Gurdaspur News: ਗੁਰਦਾਸਪੁਰ ਦੇ ਕਸਬਾ ਕਾਦੀਆ ‘ਚ ਦਸਤਾਰਾਂ ਦੇ ਇੱਕ ਸ਼ੋ ਰੂਮ ਦੇ ਉਦਘਾਟਨ ਕਰਨ ਕਮੇਡੀਅਨ ਅਤੇ ਪੰਜਾਬੀ ਐਕਟਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਸੁਰਿੰਦਰ ਮਿਸ਼ਰਾ ਪਹੁੰਚੇ। ਦੱਸ ਦਈਏ ਕਿ ਸੁਰਿੰਦਰ ਮਿਸ਼ਰਾ ਨੂੰ ਲੋਕ ਘੁੱਲੇ ਸ਼ਾਹ ਦੇ ਨਾਂ ਨਾਲ ਜਾਣਦੇ ਹਨ ਵਿਸ਼ੇਸ ਤੌਰ ‘ਤੇ ਸ਼ੋਅ ਰੂਮ ਦੇ ਉਦਘਾਟਨ ‘ਚ ਪਹੁਚੇ | ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਘੁੱਗੀ ਨੇ ਇੱਕ ਸਿੱਖ ਦੀ ਦਸਤਾਰ ਦੀ ਅਹਿਮੀਅਤ ਦੱਸੀ।
ਉਨ੍ਹਾਂ ਕਿਹਾ ਕਿ ਦਸਤਾਰ ਸਿਰਫ ਸਾਡੀ ਹੀ ਦਸਤਾਰ ਨਹੀਂ ਸਗੋਂ ਸਾਡੀ ਮਾਂ ਦੀ ਚੁੰਨੀ ਵੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਮਨਾਂ ‘ਚ ਜਿਨਾ ਮਾਨ ਸਤਕਾਰ ਪੰਜਾਬ ਅਤੇ ਪੰਜਾਬੀ ਲਈ ਹੈ ਉਨ੍ਹਾਂ ਹੀ ਮਾਨ ਸਤਕਾਰ ਦਿਲਾਂ ‘ਚ ਦਸਤਾਰ ਲਈ ਵੀ ਹੈ। ਕਿਉਂਕਿ ਇਸ ਦਸਤਾਰ ਨੇ ਸਾਨੂੰ ਇੱਜ਼ਤ ਨਾਲ ਜਿਉਣਾ ਸਿਖਾਇਆ ਅਤੇ ਇੱਜ਼ਤ ਲਈ ਮਰਨਾ ਸਿਖਾਇਆ। ਇਸ ਦਸਤਾਰ ਨੇ ਸਾਨੂੰ
ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਨੇ ਕੁਦਰਤੀ ਆਪਦਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਹੜ੍ਹਾਂ ਦਾ ਕੁਝ ਕਰ ਸਕਦੇ ਹਾਂ ਅਤੇ ਨਾ ਹੀ ਭੂਚਾਲ ਦਾ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਨੇ ਸਾਨੂੰ ਲੜਣਾ ਸਿਖਾਇਆ ਹੈ ਤੇ ਮੁੜ ਖੜ੍ਹਣਾ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਨੁਕਸਾਨ ਦੇਖ ਕੇ ਅੰਦਰ ਰੋਂਦਾ ਹੈ।
ਇਸ ਦੌਰਾਨ ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਇਸ ਆਪਦਾ ਤੋਂ ਲੋਕ ਜਲਦ ਉਭਰ ਜਾਣ ਅਤੇ ਜਲਦ ਹੀ ਆਪਣੇ ਪੈਰਾਂ ‘ਤੇ ਖੜ੍ਹੇ ਹੋ ਜਾਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h