ਸ਼ੁੱਕਰਵਾਰ, ਮਾਰਚ 27, 2026 10:57 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Happy Birthday Aamir Khan: ਇਨ੍ਹਾਂ ਫਿਲਮਾਂ ਤੋਂ ਆਮਿਰ ਖ਼ਾਨ ਨੇ ਪਰਦੇ ‘ਤੇ ਕੀਤਾ ਧਮਾਲ, ਲਿਸਟ ‘ਚ ਸ਼ਾਮਲ ਹਨ PK ਤੋਂ ਲੈ ਕੇ ਗਜਨੀ ਤੱਕ ਦੇ ਨਾਂ

Aamir Khan Birthday: ਹਰ ਵਾਰ ਆਮਿਰ ਖ਼ਾਨ ਲੀਕ ਤੋਂ ਹੱਟ ਕੇ ਫਿਲਮਾਂ ਲਿਆਉਂਦੇ ਹਨ। ਅੱਜ ਯਾਨੀ 14 ਮਾਰਚ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਪੰਜ ਚੁਣੀਆਂ ਗਈਆਂ ਫਿਲਮਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਕਰਕੇ ਉਨ੍ਹਾਂ ਨੇ ਪਰਦੇ 'ਤੇ ਧਮਾਲ ਕੀਤਾ ਹੈ।

by ਮਨਵੀਰ ਰੰਧਾਵਾ
ਮਾਰਚ 14, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Aamir Khan Birthday Special: ਬਾਲੀਵੁੱਡ ਦੇ ਮਿਸਟਰ ਪਰਫੈਕਟਸ਼ਨਿਸਟ ਕਹੇ ਜਾਂਦੇ ਐਕਟਰ ਆਮਿਰ ਖ਼ਾਨ ਨੇ ਸਾਲ 1988 'ਚ ਫਿਲਮ 'ਕਯਾਮਤ ਸੇ ਕਯਾਮਤ ਤਕ' ਨਾਲ ਆਪਣਾ ਬਾਲੀਵੁੱਡ ਸਫਰ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ ਦਾ ਫਿਲਮੀ ਕਰੀਅਰ ਲਗਪਗ 35 ਸਾਲ ਦਾ ਹੈ। ਇੰਨੇ ਲੰਬੇ ਸਮੇਂ 'ਚ ਉਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਤੇ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।
ਅੱਜ ਯਾਨੀ 14 ਮਾਰਚ ਨੂੰ ਆਮਿਰ ਖ਼ਾਨ 58 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਦਰਸ਼ਕਾਂ 'ਤੇ ਆਪਣੀ ਸ਼ਾਨਦਾਰ ਐਕਟਿੰਗ ਦੀ ਡੂੰਘੀ ਛਾਪ ਛੱਡੀ।
ਜ਼ਿਆਦਾਤਰ ਉਨ੍ਹਾਂ ਦੀਆਂ ਫਿਲਮਾਂ ਲੀਕ ਤੋਂ ਥੋੜਾ ਵਖਰੇ ਵਿਸ਼ੇ 'ਤੇ ਆਧਾਰਿਤ ਹੁੰਦੀਆਂ ਹਨ। ਦੂਜੇ ਪਾਸੇ ਅਸੀਂ ਜਿਨ੍ਹਾਂ ਫਿਲਮਾਂ ਦੀ ਗੱਲ ਕਰ ਰਹੇ ਹਾਂ, ਉਨ੍ਹਾਂ ਨੇ ਨਾ ਸਿਰਫ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ, ਸਗੋਂ ਪਰਦੇ 'ਤੇ ਵੀ ਖੂਬ ਧਮਾਲ ਕੀਤਾ।
ਲਗਾਨ:- ਜਦੋਂ ਵੀ ਆਮਿਰ ਖ਼ਾਨ ਦੇ ਕਰੀਅਰ 'ਚ ਸ਼ਾਨਦਾਰ ਫਿਲਮਾਂ ਦੀ ਗੱਲ ਹੁੰਦੀ ਹੈ ਤਾਂ ਉਸ 'ਚ ਲਗਾਨ ਦਾ ਨਾਂ ਜ਼ਰੂਰ ਆਉਂਦਾ ਹੈ। ਸਾਲ 2001 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਭਾਰਤੀ ਅੰਗਰੇਜ਼ਾਂ ਨੂੰ ਟੈਕਸ ਅਦਾ ਕਰਦੇ ਸੀ। ਹਾਲਾਂਕਿ, ਟੈਕਸ ਨਾ ਦੇਣ ਦੇ ਬਦਲੇ ਬ੍ਰਿਟਿਸ਼ ਤੇ ਭਾਰਤੀਆਂ ਵਿਚਕਾਰ ਕ੍ਰਿਕਟ ਮੈਚ ਹੋਇਆ। ਇਹ ਫਿਲਮ ਸਾਲ 2002 ਵਿੱਚ ਆਸਕਰ ਲਈ ਵੀ ਨਾਮਜ਼ਦ ਹੋਈ ਸੀ।
Taare Zameen Par:- 2007 ਦੀ ਫਿਲਮ ਤਾਰੇ ਜ਼ਮੀਨ ਪਰ ਵੀ ਇੱਕ ਔਫਬੀਟ ਵਿਸ਼ੇ 'ਤੇ ਬਣੀ ਸੀ। ਇਸ ਫਿਲਮ 'ਚ ਇੱਕ ਸਕੂਲੀ ਵਿਦਿਆਰਥੀ ਦੀ ਕਹਾਣੀ ਦਿਖਾਈ ਗਈ ਹੈ, ਜੋ ਪੜ੍ਹਾਈ 'ਚ ਕਮਜ਼ੋਰ ਹੈ। ਹਾਲਾਂਕਿ ਉਹ ਕਿਸੇ ਹੋਰ ਚੀਜ਼ ਵਿੱਚ ਦਿਲਚਸਪੀ ਰੱਖਦਾ ਹੈ। ਫਿਲਮ ਵਿੱਚ ਆਮਿਰ ਨੇ ਇੱਕ ਅਧਿਆਪਕ ਦੀ ਭੂਮਿਕਾ ਨਿਭਾਈ ਹੈ।
ਪੀਕ (PK):- ਆਮਿਰ ਖ਼ਾਨ ਦੀ ਫਿਲਮ ਪੀਕੇ ਵੀ ਇਸ ਲਿਸਟ ਵਿੱਚ ਹੈ, ਜੋ ਸਾਲ 2014 ਵਿੱਚ ਆਈ ਸੀ। ਇਹ ਫਿਲਮ ਸਮਾਜ ਵਿੱਚ ਧਰਮ ਨੂੰ ਲੈ ਕੇ ਫੈਲੇ ਅੰਧਵਿਸ਼ਵਾਸ 'ਤੇ ਆਧਾਰਿਤ ਸੀ। ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ, ਨਾਲ ਹੀ ਇਸ ਨੇ ਬਾਕਸ ਆਫਿਸ 'ਤੇ ਚੰਗਾ ਕਲੈਕਸ਼ਨ ਵੀ ਕੀਤਾ ਸੀ।
3 ਇਡੀਅਟਸ:- ਸਾਲ 2009 'ਚ ਰਿਲੀਜ਼ ਹੋਈ ਫਿਲਮ 3 ਇਡੀਅਟਸ ਨੂੰ ਨਾ ਸਿਰਫ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਸਗੋਂ ਫਿਲਮ ਨੇ ਬਾਕਸ ਆਫਿਸ 'ਤੇ ਵੀ ਕਾਫੀ ਕਮਾਈ ਕੀਤੀ ਸੀ। ਇਹ ਫਿਲਮ ਸਿੱਖਿਆ ਪ੍ਰਣਾਲੀ 'ਤੇ ਆਧਾਰਿਤ ਸੀ, ਜਿਸ 'ਚ ਦਿਖਾਇਆ ਗਿਆ ਸੀ ਕਿ ਕਿਵੇਂ ਕਾਲਜ ਦੇ ਵਿਦਿਆਰਥੀ ਆਪਣੀ ਰੁਚੀ ਤੋਂ ਦੂਰ ਹੋ ਕੇ ਆਪਣੇ ਮਾਪਿਆਂ ਦੇ ਦਬਾਅ ਨੂੰ ਫੋਲੋ ਕਰ ਰਹੇ ਹਨ।
ਦੰਗਲ (Dangal):- ਭਾਰਤੀ ਮਹਿਲਾ ਪਹਿਲਵਾਨ ਭੈਣਾਂ ਗੀਤਾ ਅਤੇ ਬਬੀਤਾ ਫੋਗਟ 'ਤੇ ਬਣੀ ਫਿਲਮ ਦੰਗਲ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ਨੇ ਦੁਨੀਆ ਭਰ ਤੋਂ 2000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਫਿਲਮ 'ਚ ਆਮਿਰ ਗੀਤਾ-ਬਬੀਤਾ ਦੇ ਪਿਤਾ ਦੀ ਭੂਮਿਕਾ 'ਚ ਸੀ।
Aamir Khan Birthday Special: ਬਾਲੀਵੁੱਡ ਦੇ ਮਿਸਟਰ ਪਰਫੈਕਟਸ਼ਨਿਸਟ ਕਹੇ ਜਾਂਦੇ ਐਕਟਰ ਆਮਿਰ ਖ਼ਾਨ ਨੇ ਸਾਲ 1988 ‘ਚ ਫਿਲਮ ‘ਕਯਾਮਤ ਸੇ ਕਯਾਮਤ ਤਕ’ ਨਾਲ ਆਪਣਾ ਬਾਲੀਵੁੱਡ ਸਫਰ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ ਦਾ ਫਿਲਮੀ ਕਰੀਅਰ ਲਗਪਗ 35 ਸਾਲ ਦਾ ਹੈ। ਇੰਨੇ ਲੰਬੇ ਸਮੇਂ ‘ਚ ਉਨ੍ਹਾਂ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਤੇ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।
ਅੱਜ ਯਾਨੀ 14 ਮਾਰਚ ਨੂੰ ਆਮਿਰ ਖ਼ਾਨ 58 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਉਨ੍ਹਾਂ ਨੇ ਦਰਸ਼ਕਾਂ ‘ਤੇ ਆਪਣੀ ਸ਼ਾਨਦਾਰ ਐਕਟਿੰਗ ਦੀ ਡੂੰਘੀ ਛਾਪ ਛੱਡੀ।
ਜ਼ਿਆਦਾਤਰ ਉਨ੍ਹਾਂ ਦੀਆਂ ਫਿਲਮਾਂ ਲੀਕ ਤੋਂ ਥੋੜਾ ਵਖਰੇ ਵਿਸ਼ੇ ‘ਤੇ ਆਧਾਰਿਤ ਹੁੰਦੀਆਂ ਹਨ। ਦੂਜੇ ਪਾਸੇ ਅਸੀਂ ਜਿਨ੍ਹਾਂ ਫਿਲਮਾਂ ਦੀ ਗੱਲ ਕਰ ਰਹੇ ਹਾਂ, ਉਨ੍ਹਾਂ ਨੇ ਨਾ ਸਿਰਫ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ, ਸਗੋਂ ਪਰਦੇ ‘ਤੇ ਵੀ ਖੂਬ ਧਮਾਲ ਕੀਤਾ।
ਲਗਾਨ:- ਜਦੋਂ ਵੀ ਆਮਿਰ ਖ਼ਾਨ ਦੇ ਕਰੀਅਰ ‘ਚ ਸ਼ਾਨਦਾਰ ਫਿਲਮਾਂ ਦੀ ਗੱਲ ਹੁੰਦੀ ਹੈ ਤਾਂ ਉਸ ‘ਚ ਲਗਾਨ ਦਾ ਨਾਂ ਜ਼ਰੂਰ ਆਉਂਦਾ ਹੈ। ਸਾਲ 2001 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਭਾਰਤੀ ਅੰਗਰੇਜ਼ਾਂ ਨੂੰ ਟੈਕਸ ਅਦਾ ਕਰਦੇ ਸੀ। ਹਾਲਾਂਕਿ, ਟੈਕਸ ਨਾ ਦੇਣ ਦੇ ਬਦਲੇ ਬ੍ਰਿਟਿਸ਼ ਤੇ ਭਾਰਤੀਆਂ ਵਿਚਕਾਰ ਕ੍ਰਿਕਟ ਮੈਚ ਹੋਇਆ। ਇਹ ਫਿਲਮ ਸਾਲ 2002 ਵਿੱਚ ਆਸਕਰ ਲਈ ਵੀ ਨਾਮਜ਼ਦ ਹੋਈ ਸੀ।
Taare Zameen Par:- 2007 ਦੀ ਫਿਲਮ ਤਾਰੇ ਜ਼ਮੀਨ ਪਰ ਵੀ ਇੱਕ ਔਫਬੀਟ ਵਿਸ਼ੇ ‘ਤੇ ਬਣੀ ਸੀ। ਇਸ ਫਿਲਮ ‘ਚ ਇੱਕ ਸਕੂਲੀ ਵਿਦਿਆਰਥੀ ਦੀ ਕਹਾਣੀ ਦਿਖਾਈ ਗਈ ਹੈ, ਜੋ ਪੜ੍ਹਾਈ ‘ਚ ਕਮਜ਼ੋਰ ਹੈ। ਹਾਲਾਂਕਿ ਉਹ ਕਿਸੇ ਹੋਰ ਚੀਜ਼ ਵਿੱਚ ਦਿਲਚਸਪੀ ਰੱਖਦਾ ਹੈ। ਫਿਲਮ ਵਿੱਚ ਆਮਿਰ ਨੇ ਇੱਕ ਅਧਿਆਪਕ ਦੀ ਭੂਮਿਕਾ ਨਿਭਾਈ ਹੈ।
ਪੀਕ (PK):- ਆਮਿਰ ਖ਼ਾਨ ਦੀ ਫਿਲਮ ਪੀਕੇ ਵੀ ਇਸ ਲਿਸਟ ਵਿੱਚ ਹੈ, ਜੋ ਸਾਲ 2014 ਵਿੱਚ ਆਈ ਸੀ। ਇਹ ਫਿਲਮ ਸਮਾਜ ਵਿੱਚ ਧਰਮ ਨੂੰ ਲੈ ਕੇ ਫੈਲੇ ਅੰਧਵਿਸ਼ਵਾਸ ‘ਤੇ ਆਧਾਰਿਤ ਸੀ। ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ, ਨਾਲ ਹੀ ਇਸ ਨੇ ਬਾਕਸ ਆਫਿਸ ‘ਤੇ ਚੰਗਾ ਕਲੈਕਸ਼ਨ ਵੀ ਕੀਤਾ ਸੀ।
ਦੰਗਲ (Dangal):- ਭਾਰਤੀ ਮਹਿਲਾ ਪਹਿਲਵਾਨ ਭੈਣਾਂ ਗੀਤਾ ਅਤੇ ਬਬੀਤਾ ਫੋਗਟ ‘ਤੇ ਬਣੀ ਫਿਲਮ ਦੰਗਲ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ਨੇ ਦੁਨੀਆ ਭਰ ਤੋਂ 2000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਫਿਲਮ ‘ਚ ਆਮਿਰ ਗੀਤਾ-ਬਬੀਤਾ ਦੇ ਪਿਤਾ ਦੀ ਭੂਮਿਕਾ ‘ਚ ਸੀ।
3 ਇਡੀਅਟਸ:- ਸਾਲ 2009 ‘ਚ ਰਿਲੀਜ਼ ਹੋਈ ਫਿਲਮ 3 ਇਡੀਅਟਸ ਨੂੰ ਨਾ ਸਿਰਫ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਸਗੋਂ ਫਿਲਮ ਨੇ ਬਾਕਸ ਆਫਿਸ ‘ਤੇ ਵੀ ਕਾਫੀ ਕਮਾਈ ਕੀਤੀ ਸੀ। ਇਹ ਫਿਲਮ ਸਿੱਖਿਆ ਪ੍ਰਣਾਲੀ ‘ਤੇ ਆਧਾਰਿਤ ਸੀ, ਜਿਸ ‘ਚ ਦਿਖਾਇਆ ਗਿਆ ਸੀ ਕਿ ਕਿਵੇਂ ਕਾਲਜ ਦੇ ਵਿਦਿਆਰਥੀ ਆਪਣੀ ਰੁਚੀ ਤੋਂ ਦੂਰ ਹੋ ਕੇ ਆਪਣੇ ਮਾਪਿਆਂ ਦੇ ਦਬਾਅ ਨੂੰ ਫੋਲੋ ਕਰ ਰਹੇ ਹਨ।
Tags: Aamir KhanAamir Khan BirthdayAamir Khan Bollywood journeyAamir Khan Moviesbollywood starentertainment newsGhajini FilmHappy Birthday Aamir KhanPK Moviepro punjab tvpunjabi news
Share237Tweet148Share59

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

Tower Rush – An Overview

ਮਾਰਚ 27, 2026

The Insider Secrets of Tower Rush Discovered

ਮਾਰਚ 27, 2026

ਲੁਧਿਆਣਾ Verka Milk ਦੇ ਸੈਂਪਲ ਫੇਲ੍ਹ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ

ਮਾਰਚ 27, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਗਲੋਬਲ ਐਜੂਕੇਸ਼ਨ ਕਨਕਲੇਵ 2026 ਦਾ ਆਯੋਜਨ

ਮਾਰਚ 27, 2026

ਭਾਰਤ ‘ਚ Lockdown ਨੂੰ ਲੈ ਕੇ ਕੇਂਦਰ ਦਾ ਵੱਡਾ ਬਿਆਨ

ਮਾਰਚ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.