Amritsar News: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਈ ਅਜਿਹੇ ਕੈਦੀ ਹਨ, ਜਿਨ੍ਹਾਂ ਦੀ ਹਾਲਤ ਕਾਫੀ ਬੁਰੀ ਹੈ ਤੇ ਉਹ ਤੁਰਨ ਦੀ ਵੀ ਹਿੰਮਤ ਨਹੀਂ ਰੱਖਦੇ। ਪਰ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਅਤੇ ਉਨ੍ਹਾਂ ਨੂੰ ਬਗੈਰ ਇਲਾਜ਼ ਵਾਪਸ ਜੇਲ੍ਹ ਭੇਜਿਆ ਜਾ ਰਿਹਾ ਹੈ। ਇਸ ਬਾਰੇ ਡਾਕਟਰ ਦਾ ਕਹਿਣਾ ਹੈ ਕਿ ਜੋ ਆਦੇਸ਼ ਉਨ੍ਹਾਂ ਨੂੰ ਮਿਲੇ ਹਨ ਉਹ ਉਸੇ ਮੁਤਾਬਕ ਕੰਮ ਕਰਦੇ ਹਨ।
ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ‘ਚ ਹੱਥਕੜੀ ‘ਚ ਪਏ ਕੈਦੀ ਦੀ ਹਾਲਤ ਤੁਰਨ ਵਾਲੀ ਨਹੀਂ ਹੈ। ਪਰ ਡਾਕਟਰਾਂ ਮੁਤਾਬਕ ਕੈਦੀ ਦੀ ਹਾਲਤ ਠੀਕ ਹੈ। ਦੱਸ ਦਈਏ ਕਿ ਇਹ ਸਿਰਫ਼ ਇੱਕ ਜਾਂ ਦੋ ਕੈਦੀਆਂ ਦੀ ਗੱਲ ਨਹੀਂ, ਅਜਿਹੇ ਕੁੱਲ 12 ਕੈਦੀਆਂ ਹਨ ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਿਨ੍ਹਾਂ ਨੂੰ ਜੇਲ੍ਹ ਤੋਂ ਹਸਪਤਾਲ ਭੇਜਿਆ ਗਿਆ, ਪਰ ਇੱਥੋਂ ਉਨ੍ਹਾਂ ਨੂੰ ਦਵਾਈ ਦੇਕੇ ਮੁੜ ਜੇਲ੍ਹ ਭੇਜਿਆ ਜਾ ਰਿਹਾ ਹੈ।
ਕੈਦੀਆਂ ਦਾ ਕਹਿਣਾ ਹੈ ਕਿ ਉਹ ਕਿੱਥੇ ਜਾਣ। ਉਹ ਜੇਲ੍ਹ ਤੋਂ ਕਰੀਬ 7 ਵਾਰ ਗੁਰੂ ਨਾਨਕ ਹਸਪਤਾਲ ਭੇਜੇ ਜਾ ਚੁੱਕੇ ਹਨ ਤੇ ਡਾਕਟਰ ਟੀਕਾ ਲਗਾ ਕੇ ਉਨ੍ਹਾਂ ਨੂੰ ਮੁੜ ਜੇਲ੍ਹ ‘ਚ ਵਾਪਸ ਭੇਜ ਦਿੰਦੇ ਹਨ। ਉਹ ਕਰਨ ਤਾਂ ਕੀ ਕਰਨ। ਉਨ੍ਹਾਂ ‘ਚ ਕਈ ਟੀਬੀ, ਐੱਚ.ਆਈ.ਵੀ., ਗੁਰਦੇ ਫੇਲ੍ਹ ਤੇ ਹਾਰਟ ਅਟੈਕ ਦੇ ਕਈ ਮਰੀਜ਼ ਹਨ ਪਰ ਜੇਲ੍ਹ ਵਾਲੇ ਉਨ੍ਹਾਂ ਨੂੰ ਹਸਪਤਾਲ ਅਤੇ ਹਸਪਤਾਲ ਵਾਲੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੰਦੇ ਹਨ।
ਇਸ ਬਾਰੇ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਹਸਪਤਾਲ ਤੇ ਹਸਪਤਾਲ ਤੋਂ ਦੁਬਾਰਾ ਜੇਲ੍ਹ ਭੇਜਿਆ ਜਾਂਦਾ ਹੈ। ਉਹ ਠੀਕ ਨਹੀਂ ਹੋਏ ਪਰ ਉਨ੍ਹਾਂ ਨੂੰ ਵਾਰ-ਵਾਰ ਲਿਆਉਣ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਲਿਜਾਣ ਦੇ ਯੋਗ ਨਹੀਂ ਹੈ, ਜੇਲ੍ਹ ਦੇ ਡਾਕਟਰ ਉਨ੍ਹਾਂ ਨੂੰ ਮੁੜ ਹਸਪਤਾਲ ਭੇਜਦੇ ਹਨ ਅਤੇ ਹਸਪਤਾਲ ਤੋਂ ਉਸਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ।
ਉਧਰ ਡਾਕਟਰ ਦਾ ਕਹਿਣਾ ਹੈ ਕਿ ਉਹ ਉਹੀ ਕਰਦਾ ਹੈ ਜੋ ਉਪਰੋਂ ਹੁਕਮ ਹੁੰਦਾ ਹੈ, ਜੇਕਰ ਕੋਈ ਠੀਕ ਹੈ ਤਾਂ ਉਸ ਨੂੰ ਜੇਲ੍ਹ ਭੇਜਣਾ ਜ਼ਰੂਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h