Hair Care Tips: ਅਕਸਰ ਕੰਘੀ ਕਰਨ ਤੋਂ ਬਾਅਦ ਵੀ ਵਾਲ ਸੁੱਕੇ ਅਤੇ ਖੜ੍ਹੇ ਰਹਿੰਦੇ ਹਨ। ਇਹ ਛੋਟੇ-ਛੋਟੇ ਵਾਲ ਬਹੁਤ ਹੀ ਖ਼ਰਾਬ ਲਗਦੇ ਹਨ। ਇਨ੍ਹਾਂ ਨੂੰ ‘ਫਲਾਈ-ਅਵੇ’ ਕਹਿੰਦੇ ਹਨ। ਇਨ੍ਹਾਂ ਨੂੰ ਸੈੱਟ ਕਰਨ ‘ਤੇ ਵੀ ਇਹ ਸੈੱਟ ਨਹੀਂ ਹੁੰਦੇ। ਜਾਣੋ ਇਨ੍ਹਾਂ ਨੂੰ ਸੈੱਟ ਕਰਨ ਦੇ ਤਰੀਕੇ …
1. ਇਨ੍ਹਾਂ ਸੁੱਕੇ ਵਾਲਾ ਨੂੰ ਸੈੱਟ ਕਰਨ ਲਈ ਥੋੜ੍ਹੀ ਮਾਤਰਾ ‘ਚ ‘ਵੈਸਲੀਨ’ ਲੱਗਾ ਸਕਦੇ ਹੋ। ਧਿਆਨਯੋਗ ਹੈ ਕਿ ਬਹੁਤ ਥੋੜ੍ਹੀ ਮਾਤਰਾ ‘ਚ ਹੀ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਇਸ ਤਰ੍ਹਾਂ ਲੱਗੇਗਾ ਕਿ ਵਾਲ ਮਹੀਨਿਆਂ ਤੋਂ ਨਹੀਂ ਧੋਤੇ।
2. ਤੌਲੀਏ ਨਾਲ ਵਾਲ ਸੁਕਾਉਣ ਤੋਂ ਬਚੋ। ਤੌਲੀਏ ਨਾਲ ਵਾਲ ਸੁਕਾਉਣ ਨਾਲ ਵਾਲ ਟੁੱਟਦੇ ਹਨ ਅਤੇ ਟੁੱਟੇ ਵਾਲਾਂ ਦੇ ‘ਫਲਾਈ-ਅਵੇ’ ਬਣ ਜਾਂਦੇ ਹਨ। ਵਾਲਾਂ ਨੂੰ ਸੁਕਾਉਣ ਲਈ ਨਰਮ ਕੱਪੜੇ ਦਾ ਉਪਯੋਗ ਕਰੋ।
3. ਵਾਲ ਬੰਨ੍ਹਣ ਤੋਂ ਬਾਅਦ ਉੱਪਰ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਬਦਾਮ ਦਾ ਤੇਲ ਲੱਗਾ ਸਕਦੇ ਹੋ। ਇਸ ਨਾਲ ਵਾਲ ਬੈਠ ਜਾਣਗੇ।
4. ਇਸ ਵੇਲੇ ‘ਬਲੌ-ਡ੍ਰਾਇਰ’ ਕੰਮ ਆਉਂਦੇ ਹਨ। ਇਸ ਦੇ ਇਸਤੇਮਾਲ ਦੇ ਨਾਲ ਵਾਲ ਸੈੱਟ ਹੋ ਜਾਂਦੇ ਹਨ। ਬੱਸ ਉੱਪਰ ਤੋਂ ਥੱਲੇ ‘ਬਲੌ-ਡਰਾਈ’ ਕਰੋ ਅਤੇ ਕੰਘੀ ਕਰੋ।
5. ਇੱਕ ‘ਟੁੱਥ-ਬਰਸ’ ਲਓ। ਉਸ ‘ਚ ਥੋੜ੍ਹਾ ‘ਹੇਅਰ ਸਪੇਰੇ’ ਪਾਓ। ਇਸ ‘ਟੁੱਥ-ਬਰਸ’ ਨਾਲ ਵਾਲਾਂ ਨੂੰ ਬਰਸ ਕਰੋ। ਇਸ ਤਰ੍ਹਾਂ ਕਰਨ ਨਾਲ ਵਾਲ ਜ਼ਿਆਦਾ ਦੇਰ ਤੱਕ ਸੈੱਟ ਰਹਿਣਗੇ।
6. ਸੁੱਕੇ ਵਾਲ ਹੋਣ ‘ਤੇ ਵਾਲ ਜ਼ਿਆਦਾ ਟੁੱਟਦੇ ਹਨ ਅਤੇ ਉੱਡਣ ਵਾਲੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਦੇ ਵਾਲਾਂ ਲਈ ਧੋਣ ਤੋਂ ਬਾਅਦ ‘ਮੌਇਸਚਰਾਇਜ਼ਰ’ ਦੀ ਵਰਤੋਂ ਜ਼ਰੂਰ ਕਰੋ।
7. ਵਾਲਾਂ ਨੂੰ ਨਰਮ ਬਣਾਉਣ ਅਤੇ ਸੈੱਟ ਰੱਖਣ ਲਈ ਹਫ਼ਤੇ ‘ਚ ਇੱਕ ਵਾਰ ਵਾਲਾਂ ਦਾ ਮਾਸਕ ਜ਼ਰੂਰ ਲਗਾਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h