Gurbaksh singh chahal and Rubina Bajwa: ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੇ ਭਾਰਤੀ-ਅਮਰੀਕੀ ਕਾਰੋਬਾਰੀ ਗੁਰਬਖਸ਼ ਸਿੰਘ ਚਾਹਲ (Gurbaksh Singh Chahal) ਤੇ ਰੁਬੀਨਾ ਬਾਜਵਾ (Rubina Bajwa) ਦੇ ਟਵਿੱਟਰ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ।
ਬੀਐਨਐਨ ਵੈੱਬਸਾਈਟ ਮੁਤਾਬਕ ਚਾਹਲ ਅਤੇ ਰੁਬੀਨਾ ਨੇ ਆਪਣੇ ਟਵਿੱਟਰ ਅਕਾਊਂਟਸ ਤੋਂ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਵੀਡੀਓਜ਼ ਪੋਸਟ ਕੀਤੀਆਂ ਸਨ ਅਤੇ ਕੁਝ ਘੰਟੇ ਬਾਅਦ ਦੋਹਾਂ ਦੇ ਅਕਾਊਂਟ ਇਕੱਠੇ ਸਸਪੈਂਡ ਕਰ ਦਿੱਤੇ ਗਏ।
ਬੀਐਨਐਨ ਵੈੱਬਸਾਈਟ ਨੇ ਲਿਖਿਆ, “ਸਾਡੇ ਸੰਸਥਾਪਕ ਗੁਰਬਖਸ਼ ਚਾਹਲ ਵੱਲੋਂ ਆਪਣੇ ਅਤੇ ਪਤਨੀ ਦੇ ਟਵਿੱਟਰ ਅਕਾਊਂਟਸ ‘ਤੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਇਕ ਵੀਡੀਓ ਪੋਸਟ ਕਰਨ ਦੇ ਕੁਝ ਹੀ ਘੰਟੇ ਬਾਅਦ ਟਵਿੱਟਰ ਨੇ ਦੋਵਾਂ ਦੇ @gchahal ਅਤੇ @bajwarubina24 ਅਕਾਊਂਟਸ ਨੂੰ ਮੁਅੱਤਲ ਕਰ ਦਿੱਤਾ।”
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਰਬਖਸ਼ ਚਾਹਲ ਨੂੰ ਅਕਾਊਂਟ ਸਸਪੈਂਡ ਕਰਨ ਬਾਰੇ ਕੋਈ ਮੈਸੇਜ ਜਾਂ ਈਮੇਲ ਨਹੀਂ ਭੇਜਿਆ ਗਿਆ ਸੀ। ਉਨ੍ਹਾਂ ਵੱਲੋਂ ਟਵਿੱਟਰ ਤੋਂ ਆਪਣਾ ਅਕਾਊਂਟ ਸਸਪੈਂਡ ਕਰਨ ਬਾਰੇ ਜਾਣਕਾਰੀ ਮੰਗੀ ਗਈ ਹੈ, ਪਰ ਹਾਲੇ ਤਕ ਕੋਈ ਜਵਾਬ ਨਹੀਂ ਮਿਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h