Gurbani Broadcast Proposal in Punjab Cabinet Meeting: ਪੰਜਾਬ ਕੈਬਨਿਟ ਦੀ ਮੀਟਿੰਗ ਚੰਡੀਗੜ੍ਹ ‘ਚ ਹੋਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਗੁਰਬਾਣੀ ਸਬੰਧੀ ਸਥਿਤੀ ਸਪੱਸ਼ਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਗੁਰਦੁਆਰਾ ਐਕਟ ਵਿੱਚ ਸੋਧ ਨਹੀਂ ਕਰ ਰਹੇ। ਗੁਰਬਾਣੀ ਦੇ ਪ੍ਰਸਾਰਣ ਲਈ ਉਚਿਤ ਸ਼ਰਤਾਂ ਤੈਅ ਕਰਨਗੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਗਠਨ ਸਿੱਖ ਗੁਰਦੁਆਰਾ ਐਕਟ-1925 ਤਹਿਤ ਕੀਤਾ ਗਿਆ ਸੀ। ਪਰ ਗੁਰਦੁਆਰਾ ਐਕਟ-1925 ਵਿੱਚ ਪ੍ਰਸਾਰਣ ਜਾਂ ਲਾਈਵ ਟੈਲੀਕਾਸਟ ਦਾ ਕੋਈ ਜ਼ਿਕਰ ਨਹੀਂ ਹੈ। ਇਸ ਕਮੇਟੀ ’ਤੇ ਸਿਰਫ਼ ਇੱਕ ਪਰਿਵਾਰ ਦਾ ਹੀ ਕਬਜ਼ਾ ਹੈ। ਇਸ ਤੋਂ ਬਾਅਦ ਟੈਲੀਵਿਜ਼ਨ ਚੈਨਲ ਖੋਲ੍ਹ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਰਮ ਦੇ ਆਧਾਰ ‘ਤੇ ਕੈਸ਼ ਕਰਨ ਦੀ ਸੋਚੀ ਗਈ।
ਇਸ ਤਹਿਤ ਸਾਲ 2012 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 11 ਸਾਲਾਂ ਲਈ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਖਰੀਦੇ ਗਏ ਸੀ। ਜਿਸ ਕਾਰਨ ਲੋਕ ਗੁਰਬਾਣੀ ਨਾਲ ਸਬੰਧਤ ਵਿਸ਼ੇਸ਼ ਚੈਨਲ ਲਗਾਉਣ ਲਈ ਮਜਬੂਰ ਹੋਏ।
ਪ੍ਰੈਸ ਕਾਨਫਰੰਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਨਾ ਤਾਂ ਉਹ ਗੁਰਦੁਆਰਾ ਐਕਟ ਵਿੱਚ ਸੋਧ ਕਰ ਰਹੇ ਹਨ, ਨਾ ਹੀ ਉਹ ਕਿਸੇ ਸਰਕਾਰੀ ਪਾਰਟੀ ਨੂੰ ਪ੍ਰਸਾਰਣ ਅਧਿਕਾਰ ਦੇ ਰਹੇ ਹਨ ਤੇ ਨਾ ਹੀ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਚੈਨਲ ਹੈ, ਜੋ ਉਨ੍ਹਾਂ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਗੁਰਬਾਣੀ ਦੇ ਪ੍ਰਚਾਰ ਲਈ ਖੁੱਲ੍ਹੇ ਮੌਕੇ ਦੇਣ ਦੇ ਹੱਕਦਾਰ ਹਨ। ਕਿਸੇ ਖਾਸ ਚੈਨਲ ਦਾ ਨਾਂ ਲੈ ਕੇ ਜਿੱਥੇ ਉਹ ਨਹੀਂ ਚੱਲਦਾ, ਉਥੇ ਲੋਕ ਗੁਰਬਾਣੀ ਨਹੀਂ ਸੁਣ ਸਕਦੇ। ਉਨ੍ਹਾਂ ਸਵਾਲ ਕੀਤਾ ਕਿ ਉਸ ਵਿਸ਼ੇਸ਼ ਚੈਨਲ ਨੂੰ ਕੀ ਇਤਰਾਜ਼ ਹੈ, ਜਦੋਂ ਪਹਿਲਾਂ ਟੈਂਡਰ ਜਾਂ ਪੇਮੈਂਟ ਦੇ ਕੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਸੀ, ਹੁਣ ਮੁਫ਼ਤ ਵਿੱਚ ਇਹ ਸਹੂਲਤ ਮਿਲੇਗੀ।
ਜਿਵੇਂ ਮਸੰਦਾਂ ਤੋਂ ਗੁਰੂ ਘਰ ਛੁਡਵਾਏ ਸੀ ਉਸ ਤਰ੍ਹਾਂ ਹੁਣ ਇਨ੍ਹਾਂ Modern ਮਸੰਦਾਂ ਤੋਂ ਅਸੀਂ ਪਵਿੱਤਰ ਗੁਰਬਾਣੀ ਛੁਡਾਵਾਂਗੇ
ਮੈਂ ਧਾਮੀ ਸਾਬ੍ਹ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਕੇਂਦਰ ਨਹੀਂ ਸਟੇਟ ਐਕਟ ਹੈ
ਮੈਂ ਗੁਰਬਾਣੀ ਦਾ ਪ੍ਰਸਾਰਣ ਕਿਸੇ ਸਰਕਾਰੀ/ਨਿੱਜੀ ਅਦਾਰੇ ਨੂੰ ਨਹੀਂ ਦੇ ਰਿਹਾ ਬਲਕਿ ਸਭ ਲਈ ਖੋਲ੍ਹਣ ਜਾ ਰਿਹਾ
—CM @BhagwantMann pic.twitter.com/6QZRoc6nd8
— AAP Punjab (@AAPPunjab) June 19, 2023
ਇਸ ਦੇ ਨਾਲ ਹੀ ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ ਕੋਈ ਵੀ ਵਪਾਰਕ ਇਸ਼ਤਿਹਾਰ ਨਹੀਂ ਚਲਾਉਣ ਦਿੱਤਾ ਜਾਵੇਗਾ। ਅਸੀਂ ਇਸ ਨੂੰ ਯਕੀਨੀ ਬਣਾਵਾਂਗੇ। ਮਾਨ ਨੇ ਦੁਹਰਾਇਆ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਾਰਿਆਂ ਲਈ ਮੁਫ਼ਤ ਹੋਣਾ ਚਾਹੀਦਾ ਹੈ। ਕਿਸੇ ਵੀ ਸੰਸਥਾ ਨੂੰ ਪ੍ਰਸਾਰਣ ਦਾ ਅਧਿਕਾਰ ਨਹੀਂ ਮਿਲੇਗਾ। ਸ਼੍ਰੋਮਣੀ ਕਮੇਟੀ ਦੇ ਵਿਰੋਧ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਸੂਬੇ ਦੇ ਅਧੀਨ ਆਉਂਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਬਾਦਲ ਦੇ ਚੈਨਲ ਨਾਲ ਸਮਝੌਤਾ ਜੁਲਾਈ 2023 ਵਿੱਚ ਖ਼ਤਮ ਹੋ ਰਿਹਾ ਹੈ, ਪਰ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਬਦਲਾਅ ਨਾ ਕੀਤਾ ਤਾਂ ਗੁਰਬਾਣੀ ਪ੍ਰਸਾਰਣ 11 ਸਾਲਾਂ ਲਈ ਮੁੜ ਗਿਰਵੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰਜ਼ ‘ਤੇ ਗੁਰਦੁਆਰਿਆਂ ਨੂੰ ਮਸੰਦਾਂ ਤੋਂ ਮੁਕਤ ਕੀਤਾ ਗਿਆ ਸੀ, ਉਸੇ ਤਰਜ਼ ‘ਤੇ ਗੁਰਬਾਣੀ ਨੂੰ ਆਧੁਨਿਕ ਮਸੰਦਾਂ ਤੋਂ ਮੁਕਤ ਕਰਨ ਦਾ ਸਮਾਂ ਆ ਗਿਆ ਹੈ। ਇਸ ਦੇ ਲਈ ਵੱਡੇ ਵਕੀਲਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ।
ਅੱਜ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਅਹਿਮ ਫ਼ੈਸਲਿਆਂ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ… ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ Live… https://t.co/vqW3CMywsD
— Bhagwant Mann (@BhagwantMann) June 19, 2023
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਵਿੱਚ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਰਹੀ ਸੀ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਬਿਆਨ ਕੀਤਾ ਜਾਵੇ। ਉਸ ਦੌਰਾਨ ਪੰਜਾਬ ਦੀ ਐਸਜੀਪੀਸੀ ਨੇ ਇੰਟਰ ਸਟੇਟ ਐਕਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਰਾਜ ਸਰਕਾਰ ਨਹੀਂ ਬਣ ਸਕਦੀ, ਸਗੋਂ ਉਨ੍ਹਾਂ ਵੱਲੋਂ ਹੀ ਬਣਾਇਆ ਜਾ ਸਕਦਾ ਹੈ। ਪਰ ਸੁਪਰੀਮ ਕੋਰਟ ਵੱਲੋਂ ਇਹ ਕੋਈ ਇੰਟਰ ਸਟੇਟ ਐਕਟ ਨਹੀਂ ਹੈ, ਇਸ ਨੂੰ ਸਟੇਟ ਐਕਟ ਕਰਾਰ ਦਿੱਤਾ ਗਿਆ ਹੈ। ਕਿਹਾ ਗਿਆ ਕਿ ਹਰਿਆਣਾ ਆਪਣਾ ਬਣਾ ਸਕਦਾ ਹੈ, ਦਿੱਲੀ ਆਪਣਾ ਅਤੇ ਪੰਜਾਬ ਆਪਣਾ ਬਣਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h