Happy Holi Wishes on Whatsapp: ਹੋਲੀ ਭਾਰਤ ਦਾ ਇੱਕ ਵੱਡਾ ਤਿਉਹਾਰ ਹੈ ਤੇ ਬਹੁਤ ਸਾਰੇ ਲੋਕ ਇਸ ਤਿਉਹਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਨਾਉਂਦੇ ਹਨ। ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ, ਜੋ ਆਪਣੇ ਰਿਸ਼ਤੇਦਾਰਾਂ, ਦੋਸਤਾਂ ਆਦਿ ਨੂੰ ਮਿਲਣ ਤੋਂ ਅਸਮਰੱਥ ਹਨ। ਇਸਦੇ ਲਈ WhatsApp ਮੈਸੇਜਿੰਗ ਐਪ ਦੀ ਮਦਦ ਨਾਲ, ਤੁਸੀਂ ਹੋਲੀ ਦੀਆਂ ਮੁਬਾਰਕਾਂ ਸਟਿੱਕਰ, GIF ਤੇ ਰੁਪਏ ਤੱਕ ਭੇਜ ਸਕਦੇ ਹੋ। WhatsApp ਵਿੱਚ ਸਟਿੱਕਰ ਅਤੇ GIF ਆਦਿ ਭੇਜਣਾ ਇੱਕ ਬਹੁਤ ਹੀ ਆਸਾਨ ਪ੍ਰਕਿਰਿਆ ਹੈ, ਆਓ ਜਾਣਦੇ ਹਾਂ ਇਸ ਬਾਰੇ।
ਭਾਰਤ ‘ਚ 7 ਮਾਰਚ ਨੂੰ ਹੋਲੀਕਾ ਦਹਨ ਹੈ ਤੇ 8 ਮਾਰਚ ਨੂੰ ਹੋਲੀ ਖੇਡੀ ਜਾਵੇਗੀ। ਹੋਲੀ ਦਾ ਤਿਉਹਾਰ ਪੂਰੇ ਭਾਰਤ ‘ਚ ਮਨਾਇਆ ਜਾਂਦਾ ਹੈ। ਇੰਨਾ ਹੀ ਨਹੀਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ‘ਚ ਰਹਿੰਦੇ ਭਾਰਤੀ ਵੀ ਇਸ ਤਿਉਹਾਰ ਨੂੰ ਮਨਾਉਂਦੇ ਹਨ। ਆਉ ਵ੍ਹੱਟਸਐਪ ‘ਤੇ ਵਾਪਸ ਆਓ ਤੇ ਦੱਸੀਏ ਕਿ ਤੁਸੀਂ ਸਟਿੱਕਰ, GIF ਆਦਿ ਕਿਵੇਂ ਭੇਜ ਸਕਦੇ ਹੋ।
WhatsApp ਰਾਹੀਂ ਹੋਲੀ ਸਟਿੱਕਰ ਭੇਜਣਾ ਬਹੁਤ ਆਸਾਨ ਹੈ। ਇਸਦੇ ਲਈ ਕਿਸੇ ਥਰਡ ਪਾਰਟੀ ਮੋਬਾਈਲ ਐਪ ਦੀ ਲੋੜ ਨਹੀਂ ਹੋਵੇਗੀ। ਦਰਅਸਲ, ਮੈਸੇਜਿੰਗ ਐਪ ਦੇ ਅੰਦਰ ਸਟਿੱਕਰਾਂ ਦਾ ਆਪਸ਼ਨ ਦਿੱਤਾ ਗਿਆ ਹੈ, ਜਿਸ ਵਿੱਚ ਨਵੇਂ ਸਟਿੱਕਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਆਓ ਜਾਣਦੇ ਹਾਂ ਕਿ ਸਟਿੱਕਰ ਕਿਵੇਂ ਭੇਜਣੇ ਹਨ ਅਤੇ ਨਵੇਂ ਸਟਿੱਕਰ ਕਿਵੇਂ ਜੋੜਦੇ ਹਨ।
ਹੈਪੀ ਹੋਲੀ ਵ੍ਹੱਟਸਐਪ ਸਟਿੱਕਰ ਕਿਵੇਂ ਭੇਜੀਏ
ਆਪਣੇ ਸਮਾਰਟਫੋਨ ‘ਤੇ WhatsApp ਖੋਲ੍ਹੋ, ਫਿਰ ਉਸ ਚੈਟ ‘ਤੇ ਕਲਿੱਕ ਕਰੋ ਜਿਸ ‘ਚ ਤੁਸੀਂ ਸਟਿੱਕਰ ਭੇਜਣਾ ਚਾਹੁੰਦੇ ਹੋ।
ਹੁਣ ਖੱਬੇ ਪਾਸੇ ਮੌਜੂਦ ਇਮੋਜੀ ਦੇ ਆਈਕਨ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਹੇਠਾਂ ਚਾਰ ਆਪਸ਼ਨ ਖੁੱਲ੍ਹਣਗੇ, ਜਿਸ ਵਿੱਚ ਸੱਜੇ ਪਾਸੇ ਤੋਂ ਦੂਜਾ ਆਪਸ਼ਨ ਸਟਿੱਕਰਾਂ ਦਾ ਹੈ।
ਯੂਜ਼ਰਸ ਸਟਿੱਕਰ ਆਪਸ਼ਨ ‘ਤੇ ਕਲਿੱਕ ਕਰਕੇ ਆਪਣੇ ਪਸੰਦੀਦਾ ਸਟਿੱਕਰ ਭੇਜ ਸਕਦੇ ਹਨ।
ਜੇਕਰ ਹੋਲੀ ਸਟਿੱਕਰ ਉਪਲਬਧ ਨਹੀਂ ਹਨ ਤਾਂ ਤੁਸੀਂ + ਆਈਕਨ ‘ਤੇ ਕਲਿੱਕ ਕਰਕੇ ਨਵੇਂ ਸਟਿੱਕਰ ਜੋੜ ਸਕਦੇ ਹੋ।
ਇਸ + ਆਈਕਨ ਦੀ ਮਦਦ ਨਾਲ ਉਪਭੋਗਤਾ ਥਰਡ ਪਾਰਟੀ ਸਟਿੱਕਰ ਵੀ ਸ਼ਾਮਲ ਕਰ ਸਕਦੇ ਹਨ।
WhatsApp ‘ਤੇ ਹੋਲੀ ਸਟਿੱਕਰ
ਇਮੋਜੀ ਆਈਕਨ ‘ਤੇ ਕਲਿੱਕ ਕਰਨ ਤੋਂ ਬਾਅਦ, ਸਕ੍ਰੀਨ ਦੇ ਹੇਠਾਂ ਦਿਖਾਈ ਦੇਣ ਵਾਲੇ ਚਾਰ ਆਈਕਨਾਂ ਚੋਂ ਇੱਕ GIF ਦਾ ਵਿਕਲਪ ਵੀ ਹੈ। ਇਸ ‘ਤੇ ਕਲਿੱਕ ਕਰਕੇ ਉਪਭੋਗਤਾ ਆਪਣੀ ਪਸੰਦੀਦਾ GIF ਨੂੰ ਅੱਗੇ ਸ਼ੇਅਰ ਕਰ ਸਕਦੇ ਹਨ।
ਆਨਲਾਈਨ ਟੂਲਸ ਦੀ ਮਦਦ
ਇਸ ਤੋਂ ਇਲਾਵਾ, ਜੇਕਰ ਉਪਭੋਗਤਾ ਆਪਣੇ ਖੁਦ ਦੇ ਖਾਸ ਵਾਲਪੇਪਰ ਜਾਂ ਟੈਂਪਲੇਟਸ ਬਣਾਉਣਾ ਚਾਹੁੰਦੇ ਹਨ, ਤਾਂ ਆਨਲਾਈਨ ਬਹੁਤ ਸਾਰੇ ਟੂਲ ਉਪਲਬਧ ਹਨ, ਜੋ ਵਾਲਪੇਪਰ ਤੇ ਟੈਂਪਲੇਟਸ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ‘ਚ ਯੂਜ਼ਰਸ ਆਪਣੀ ਫੋਟੋ ਜਾਂ ਹੋਲੀ ਦੀ ਕੋਈ ਪੁਰਾਣੀ ਫੋਟੋ ਵੀ ਇਸਤੇਮਾਲ ਕਰ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h