Happy Chocolate Day 2023: ਸਾਲ ਦਾ ਸਭ ਤੋਂ ਰੋਮਾਂਟਿਕ ਹਫ਼ਤਾ ਚੱਲ ਰਿਹਾ ਹੈ। ਵੈਲੇਨਟਾਈਨ ਹਫ਼ਤਾ ਫ਼ਰਵਰੀ ਮਹੀਨੇ ‘ਚ ਮਨਾਇਆ ਜਾਂਦਾ ਹੈ। ਪ੍ਰੇਮੀਆਂ ਲਈ ਇਹ ਦਿਨ ਕਿਸੇ ਜਸ਼ਨ ਤੋਂ ਘੱਟ ਨਹੀਂ। ਵੈਲੇਨਟਾਈਨ ਹਫ਼ਤਾ 7 ਫ਼ਰਵਰੀ ਤੋਂ ਸ਼ੁਰੂ ਹੁੰਦਾ ਹੈ। ਵੈਲੇਨਟਾਈਨ ਹਫ਼ਤੇ ਦੇ ਤੀਜੇ ਦਿਨ ਚਾਕਲੇਟ ਡੇਅ ਮਨਾਇਆ ਜਾਂਦਾ ਹੈ। ਇਹ ਦਿਨ ਪਿਆਰ ਤੇ ਰਿਸ਼ਤੇ ‘ਚ ਮਿਠਾਸ ਪਾਉਣ ਲਈ ਖ਼ਾਸ ਹੈ।
9 ਫ਼ਰਵਰੀ ਨੂੰ ਵੈਲੇਨਟਾਈਨ ਡੇਅ ‘ਤੇ ਜੋੜੇ ਇਕ-ਦੂਜੇ ਨੂੰ ਚਾਕਲੇਟ ਦੇ ਕੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਇਸ ਨਾਲ ਪਿਆਰ ‘ਚ ਮਿਠਾਸ ਦੇ ਨਾਲ-ਨਾਲ ਚਾਕਲੇਟ ਦਾ ਮਹੱਤਵ ਵੀ ਵਧ ਜਾਂਦਾ ਹੈ। ਇਸ ਵੈਲੇਨਟਾਈਨ ਵੀਕ ‘ਚ ਜੇਕਰ ਤੁਸੀਂ ਵੀ ਕਿਸੇ ਨਾਲ ਆਪਣਾ ਪਿਆਰ ਜਤਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਮਿੱਠਾ ਜ਼ਰੂਰ ਲੈ ਕੇ ਜਾਓ। ਪਾਰਟਨਰ ਦਾ ਮੂੰਹ ਮਿੱਠਾ ਕਰਨ ਲਈ ਚਾਕਲੇਟ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੋ ਸਕਦਾ।
ਤੁਸੀਂ ਆਪਣੇ ਪਾਰਟਨਰ ਨਾਲ ਚਾਕਲੇਟ ਡੇਅ ਮਨਾਉਣ ਦੀ ਯੋਜਨਾ ਜ਼ਰੂਰ ਬਣਾਈ ਹੋਵੇਗੀ ਪਰ ਕੀ ਤੁਸੀਂ ਜਾਣਦੇ ਹੋ ਕਿ ਚਾਕਲੇਟ ਡੇਅ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ? ਤੁਸੀਂ ਕਿਹੜੇ ਤਰੀਕਿਆਂ ਨਾਲ ਚਾਕਲੇਟ ਡੇਅ ਮਨਾ ਸਕਦੇ ਹੋ?
ਕਦੋਂ ਤੇ ਕਿਉਂ ਮਨਾਇਆ ਜਾਂਦਾ ਚਾਕਲੇਟ ਡੇਅ?
ਚਾਕਲੇਟ ਡੇਅ 9 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਚਾਕਲੇਟ ਨੂੰ ਰਿਸ਼ਤੇ ‘ਚ ਮਿਠਾਸ ਤੇ ਮਜ਼ਬੂਤੀ ਲਿਆਉਣ ਦਾ ਕਾਰਨ ਮੰਨਿਆ ਜਾਂਦਾ ਹੈ। ਚਾਕਲੇਟ ਅਤੇ ਪਿਆਰ ਦੇ ਸਬੰਧ ਨੂੰ ਲੈ ਕੇ ਕਈ ਖੋਜਾਂ ਹੋਈਆਂ ਹਨ, ਜਿਨ੍ਹਾਂ ਦੇ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਚਾਕਲੇਟ ਖਾਣ ਨਾਲ ਲਵ ਲਾਈਫ਼ ਸਿਹਤਮੰਦ ਰਹਿੰਦੀ ਹੈ। ਵਿਗਿਆਨਕ ਤੌਰ ‘ਤੇ ਦੇਖਿਆ ਜਾਵੇ ਤਾਂ ਚਾਕਲੇਟ ‘ਚ ਮੌਜੂਦ ਥੀਓਬ੍ਰੋਮਾਈਨ ਤੇ ਕੈਫੀਨ ਦਿਮਾਗ ‘ਚ ਐਂਡੋਰਫਿਨ ਛੱਡਦੇ ਹਨ, ਜਿਸ ਨਾਲ ਦਿਮਾਗ ਤੇ ਸਰੀਰ ਆਰਾਮ ਮਹਿਸੂਸ ਕਰਦੇ ਹਨ।
ਚਾਕਲੇਟ ਦਾ ਇਤਿਹਾਸ
ਮਿੱਠੀ ਚਾਕਲੇਟ, ਜਿਸ ਨੂੰ ਅੱਜ ਲੋਕ ਪਸੰਦ ਕਰਦੇ ਹਨ, ਪਹਿਲਾਂ ਇਹ ਸੁਆਦ ‘ਚ ਤਿੱਖੀ ਹੁੰਦੀ ਸੀ। ਅਮਰੀਕਾ ‘ਚ ਕੋਕੋ ਬੀਨਜ਼ ਨੂੰ ਪੀਸ ਕੇ ਤੇ ਕੁਝ ਮਸਾਲੇ ਤੇ ਮਿਰਚਾਂ ਪਾ ਕੇ ਗਰਮ ਚਾਕਲੇਟ ਬਣਾਈ ਜਾਂਦੀ ਸੀ। ਚਾਕਲੇਟ ਇੱਕ ਸਪੈਨਿਸ਼ ਸ਼ਬਦ ਹੈ। ਚਾਕਲੇਟ ‘ਚ ਵਰਤੇ ਜਾਣ ਵਾਲੇ ਮੁੱਖ ਤੱਤ ਕੋਕੋ ਦੇ ਦਰੱਖਤ ਦੀ ਖੋਜ ਅਮਰੀਕਾ ਦੇ ਮੀਂਹ ਵਾਲੇ ਜੰਗਲਾਂ ‘ਚ 2000 ਸਾਲ ਪਹਿਲਾਂ ਹੋਈ ਸੀ। ਉਸ ਸਮੇਂ ਦਰੱਖਤ ਦੇ ਬੀਨ ਵਿਚਲੇ ਬੀਜਾਂ ਨੂੰ ਚਾਕਲੇਟ ਬਣਾਉਣ ਲਈ ਵਰਤਿਆ ਜਾਂਦਾ ਸੀ। ਮੰਨਿਆ ਜਾਂਦਾ ਹੈ ਕਿ ਚਾਕਲੇਟ ਮੱਧ ਅਮਰੀਕਾ ਅਤੇ ਮੈਕਸੀਕੋ ਦੇ ਲੋਕਾਂ ਦੁਆਰਾ ਲੱਭੀ ਗਈ ਸੀ। ਬਾਅਦ ‘ਚ ਚਾਕਲੇਟ ਸਪੇਨ ‘ਚ ਤੇ ਫਿਰ ਪੂਰੀ ਦੁਨੀਆਂ ‘ਚ ਮਸ਼ਹੂਰ ਹੋ ਗਈ।
ਕਿਵੇਂ ਮਨਾਈਏ ਚਾਕਲੇਟ ਡੇਅ
ਚਾਕਲੇਟ ਤੁਹਾਡੀ ਸਿਹਤ ਤੇ ਪਿਆਰ ਦੀ ਜ਼ਿੰਦਗੀ ਲਈ ਬਹੁਤ ਫ਼ਾਇਦੇਮੰਦ ਹੈ। ਇਸ ਲਈ ਯਕੀਨੀ ਤੌਰ ‘ਤੇ ਇਸ ਨੂੰ ਖ਼ਾਸ ਤਰੀਕਿਆਂ ਨਾਲ ਮਨਾਓ। ਇਸ ਦਿਨ ਦੀ ਸ਼ੁਰੂਆਤ ਸਵੇਰੇ ਆਪਣੇ ਸਾਥੀ ਨੂੰ ਚਾਕਲੇਟ ਦੇ ਕੇ ਕਰੋ। ਤੁਸੀਂ ਚਾਹੋ ਤਾਂ ਨਾਸ਼ਤੇ ‘ਚ ਚਾਕਲੇਟ ਦੀ ਕੋਈ ਵੀ ਡਿਸ਼ ਸ਼ਾਮਲ ਕਰ ਸਕਦੇ ਹੋ। ਤੁਸੀਂ ਕਿਸੇ ਚੰਗੇ ਸਪਾ ‘ਚ ਆਪਣੇ ਪਾਰਟਨਰ ਨਾਲ ਚਾਕਲੇਟ ਮਸਾਜ ਲੈ ਸਕਦੇ ਹੋ। ਤੁਸੀਂ ਸ਼ਾਮ ਨੂੰ ਚਾਕਲੇਟ ਕੇਕ ਨਾਲ ਉਨ੍ਹਾਂ ਨੂੰ ਹੈਰਾਨ ਕਰ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h