆ ਹੈ।
ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਕੁਝ ਮਾਪਦੰਡ ਤੈਅ ਕੀਤੇ ਗਏ ਹਨ ਜਿਵੇਂ ਕਿ 1500 ਸੀਸੀ ਤੋਂ ਵੱਧ ਇੰਜਣ ਵਾਲੇ ਸ਼ਕਤੀਸ਼ਾਲੀ ਵਾਹਨ, 4 ਮੀਟਰ ਤੋਂ ਵੱਧ ਲੰਬੀਆਂ ਕਾਰਾਂ ਅਤੇ 170mm ਤੋਂ ਵੱਧ ਗਰਾਊਂਡ ਕਲੀਅਰੈਂਸ ਦੇ ਨਾਲ ਆਉਣ ਵਾਲੀਆਂ ਕਾਰਾ ‘ਤੇ 22 ਫੀਸਦੀ ਸੈੱਸ ਲਗਾਇਆ ਜਾਵੇਗਾ।
ਕੁੱਲ ਮਿਲਾ ਕੇ, ਗਰਾਊਂਡ ਕਲੀਅਰੈਂਸ, ਲੰਬਾਈ ਅਤੇ ਸੀਸੀ ਦੀ ਇਸ ਖੇਡ ਵਿੱਚ ਮਾਰੂਤੀ ਸੁਜ਼ੂਕੀ ਅਰਟਿਗਾ, ਟੋਇਟਾ ਦੀ ਇਨੋਵਾ ਅਤੇ ਰੇਨੋ ਦੀ ਟ੍ਰਾਈਬਰ ਵਰਗੀਆਂ ਲੰਬੀਆਂ ਗੱਡੀਆਂ ਫਸ ਗਈਆਂ ਹਨ, ਜਿਸਦਾ ਮਤਲਬ ਹੈ ਕਿ ਜੇਕਰ ਤੁਸੀਂ ਇਹਨਾਂ ਚੋਂ ਕੋਈ ਵੀ ਕਾਰਾਂ ਖਰੀਦਣ ਦੀ ਯੋਜਨਾ ਬਣਾ ਰਹੇ ਸੀ, ਤਾਂ ਹੁਣ ਤੁਹਾਨੂੰ ਇਸ ਨੂੰ ਖਰੀਦਣ ਲਈ ਪਹਿਲਾਂ ਤੋਂ ਹੋਰ ਜ਼ਿਆਦਾ ਪੈਸੇ ਦੇਣੇ ਪੈਣਗੇ।
ਕਿਹੜੀਆਂ ਕਾਰਾਂ ਹੋਈਆਂ ਮਹਿੰਗੀਆਂ?
ਦੱਸ ਦੇਈਏ ਕਿ ਮਲਟੀ ਯੂਟੀਲਿਟੀ ਵ੍ਹੀਕਲ ਸੈਗਮੈਂਟ ਵੀ SUVs ਦੀ ਤਰ੍ਹਾਂ ਦੇਸ਼ ਵਿੱਚ ਤੇਜ਼ੀ ਨਾਲ ਫੇਮਸ ਹੋ ਰਿਹਾ ਹੈ। ਅਸਲ ਵਿੱਚ ਮਾਰੂਤੀ ਸੁਜ਼ੂਕੀ ਅਰਟਿਗਾ, ਟੋਇਟਾ ਇਨੋਵਾ, ਕਿਆ ਕੇਰੇਂਸ ਵਰਗੀਆਂ ਕਾਰਾਂ ਇਸ ਸੈਗਮੈਂਟ ਵਿੱਚ ਆਉਂਦੀਆਂ ਹਨ। ਲਗਭਗ ਇਹ ਸਾਰੀਆਂ ਕਾਰਾਂ ਵੀ ਸਰਕਾਰ ਵਲੋਂ ਪਰਿਭਾਸ਼ਿਤ ਮਾਪਦੰਡਾਂ ਦੇ ਅਧੀਨ ਆਉਂਦੀਆਂ ਹਨ। ਇਸ ਲਈ ਸੰਭਵ ਹੈ ਕਿ ਜਲਦੀ ਹੀ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।
ਦੇਸ਼ ਵਿੱਚ ਵਿਕਣ ਵਾਲੀਆਂ ਜ਼ਿਆਦਾਤਰ ਕਾਰਾਂ ਵਾਹਨ ਦੀ ਕਿਸਮ ਦੇ ਆਧਾਰ ‘ਤੇ 1% ਤੋਂ 22% ਤੱਕ ਦੇ ਵਾਧੂ ਸੈੱਸ ਤੋਂ ਇਲਾਵਾ, 28% GST ਨੂੰ ਆਕਰਸ਼ਿਤ ਕਰਦੀਆਂ ਹਨ। SUV ਵਾਹਨ 22% ਦੇ ਮੁਆਵਜ਼ੇ ਦੇ ਸੈੱਸ ਦੇ ਨਾਲ 28% ਦੀ ਉੱਚਤਮ GST ਦਰ ਨੂੰ ਆਕਰਸ਼ਿਤ ਕਰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h