Gurdaspur News: ਪੰਜਾਬ ਦੇ ਜ਼ਿਆਦਾਤਰ ਆਪਣੇ ਭਵਿੱਖ ਲਈ ਵਿਦੇਸ਼ਾਂ ‘ਚ ਵੱਸਣ ਦਾ ਸੁਪਨਾ ਲੈ ਕੇ ਉਸ ਨੂੰ ਪੂਰਾ ਕਰਨ ‘ਚ ਲੱਗੇ ਹਨ। ਇਸੇ ਕਰਕੇ ਸੂਬੇ ਚੋਂ ਹੁਣ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਦੋਂ ਨੌਜਵਾਨ ਏਜੰਟਾਂ ਦੀ ਧੋਖੇਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਸਿਰਫ ਇਹੀ ਨਹੀਂ ਕਈ ਮਾਮਲਿਆਂ ‘ਚ ਨੌਜਵਾਨ ਆਪਣੀਆਂ ਜਾਨਾਂ ਵੀ ਗੁਆ ਬੈਠਦੇ ਹਨ।
ਅਜੇ ਕੈਨੇਡਾ ਗਏ ਭਾਰਤੀ ਵਿਦਿਆਰਥੀਆਂ ਦਾ ਮਾਮਲਾ ਠੰਢਾ ਨਹੀਂ ਸੀ ਪਿਆ ਕਿ ਇੱਕ ਹੋਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਾਦੀਆਂ ਦੇ ਪਿੰਡ ਲੀਲ ਕਲਾਂ ਤੋਂ ਇੱਕ ਕਿਸਾਨ ਪਰਿਵਾਰ ਨੇ ਆਪਣੇ ਬੇਟੇ ਜੋਬਨਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਪਿੰਡ ਨੱਤ ਦੇ ਇੱਕ ਟ੍ਰੇਵਲ ਏਜੇਂਟ ਨੂੰ ਸਾਢੇ ਨੌਂ ਲੱਖ ਰੁਪਏ ਦਿੱਤੇ ਸੀ। ਪਰ ਨੌਜਵਾਨ ਜੋਬਨਪ੍ਰੀਤ ਨੂੰ ਇਟਲੀ ਭੇਜਣ ਦੀ ਥਾਂ ਲੀਬੀਆ ਭੇਜ ਦਿੱਤਾ ਗਿਆ।
ਇਨਾਂ ਹੀ ਨਹੀਂ ਉੱਥੇ ਅੱਗੇ ਜਿਨ੍ਹਾਂ ਏਜੰਟਾਂ ਕੋਲ ਨੌਜਵਾਨ ਪਹੁੰਚਿਆਂ ਉਨ੍ਹਾਂ ਵਲੋਂ ਨੌਜਵਾਨ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਅਤੇ ਪੈਸੇ ਦੀ ਮੰਗ ਕੀਤੀ ਗਈ। ਜਿਸ ਦੀਆਂ ਵੀਡੀਓ ਜੋਬਨਪ੍ਰੀਤ ਨੇ ਪਰਿਵਾਰ ਨੂੰ ਭੇਜੀ। ਪੈਸੇ ਦੇਣ ਤੋਂ ਬਾਅਦ ਵੀ ਜੋਬਨਪ੍ਰੀਤ ਸਿੰਘ ਲਾਪਤਾ ਹੈ। ਹੁਣ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਜੋਬਨਪ੍ਰੀਤ ਸਿੰਘ ਦੇ ਪਿਤਾ ਬਲਕਾਰ ਸਿੰਘ ਅਤੇ ਚਾਚੀ ਬਲਜਿੰਦਰ ਕੌਰ ਨੇ ਦੱਸਿਆ ਕਿ ਏਜੰਟ ਨੂੰ ਪੈਸੇ ਦਿੰਦਿਆਂ ਦੀ ਵੀਡੀਓ ਵੀ ਉਨ੍ਹਾਂ ਕੋਲ ਹੈ ਪਰ ਉਸ ਏਜੰਟ ਵੱਲੋਂ ਸਾਡੇ ਬੇਟੇ ਨੂੰ ਇਟਲੀ ਭੇਜਣ ਦੀ ਥਾਂ ਲੀਬੀਆ ਵਿਚ ਕਿਸੇ ਏਜੰਟ ਕੋਲ ਫਸਾ ਦਿੱਤਾ। ਜਿਸ ਨੇ ਸਾਡੇ ਬੇਟੇ ਜੋਬਨਪ੍ਰੀਤ ਸਿੰਘ ਨਾਲ ਕੁੱਟਮਾਰ ਕਰ ਉਸ ਦੀ ਵੀਡੀਓ ਸਾਨੂੰ ਭੇਜੀ ਅਤੇ ਡਰਾ ਧਮਕਾ ਕੇ ਸਾਡੇ ਕੋਲੋਂ ਛੇ ਲੱਖ ਰੁਪਏ ਮੰਗਿਆ ਜੋ ਕਿ ਅਸੀਂ ਉਸ ਨੂੰ ਦੇ ਦਿੱਤਾ ਪਰ ਪਿਛਲੇ ਅੱਠ ਦਿਨਾਂ ਤੋਂ ਸਾਡਾ ਬੇਟੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ।
ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਚਾਰ ਮਹੀਨੇ ਪਹਿਲਾਂ ਵੀ ਏਜੰਟ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਧਰ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਹੁਣ ਉਹ ਪੰਜਾਬ ਮੁਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਸਹੀ ਸਲਾਮਤ ਪੰਜਾਬ ਘਰ ਵਾਪਿਸ ਲਿਆਂਦਾ ਜਾਵੇ ਅਤੇ ਅਜਿਹੇ ਧੋਖੇਬਾਜ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਨਾਲ ਹੀ ਪਿੰਡ ਵਸਿਆਂ ਤੇ ਕਿਸਾਨ ਆਗੂਆਂ ਅਜੀਤ ਸਿੰਘ ਲੀਲ ਕਲਾਂ ਅਤੇ ਸਰਪੰਚ ਗੁਰਨਾਮ ਸਿੰਘ ਨੇ ਅਪੀਲ ਕੀਤੀ ਕਿ ਸੰਬੰਧਤ ਟ੍ਰੇਵਲ ਏਜੰਟ ਖਿਲਾਫ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਜੇਕਰ ਜਲਦ ਹਲ ਨਾ ਹੋਇਆ ਤਾਂ ਉਹ ਮਜ਼ਬੂਰਨ ਸੰਘਰਸ਼ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h