ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ। ਭਾਈ ਅੰਮ੍ਰਿਤਪਾਲ ਸਿੰਘ ਦੇ ਕਹਿਣ ‘ਤੇ 25 ਸਤੰਬਰ ਨੂੰ ਭਾਰੀ ਗਿਣਤੀ ‘ਚ ਨੌਜਵਾਨ ਅੰਮ੍ਰਿਤ ਛੱਕਣ ਤੇ ਸਿੰਘ ਸਜਣ ਲਈ ਸ੍ਰੀ ਅੰਨਦਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਪਹੁੰਚੇ। ਉਨ੍ਹਾਂ ‘ਚੋਂ ਇਕ ਨੌਜਵਾਨ ਅਜਿਹਾ ਵੀ ਸੀ ਜੋ ਮੁਸਲਿਮ ਧਰਮ ਛੱਡ ਸਿੱਖ ਧਰਮ ਅਪਣਾਉਣ ਲਈ ਪਹੁੰਚਿਆ। ਨੌਜਵਾਨ ਦਾ ਨਾਂ ਹੈਪੀ ਖਾਨ ਸੀ ਜੋ ਕਿ ਹੁਣ ਸਿੰਘ ਸੱਜਣ ਤੋਂ ਬਾਅਦ ਕਰਮਜੀਤ ਸਿੰਘ ਖਾਲਸਾ ਬਣ ਗਇਆ। ਰਿਪੋਰਟਰ ਵੱਲੋਂ ਪੁੱਛੇ ਗਏ ਇਕ ਸਵਾਲ ਕਿ ਜਿੱਥੇ ਅੱਜ ਸਿੱਖ ਧਰਮ ‘ਚ ਜੰਮੇ ਬੱਚੇ ਹੀ ਸਿੱਖ ਧਰਮ ਤੋਂ ਦੂਰ ਜਾ ਰਹੇ ਹਨ, ਉਥੇ ਤੁਸੀਂ ਦੂਸਰੇ ਧਰਮ ਤੋਂ ਸਿੱਖ ਧਰਮ ‘ਚ ਆਉਣ ਦੀ ਕਿਵੇਂ ਪ੍ਰੇਰਨਾ ਲਈ। ਤਾਂ ਉਨ੍ਹਾਂ ਜਵਾਬ ਸੀ ਕਿ ਇਹ ਪ੍ਰੇਰਨਾ ਉਨ੍ਹਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਤੋਂ ਮਿਲੀ ਹੈ ਜਿਨ੍ਹਾਂ ਨੇ ਮੈਨੂੰ ਨਸ਼ੇ ਛੱਡ ਗੁਰੂ ਦੇ ਲੜ ਲੱਗਣ ਦੀ ਸਲਾਹ ਦਿੱਤੀ।
ਕਿਉਂ ਅਪਣਾਇਆ ਸਿੱਖ ਧਰਮ ?
ਸਿੱਖ ਧਰਮ ਅਪਣਾਉਣ ਦੀ ਗੱਲ ਕਰਦਿਆਂ ਹੈਪੀ ਉਰਫ ਕਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਿੱਖ ਧਰਮ ਦੀ 1978 ਤੋਂ ਲੈ ਕੇ ਹੁਣ ਤੱਕ ਨਸ਼ਲ ਕੁੱਸੀ ਹੋ ਰਹੀ ਹੈ। ਇਕ ਪਾਸੇ ਤਾਂ ਨੌਜਵਾਨ ਨਸ਼ੇ ਦੀ ਦਲਦਲ ‘ਚ ਫੱਸੇ ਹੋਏ ਹਨ ਦੂਜੇ ਪਾਸੇ ਫੈਕਟਰੀਆਂ ‘ਚੋਂ ਨਿਕਲਣ ਵਾਲਾ ਗੰਦਾ ਧੂਆਂ ਤੇ ਪਾਣੀ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਨ। ਜਿਸ ਕਾਰਨ ਵੀ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਕੈਂਸਰ ਵਰਗੇ ਰੋਗ ਫੈਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਗੁਲਾਮੀ ਦੀ ਦਲਦਲ ‘ਚ ਫੱਸ ਗਿਆ ਹੈ ਇਸਨੂੰ ਬਾਹਰ ਕੱਢਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਮੈਂ ਖੁੱਦ ਨਸ਼ੇ ਕਰਦਾ ਸੀ ਮੇਰੇ ਜਿਨ੍ਹਾ ਚਿੱਟਾ ਪੀਣ ਦੀ ਕਿਸੇ ਕੋਲ ਹਿੰਮਤ ਨਹੀਂ ਸੀ ਚਿੱਟਾ ਪੀ ਟੀਕੇ ਲਾ ਮੈਂ ਕਈ-ਕਈ ਦਿਨ ਖੇਤ ‘ਚ ਪਿਆ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਮੇਰੇ ‘ਤੇ ਪ੍ਰਮਾਤਮਾ ਦੀ ਗੁਰੂ ਦੀ ਬਖਸਿਸ ਹੋਈ ਹੈ ਕਿ ਮੈਂ ਗੁਰੂ ਦੇ ਲੜ ਲੱਗ ਗਿਆ।