Guinness Book Of World Records: ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਖਾਸ ਕਰਕੇ ਭਾਰਤ ਦੇ ਲੋਕ ਇਹ ਜ਼ਰੂਰ ਸੋਚਦੇ ਹਨ ਕਿ ਕਿਹੜਾ ਦਿਨ ਸਭ ਤੋਂ ਵਧੀਆ ਰਹੇਗਾ। ਕੋਈ ਸੋਮਵਾਰ, ਕੋਈ ਵੀਰਵਾਰ ਜਾਂ ਕਿਸੇ ਹੋਰ ਦਿਨ ਨੂੰ ਸਭ ਤੋਂ ਵਧੀਆ ਮੰਨ ਕੇ ਆਪਣਾ ਕੰਮ ਸ਼ੁਰੂ ਕਰਦੇ ਹਨ। ਪਰ ਹਾਲ ਹੀ ‘ਚ ਦੁਨੀਆ ਦੀ ਸਭ ਤੋਂ ਵੱਡੀ ਰਿਕਾਰਡ ਬੁੱਕ ‘ਚ ਹਫ਼ਤੇ ਦਾ ਅਜਿਹਾ ਦਿਨ ਦਰਜ ਕੀਤਾ ਗਿਆ ਹੈ ਜੋ ਸਭ ਤੋਂ ਖਰਾਬ ਦਿਨ (worst day) ਹੈ।
ਸੋਮਵਾਰ ਨੂੰ ਦੱਸਿਆ ਗਿਆ ਸਭ ਤੋਂ ਭੈੜਾ ਦਿਨ
ਦਰਅਸਲ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਸੋਮਵਾਰ ਨੂੰ ਹੀ ਟਵੀਟ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਦੱਸਿਆ ਕਿ ਹਫ਼ਤੇ ਦਾ ਸਭ ਤੋਂ ਖਰਾਬ ਦਿਨ ਕਿਹੜਾ ਹੈ। ਆਪਣੇ ਟਵੀਟ ‘ਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨੇ ਲਿਖਿਆ ਕਿ ਅਸੀਂ ਸੋਮਵਾਰ ਨੂੰ ਅਧਿਕਾਰਤ ਤੌਰ ‘ਤੇ ਹਫ਼ਤੇ ਦੇ ਸਭ ਤੋਂ ਖ਼ਰਾਬ ਦਿਨ ਦਾ ਰਿਕਾਰਡ ਦੇ ਰਹੇ ਹਾਂ। ਇਸ ਤੋਂ ਬਾਅਦ ਫਿਰ ਲੋਕ ਭੰਬਲਭੂਸੇ ਵਿਚ ਪੈ ਗਏ ਕਿ ਕੀ ਹੋਇਆ।
we're officially giving monday the record of the worst day of the week
— Guinness World Records (@GWR) October 17, 2022
ਜਾਣੋ ਗਿਨੀਜ਼ ਬੁੱਕ ਨੇ ਅਜਿਹਾ ਕਿਉਂ ਕਿਹਾ?
ਅਸਲ ‘ਚ ਸੋਮਵਾਰ ਦਾ ਨੰਬਰ ਸ਼ਨੀਵਾਰ ਅਤੇ ਐਤਵਾਰ ਤੋਂ ਬਾਅਦ ਆਉਂਦਾ ਹੈ, ਯਾਨੀ ਦੋ ਛੁੱਟੀਆਂ ਤੋਂ ਬਾਅਦ। ਇਸ ਦਿਨ ਲੋਕ ਦਫ਼ਤਰ ਜਾਂ ਹੋਰ ਕੰਮ ਵਾਲੀਆਂ ਥਾਵਾਂ ‘ਤੇ ਜਾਣ ਵਿਚ ਆਲਸ ਮਹਿਸੂਸ ਕਰਦੇ ਹਨ। ਇੰਨਾ ਹੀ ਨਹੀਂ, ਕਈ ਵਾਰ ਲੋਕ ਸੋਸ਼ਲ ਮੀਡੀਆ ‘ਤੇ ਇਹ ਵੀ ਲਿਖਦੇ ਹਨ ਕਿ ਸੋਮਵਾਰ ਸਭ ਤੋਂ ਖ਼ਰਾਬ ਦਿਨ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਗਿਨੀਜ਼ ਬੁੱਕ ਨੇ ਇਹ ਲਿਖਿਆ ਹੈ।
ਲੋਕ ਦੇ ਰਹੇ ਇਹ ਪ੍ਰਤੀਕਿਰਿਆ
ਇਸ ਟਵੀਟ ਤੋਂ ਬਾਅਦ ਦੁਨੀਆ ਭਰ ਦੇ ਟਵਿਟਰ ਯੂਜ਼ਰਸ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਕਹਿ ਰਹੇ ਹਨ ਕਿ ਗਿਨੀਜ਼ ਬੁੱਕ ਨੇ ਸਹੀ ਦਿਨ ਦੱਸਿਆ ਹੈ ਕਿ ਇਹ ਕਿਹੜਾ ਦਿਨ ਹੈ। ਇਸ ਦੇ ਨਾਲ ਹੀ ਕੁਝ ਲੋਕ ਇਹ ਵੀ ਲਿਖ ਰਹੇ ਹਨ ਕਿ ਗਿੰਨੀਜ਼ ਬੁੱਕ ਨੇ ਲੋਕਾਂ ਦੀ ਨਬਜ਼ ਫੜ ਲਈ ਹੈ। ਹਾਲਾਂਕਿ, ਦੱਸ ਦੇਈਏ ਕਿ ਗਿਨੀਜ਼ ਬੁੱਕ ਨੇ ਇਹ ਟਵੀਟ ਸਿਰਫ ਮਜ਼ਾਕ ਵਿੱਚ ਕੀਤਾ ਹੈ ਪਰ ਲੋਕ ਇਸ ਨਾਲ ਸਹਿਮਤ ਹੁੰਦੇ ਨਜ਼ਰ ਆ ਰਹੇ ਹਨ।