Gujarat Assembly Election 2022 Date: ਗੁਜਰਾਤ ‘ਚ 1 ਅਤੇ 5 ਦਸੰਬਰ ਨੂੰ ਦੋ ਗੇੜਾਂ ‘ਚ ਚੋਣਾਂ ਹੋਣਗੀਆਂ। ਗੁਜਰਾਤ ਵਿੱਚ 182 ਵਿਧਾਨ ਸਭਾ ਸੀਟਾਂ ਹਨ। 2017 ਵਿੱਚ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ 182 ਸੀਟਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ, ਭਾਜਪਾ ਨੇ 99 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕੀਤਾ ਸੀ। ਜਦਕਿ ਕਾਂਗਰਸ ਨੂੰ 80 ਸੀਟਾਂ ਮਿਲੀਆਂ ਸੀ। ਜੇਕਰ ਦੋਵਾਂ ਵਿਚਾਲੇ ਫਰਕ ਦੇਖਿਆ ਜਾਵੇ ਤਾਂ ਸਿਰਫ 19 ਸੀਟਾਂ ਦਾ ਫਰਕ ਸੀ, ਇਸ ਨੂੰ ਕਾਂਟੇ ਦਾ ਮੁਕਾਬਲਾ ਕਿਹਾ ਜਾ ਸਕਦਾ ਹੈ।
ਗੁਜਰਾਤ ‘ਚ 4.9 ਕਰੋੜ ਵੋਟਰ ਪਾਉਣਗੇ ਵੋਟ
ਸੀਈਸੀ ਰਾਜੀਵ ਕੁਮਾਰ ਨੇ ਕਿਹਾ, “ਗੁਜਰਾਤ ਵਿੱਚ 142 ਜਨਰਲ, 17 ਐਸਸੀ ਅਤੇ 23 ਐਸਟੀ ਹਲਕੇ ਹਨ। ਗੁਜਰਾਤ ‘ਚ 4.9 ਕਰੋੜ ਵੋਟਰ ਵੋਟ ਪਾਉਣਗੇ।” ਚੋਣ ਕਮਿਸ਼ਨ ਨੇ ਦੱਸਿਆ ਕਿ ਕੁੱਲ 4.91 ਕਰੋੜ ਵੋਟਰ, 4.6 ਲੱਖ ਪਹਿਲੀ ਵਾਰ ਵੋਟ ਪਾਉਣਗੇ, ਸੂਬੇ ‘ਚ ਕੁੱਲ 51782 ਪੋਲਿੰਗ ਸਟੇਸ਼ਨ, 142 ਮਾਡਲ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਗੁਜਰਾਤ ਦੀ ਵੋਟਰ ਸੂਚੀ ਮੁਤਾਬਕ ਸੂਬੇ ਵਿੱਚ ਕੁੱਲ 4,90,89,765 ਵੋਟਰ ਰਜਿਸਟਰਡ ਹਨ। ਕੁੱਲ ਵੋਟਰਾਂ ਵਿੱਚੋਂ 2,53,36,610 ਪੁਰਸ਼ ਅਤੇ 2,37,51,738 ਮਹਿਲਾ ਵੋਟਰ ਰਜਿਸਟਰਡ ਹਨ। ਕੁੱਲ 11,62,528 ਨਵੇਂ ਵੋਟਰ ਰਜਿਸਟਰ ਹੋਏ ਹਨ। ਜਦਕਿ ਇਸ ਵਿੱਚ 1417 ਟਰਾਂਸਜੈਂਡਰ ਵੋਟਰ ਸ਼ਾਮਲ ਹਨ।
ਗੁਜਰਾਤ ਵਿਧਾਨ ਸਭਾ ਦੀ ਮਿਆਦ ਕਦੋਂ ਖਤਮ ਹੋਵੇਗੀ?
ਦੱਸ ਦੇਈਏ ਕਿ 182 ਮੈਂਬਰੀ ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 18 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ।
ਇਹ ਵੀ ਪੜ੍ਹੋ: Whatsapp Scam: ਸ਼ਾਤਰ ਹੁੰਦੇ ਜਾ ਰਹੇ ਠੱਗ, ਬੀਅਰ ਦੀ ਹੋਮ ਡਿਲੀਵਰੀ ਦਾ ਲਾਲਚ ਦੇ ਵਕੀਲ ਨੂੰ ਰਗੜਿਆ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h