Gujarat Titans Vs Kolkata Knight Riders: ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ (GT Vs KKR) ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰੋਮਾਂਚਕ ਮੈਚ ਆਖਰੀ ਗੇਂਦ ਤੱਕ ਚੱਲਿਆ। ਆਖਰੀ ਓਵਰ ਵਿੱਚ ਕੋਲਕਾਤਾ ਨੂੰ ਜਿੱਤ ਲਈ 29 ਦੌੜਾਂ ਦੀ ਲੋੜ ਸੀ।
ਉਮੇਸ਼ ਯਾਦਵ ਨੇ ਪਹਿਲੀ ਗੇਂਦ ‘ਤੇ ਸਿੰਗਲ ਲੈ ਕੇ ਰਿੰਕੂ ਸਿੰਘ ਨੂੰ ਸਟ੍ਰਾਈਕ ਦਿੱਤੀ। ਇਸ ਤੋਂ ਬਾਅਦ ਜੋ ਹੋਇਆ, ਸ਼ਾਇਦ ਹੀ ਕਿਸੇ ਨੂੰ ਉਮੀਦ ਸੀ। ਰਿੰਕੂ ਸਿੰਘ ਨੇ ਆਖਰੀ 5 ਗੇਂਦਾਂ ‘ਤੇ 5 ਛੱਕੇ ਲਗਾ ਕੇ ਗੁਜਰਾਤ ਟਾਈਟਨਸ ਦੇ ਮੂੰਹੋਂ ਜਿੱਤ ਖੋਹ ਲਈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਸ ਨੇ 20 ਓਵਰਾਂ ‘ਚ 204 ਦੌੜਾਂ ਬਣਾਈਆਂ। ਕੋਲਕਾਤਾ ਨੇ ਆਖਰੀ ਗੇਂਦ ‘ਤੇ 205 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
𝗥𝗜𝗡𝗞𝗨 𝗦𝗜𝗡𝗚𝗛! 🔥 🔥
𝗬𝗼𝘂 𝗔𝗯𝘀𝗼𝗹𝘂𝘁𝗲 𝗙𝗿𝗲𝗮𝗸! ⚡️ ⚡️
Take A Bow! 🙌 🙌
28 needed off 5 balls & he has taken @KKRiders home & how! 💪 💪
Those reactions say it ALL! ☺️ 🤗
Scorecard ▶️ https://t.co/G8bESXjTyh #TATAIPL | #GTvKKR | @rinkusingh235 pic.twitter.com/Kdq660FdER
— IndianPremierLeague (@IPL) April 9, 2023
ਰਾਸ਼ਿਦ ਖ਼ਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਿਧੀਮਾਨ ਸਾਹਾ ਅਤੇ ਸ਼ੁਭਮਨ ਗਿੱਲ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 33 ਦੌੜਾਂ ਜੋੜੀਆਂ। ਸਾਹਾ ਦੇ ਆਊਟ ਹੋਣ ਤੋਂ ਬਾਅਦ ਗਿੱਲ ਨੇ ਸਾਈ ਸੁਦਰਸ਼ਨ ਨਾਲ ਮਿਲ ਕੇ ਟੀਮ ਨੂੰ 100 ਦੇ ਸਕੋਰ ਤੱਕ ਪਹੁੰਚਾਇਆ। ਸੁਦਰਸ਼ਨ ਅਤੇ ਗਿੱਲ ਦੇ ਆਊਟ ਹੋਣ ਤੋਂ ਬਾਅਦ ਵਿਜੇ ਸ਼ੰਕਰ ਨੇ ਮੈਦਾਨ ‘ਤੇ ਹੰਗਾਮਾ ਮਚਾ ਦਿੱਤਾ ਅਤੇ ਟੀਮ ਨੂੰ 200 ਤੋਂ ਪਾਰ ਲੈ ਗਏ।
𝙄. 𝘾. 𝙔. 𝙈. 𝙄
5⃣ SUCCESSIVE SIXES in the Final Over of the Chase! 💪 💪
Where were you when @rinkusingh235 pulled off this stunning win for @KKRiders ! 😎 #TATAIPL | #GTvKKR
Relive That Dramatic Final Over 🎥 🔽https://t.co/OcicymMhqx
— IndianPremierLeague (@IPL) April 9, 2023
205 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਦੋਵੇਂ ਸਲਾਮੀ ਬੱਲੇਬਾਜ਼ ਸਸਤੇ ‘ਚ ਆਊਟ ਹੋ ਗਏ। ਇਸ ਤੋਂ ਬਾਅਦ ਵੈਂਕਟੇਸ਼ ਅਈਅਰ ਅਤੇ ਨਿਤੀਸ਼ ਰਾਣਾ ਨੇ ਮੈਚ ਦਾ ਰੁਖ ਬਦਲ ਦਿੱਤਾ ਪਰ ਅਲਜ਼ਾਰੀ ਜੋਸੇਫ ਨੇ ਦੋਵਾਂ ਨੂੰ ਆਊਟ ਕਰਕੇ ਟਾਈਟਨਜ਼ ਨੂੰ ਵਾਪਸੀ ਕਰ ਦਿੱਤੀ। ਇਸ ਤੋਂ ਬਾਅਦ ਰਾਸ਼ਿਦ ਖਾਨ ਦੀ ਹੈਟ੍ਰਿਕ ਨੇ ਕੋਲਕਾਤਾ ਤੋਂ ਜਿੱਤ ਲਗਭਗ ਖੋਹ ਲਈ ਸੀ ਪਰ ਆਖਰੀ ਓਵਰ ‘ਚ ਰਿੰਕੂ ਸਿੰਘ ਨੇ 5 ਗੇਂਦਾਂ ‘ਤੇ 5 ਛੱਕੇ ਲਗਾ ਕੇ ਕੋਲਕਾਤਾ ਨੂੰ ਜਿੱਤ ਦਿਵਾਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h