Pakistan Maulana Talk About Guru Nanak Dev Ji: ਪਾਕਿਸਤਾਨ ‘ਚ ਸਿੱਖ ਤੇ ਹਿੰਦੂ ਵਰਗੀਆਂ ਘੱਟ ਗਿਣਤੀਆਂ ਅਕਸਰ ਕੱਟੜਪੰਥੀਆਂ ਦੀ ਨਫ਼ਰਤ ਦਾ ਸ਼ਿਕਾਰ ਹੁੰਦੀਆਂ ਹਨ। ਸਰਕਾਰ ਅਤੇ ਕਾਨੂੰਨ ਵੀ ਈਸ਼ਨਿੰਦਾ ਵਰਗੇ ਜ਼ਾਲਮ ਕਾਨੂੰਨ ਦੀ ਆੜ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹਨ। ਪਾਕਿਸਤਾਨ ਤੋਂ ਅਕਸਰ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਹਿੰਦੂਆਂ ਅਤੇ ਸਿੱਖਾਂ ਪ੍ਰਤੀ ਨਫ਼ਰਤ ਦੇਖੀ ਜਾ ਸਕਦੀ ਹੈ।
ਟਵਿੱਟਰ ਹੈਂਡਲ ‘ਪਾਕਿਸਤਾਨ ਅਨਟੋਲਡ’ ਵਲੋਂ ਟਵਿੱਟਰ ‘ਤੇ ਇੱਕ ਮੌਲਾਨਾ ਦਾ ਵੀਡੀਓ ਇਸ ਕੜੀ ਦਾ ਤਾਜ਼ਾ ਹਿੱਸਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਮੌਲਵੀ ਸਿੱਖਾਂ ਦੇ ਗੁਰੂ ਨਾਨਕ ਜੀ ਬਾਰੇ ਗੱਲ ਕਰ ਰਹੇ ਹਨ। ਇਸ ਦੌਰਾਨ ਮੌਲਾਨਾ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਗੁਰੂ ਨਾਨਕ ਚੰਗੇ ਇਨਸਾਨ ਨਹੀਂ ਹੋ ਸਕਦੇ, ਕਿਉਂਕਿ ਉਨ੍ਹਾਂ ਨੇ ਨਾ ਤਾਂ ਕਲਮਾ ਪੜ੍ਹਿਆ ਸੀ ਅਤੇ ਨਾ ਹੀ ਇਸਲਾਮ ਕਬੂਲ ਕੀਤਾ ਸੀ।
"Nanak didn't read Kalma, didn't convert to Islam. He can't be a good man"
– Truth of their Pakistani masters Khalistanis hide from Sikhs-Hinduspic.twitter.com/akXi2NTXzy
— Pakistan Untold (@pakistan_untold) February 24, 2023
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਮੌਲਵੀ ਦਾ ਕਹਿਣਾ ਹੈ ਕਿ ਕੁਝ ਲੋਕ ਮੈਨੂੰ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਨੂੰ ਬਹੁਤ ਪਿਆਰ ਕਰਦੇ ਸੀ, ਪਰ ਉਨ੍ਹਾਂ ਨੇ ਕਦੇ ਕਲਮਾ ਨਹੀਂ ਪੜ੍ਹਿਆ। ਆਖ਼ਰ ਅਜਿਹਾ ਕਿਉਂ ? ਮੌਲਾਨਾ ਇੱਥੇ ਹੀ ਨਹੀਂ ਰੁਕਦਾ। ਅੱਗੋਂ ਉਹ ਕਹਿਣ ਲੱਗਦਾ ਹੈ ਕਿ ਸੱਚਾ ਮੁਸਲਮਾਨ ਉਹ ਹੈ ਜੋ ਕਲਮਾ ਪੜ੍ਹਦਾ ਹੈ।
ਮੌਲਾਨਾ ਦੇ ਸਿੱਖਾਂ ਪ੍ਰਤੀ ਨਫ਼ਤਰ ਭਰੇ ਬੋਲ
ਟਵਿਟਰ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਮੌਲਾਨਾ ਕਹਿੰਦੇ ਹਨ, ‘ਪਾਕਿਸਤਾਨ ਦਾ ਕੀ ਮਤਲਬ ਹੈ? ਪਾਕਿਸਤਾਨ ਸਿੱਖਾਂ ਲਈ ਯੂਨੀਵਰਸਿਟੀਆਂ ਬਣਾਉਣ ਲਈ ਨਹੀਂ ਬਣਿਆ ਸੀ। ਸਿੱਖਾਂ ਨੂੰ ਲਾਂਘਾ ਦੇਣ ਲਈ ਵੀ ਨਹੀਂ ਬਣਾਇਆ ਗਿਆ। ਇਹ ਰਸੂਲ ਅੱਲ੍ਹਾ ਦੇ ਧਰਮ ਨੂੰ ਗੱਦੀ ‘ਤੇ ਬਿਠਾਉਣ ਲਈ ਹੀ ਬਣਾਇਆ ਗਿਆ ਹੈ। ਇਹ ਗਰੀਬਾਂ ਦਾ ਮਜ਼ਾਕ ਉਡਾਉਣ ਲਈ ਨਹੀਂ ਬਣਾਇਆ ਗਿਆ ਸੀ।
While Khalistanis believe Pakistan loves them, here's what most followed Mullah of Pak has to say to 'Sikh brothers'pic.twitter.com/cyZja7hGip
— Pakistan Untold (@pakistan_untold) February 24, 2023
ਮੌਲਾਨਾ ਵੀਡੀਓ ‘ਚ ਅੱਗੇ ਕਹਿੰਦਾ ਹੈ ਕਿ ਜਿਸਨੂੰ ਸਿੱਖਾਂ ਨਾਲ ਬਹੁਤਾ ਪਿਆਰ ਹੈ ਉਹਨੂੰ ਅੰਮ੍ਰਿਤਸਰ ਜਾਣਾ ਚਾਹੀਦਾ ਹੈ। ਉੱਥੇ ਜਾ ਕੇ ਸਿੱਖਾਂ ਨਾਲ ਹੱਥ ਮਿਲਾਓ ਤੇ ਗੀਤ ਗਓ। ਸਾਨੂੰ ਕੋਈ ਸਮੱਸਿਆ ਨਹੀਂ, ਕੋਈ ਵੀ ਜਿੱਥੇ ਮਰਜ਼ੀ ਜਾਵੇ, ਦੀਨ ਆਪਣੀ ਤਾਕਤ ਨਾਲ ਖੜ੍ਹਾ ਹੈ।”
ਪਾਕਿਸਤਾਨ ‘ਚ ਹੈ ਸ੍ਰੀ ਕਰਤਾਰਪੁਰ ਸਾਹਿਬ
ਗੁਰੂ ਨਾਨਕ ਦੇਵ ਜੀ ਨੇ ਸਤੰਬਰ 1539 ਵਿੱਚ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਵਿਖੇ ਸਮਾਧੀ ਲਈ। ਇਹ ਉਹ ਥਾਂ ਹੈ ਜਿੱਥੇ ਹੁਣ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਹੈ, ਜਿੱਥੇ ਹਰ ਸਾਲ ਭਾਰਤ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਾਂਦੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮੌਲਾਨਾ ਦੀ ਯੂਜ਼ਰਸ ਕਾਫੀ ਆਲੋਚਨਾ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h