GT vs KKR: ਗੁਜਰਾਤ ਦੇ ਫਿਲਹਾਲ 13 ਮੈਚਾਂ ‘ਚ 11 ਅੰਕ ਹਨ ਅਤੇ ਟੀਮ ਦਾ ਅਗਲਾ ਮੈਚ ਸਨਰਾਈਜ਼ਰਸ ਹੈਦਰਾਬਾਦ ਨਾਲ ਹੈ। ਜੇਕਰ ਗੁਜਰਾਤ ਦੀ ਟੀਮ ਉਹ ਮੈਚ ਜਿੱਤ ਜਾਂਦੀ ਹੈ ਤਾਂ ਵੀ ਉਹ ਵੱਧ ਤੋਂ ਵੱਧ 13 ਅੰਕਾਂ ਤੱਕ ਪਹੁੰਚ ਜਾਵੇਗੀ। ਮੌਜੂਦਾ ਅੰਕ ਸੂਚੀ ਵਿੱਚ ਪਹਿਲਾਂ ਹੀ ਚਾਰ ਟੀਮਾਂ ਦੇ 14 ਜਾਂ ਇਸ ਤੋਂ ਵੱਧ ਅੰਕ ਹਨ। ਅਜਿਹੇ ‘ਚ ਜੀ.ਟੀ ਦੀ ਟੀਮ ਬਾਹਰ ਹੋ ਗਈ ਹੈ।
ਅਹਿਮਦਾਬਾਦ ਵਿੱਚ ਭਾਰੀ ਮੀਂਹ ਕਾਰਨ IPL 2024 ਦਾ 63ਵਾਂ ਮੈਚ ਰੱਦ ਕਰ ਦਿੱਤਾ ਗਿਆ ਹੈ। ਮੀਂਹ ਨੇ ਗੁਜਰਾਤ ਟਾਈਟਨਸ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਅਤੇ ਟੀਮ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ। ਗੁਜਰਾਤ ਆਈਪੀਐਲ ਵਿੱਚ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਤੀਜੀ ਟੀਮ ਹੈ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵੀ ਬਾਹਰ ਹੋ ਚੁੱਕੇ ਹਨ। ਮੈਚ ਰੱਦ ਹੋਣ ਕਾਰਨ ਕੋਲਕਾਤਾ ਅਤੇ ਗੁਜਰਾਤ ਨੂੰ ਇਕ-ਇਕ ਅੰਕ ਮਿਲਿਆ। ਗੁਜਰਾਤ ਨੂੰ ਪਲੇਆਫ ਸਮੀਕਰਨ ਵਿੱਚ ਬਣੇ ਰਹਿਣ ਲਈ ਦੋ ਅੰਕਾਂ ਦੀ ਲੋੜ ਸੀ ਪਰ ਹੁਣ ਮੈਚ ਰੱਦ ਹੋਣ ਕਾਰਨ ਟੀਮ ਸਮੀਕਰਨ ਤੋਂ ਬਾਹਰ ਹੋ ਗਈ ਹੈ।
ਗੁਜਰਾਤ IPL ਤੋਂ ਬਾਹਰ
ਗੁਜਰਾਤ ਦੇ ਫਿਲਹਾਲ 13 ਮੈਚਾਂ ‘ਚ 11 ਅੰਕ ਹਨ ਅਤੇ ਟੀਮ ਦਾ ਅਗਲਾ ਮੈਚ ਸਨਰਾਈਜ਼ਰਸ ਹੈਦਰਾਬਾਦ ਨਾਲ ਹੈ। ਗੁਜਰਾਤ ਦੀ ਟੀਮ ਜੇਕਰ ਉਹ ਮੈਚ ਜਿੱਤ ਜਾਂਦੀ ਹੈ ਤਾਂ ਵੀ ਉਹ ਵੱਧ ਤੋਂ ਵੱਧ 13 ਅੰਕਾਂ ਤੱਕ ਪਹੁੰਚ ਜਾਵੇਗੀ। ਮੌਜੂਦਾ ਅੰਕ ਸੂਚੀ ਵਿੱਚ ਪਹਿਲਾਂ ਹੀ ਚਾਰ ਟੀਮਾਂ ਦੇ 14 ਜਾਂ ਇਸ ਤੋਂ ਵੱਧ ਅੰਕ ਹਨ। ਅਜਿਹੇ ‘ਚ ਜੀ.ਟੀ. ਦੀ ਟੀਮ ਬਾਹਰ ਹੈ। ਮੀਂਹ ਕਾਰਨ ਰੱਦ ਹੋਣ ਵਾਲਾ ਇਸ ਆਈਪੀਐਲ ਦਾ ਇਹ ਪਹਿਲਾ ਮੈਚ ਹੈ।
ਕੋਲਕਾਤਾ ਪਹਿਲਾਂ ਹੀ ਪਲੇਆਫ ‘ਚ ਪਹੁੰਚ ਚੁੱਕਾ ਹੈ
ਕੋਲਕਾਤਾ ਦੀ ਟੀਮ ਪਹਿਲਾਂ ਹੀ ਪਲੇਆਫ ਵਿੱਚ ਪਹੁੰਚ ਚੁੱਕੀ ਹੈ। ਇਕ ਅੰਕ ਨਾਲ ਉਸ ਦੇ 13 ਮੈਚਾਂ ਵਿਚ 19 ਅੰਕ ਹੋ ਗਏ ਹਨ। ਹੁਣ ਪਲੇਆਫ ਵਿੱਚ ਪਹੁੰਚਣ ਲਈ ਮੁਕਾਬਲਾ ਛੇ ਟੀਮਾਂ ਵਿਚਾਲੇ ਹੈ। ਅਜੇ ਵੀ ਤਿੰਨ ਸਲਾਟ ਖਾਲੀ ਹਨ। ਮੁਕਾਬਲੇ ਵਿੱਚ ਸ਼ਾਮਲ ਟੀਮਾਂ ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ, ਰਾਇਲ ਚੈਲੇਂਜਰਜ਼ ਬੈਂਗਲੁਰੂ, ਦਿੱਲੀ ਕੈਪੀਟਲਸ ਅਤੇ ਲਖਨਊ ਸੁਪਰ ਜਾਇੰਟਸ ਹਨ।
ਮੀਂਹ ਕਾਰਨ ਪਿੱਚ ਨੂੰ ਸ਼ੁਰੂ ਤੋਂ ਹੀ ਢੱਕ ਕੇ ਰੱਖਿਆ ਗਿਆ ਸੀ। ਜਦੋਂ ਸਵੇਰੇ 10.20 ਵਜੇ ਪਿੱਚ ਤੋਂ ਕਵਰ ਹਟਾਏ ਗਏ ਤਾਂ ਅਜਿਹਾ ਲੱਗ ਰਿਹਾ ਸੀ ਕਿ ਦੋਵਾਂ ਟੀਮਾਂ ਵਿਚਾਲੇ ਪੰਜ ਓਵਰਾਂ ਦਾ ਮੈਚ ਸੰਭਵ ਹੈ। ਹਾਲਾਂਕਿ ਇਸ ਦੌਰਾਨ ਗਰਾਊਂਡ ਸਟਾਫ ਨੇ ਜ਼ਮੀਨ ਨੂੰ ਸੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਜਿਸ ਕਾਰਨ ਸਵੇਰੇ 10.36 ਵਜੇ ਦੋਵਾਂ ਅੰਪਾਇਰਾਂ ਨੇ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਕੋਲਕਾਤਾ ਦੇ ਕਪਤਾਨ ਸ਼੍ਰੇਅਸ ਅਈਅਰ ਨਾਲ ਗੱਲ ਕਰਨ ਤੋਂ ਬਾਅਦ ਮੈਚ ਰੱਦ ਕਰ ਦਿੱਤਾ।
ਦਰਸ਼ਕ ਮੈਚ ਦਾ ਇੰਤਜ਼ਾਰ ਕਰਦੇ ਰਹੇ
ਇਹ ਗੁਜਰਾਤ ਦਾ ਇਸ ਸੀਜ਼ਨ ਦਾ ਆਖਰੀ ਘਰੇਲੂ ਮੈਚ ਸੀ, ਜਿਸ ਨੂੰ ਦੇਖਣ ਲਈ ਮੈਦਾਨ ‘ਚ ਕਰੀਬ 45 ਹਜ਼ਾਰ ਦਰਸ਼ਕ ਇਕੱਠੇ ਹੋਏ ਸਨ। ਦਰਸ਼ਕਾਂ ਨੇ ਕਾਫੀ ਦੇਰ ਤੱਕ ਮੈਚ ਦਾ ਇੰਤਜ਼ਾਰ ਕੀਤਾ। ਜਦੋਂ ਮੈਚ ਰੱਦ ਹੋਣ ਦਾ ਐਲਾਨ ਕੀਤਾ ਗਿਆ ਤਾਂ ਸ਼ੁਭਮਨ ਗਿੱਲ ਆਪਣੇ ਸਾਥੀਆਂ ਨਾਲ ਮੈਦਾਨ ਦੇ ਆਲੇ-ਦੁਆਲੇ ਗਏ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸ਼ੁਭਮਨ ਨੇ ਅੰਤ ਵਿੱਚ ਸਾਰੇ ਗਰਾਊਂਡ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇੱਕ ਫੋਟੋ ਵੀ ਲਈ। ਸ਼ੁਭਮਨ ਗਿੱਲ ਅਤੇ ਗੁਜਰਾਤ ਦੇ ਖਿਡਾਰੀ ਮੈਚ ਖੇਡਣ ਲਈ ਉਤਾਵਲੇ ਨਜ਼ਰ ਆਏ। ਜਿਸ ਕਾਰਨ ਹਲਕੀ ਬਾਰਿਸ਼ ਹੋਣ ਦੇ ਬਾਵਜੂਦ ਢੱਕਣ ਤਾਂ ਉਤਾਰ ਦਿੱਤੇ ਗਏ ਪਰ ਖੇਡਣਾ ਸੰਭਵ ਨਹੀਂ ਹੋ ਸਕਿਆ।