Promise Day 2023: ਅੱਜ ਵੈਲੇਨਟਾਈਨ ਵੀਕ ਦਾ ਪੰਜਵਾਂ ਦਿਨ ਹੈ। ਅੱਜ ਦੇ ਦਿਨ ਪ੍ਰੇਮੀ ਜੋੜੇ ਪ੍ਰੋਮਿਸ ਡੇਅ (Promise Day) ਮਨਾਉਂਦੇ ਹਨ। ਹਰ ਸਾਲ 11 ਫਰਵਰੀ ਨੂੰ ਮਨਾਏ ਜਾਣ ਵਾਲੀ ਇਸ ਦਿਨ ਦੀ ਵਿਸ਼ੇਸ਼ਤਾ ਇਹ ਹੈ ਕਿ ਪਿਆਰ ਕਰਨ ਵਾਲੇ ਅੱਜ ਦੇ ਦਿਨ ਇੱਕ-ਦੂਜੇ ਨਾਲ ਪਿਆਰ ਦੇ ਬਹੁਤ ਸਾਰੇ ਵਾਅਦੇ (Promise) ਕਰਦੇ ਹਨ ਅਤੇ ਸਦਾ ਇਕੱਠੇ ਰਹਿਣ ਦਾ ਪ੍ਰਣ ਕਰਦੇ ਹਨ।
ਕੁਲ ਮਿਲਾ ਕੇ, ਪ੍ਰੋਮਿਸ ਡੇਅ ਪ੍ਰੇਮੀਆਂ ਲਈ ਖਾਸ ਲਈ ਹੁੰਦਾ ਹੈ। ਹਾਲਾਂਕਿ ਵੈਲੇਨਟਾਈਨ ਡੇਅ, ਰੋਜ਼ ਡੇਅ, ਚਾਕਲੇਟ ਅਤੇ ਟੇਡੀ ਨਾਲ ਪ੍ਰੇਮੀ ਪੂਰਾ ਹਫਤਾ ਆਪਣੇ ਪਿਆਰ ਦਾ ਜਸ਼ਨ ਮਨਾਉਂਦੇ ਹਨ, ਪਰ ਪ੍ਰੋਮਿਸ ਡੇਅ ਦਾ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕੀਤੇ ਗਏ ਵਾਅਦੇ ਰਿਸ਼ਤੇ ਨੂੰ ਹੋਰ ਪੱਕਾ ਬਣਾਉਂਦੇ ਹਨ ਅਤੇ ਸੱਚ ਕਹੀਏ ਤਾਂ ਇਹ ਸਭ ਤੋਂ ਅਣਮੋਲ ਤੋਹਫ਼ਾ ਹਨ।
ਇਸ ਲਈ ਵਾਅਦਾ ਕਰਨਾ ਹੋ ਜਾਂਦਾ ਅਹਿਮ
ਵੈਲੇਨਟਾਈਨ ਵੀਕ (Valentine Week) ‘ਚ ਜਿਵੇਂ ਹਰ ਦਿਨ ਦੀ ਵੱਖਰੀ ਮਹੱਤਤਾ ਹੁੰਦੀ ਹੈ ਅਤੇ ਲਵਰਸ ਇਨ੍ਹਾਂ ਸਾਰੇ ਦਿਨਾਂ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ, ਉਸੇ ਤਰ੍ਹਾਂ ਪ੍ਰੋਮਿਸ ਡੇਅ ਵੀ ਬਹੁਤ ਖ਼ਾਸ ਹੈ। ਇਸ ਦਿਨ ਤੁਸੀਂ ਆਪਣੇ ਸਾਥੀ ਨਾਲ ਵਾਅਦਾ ਕਰਦੇ ਹੋ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਵਧੀਆ ਢੰਗ ਨਾਲ ਨਿਭਾਓਗੇ।
ਸਾਡੀ ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਆਉਂਦੇ ਹਨ, ਪਰ ਇਸ ਤਰ੍ਹਾਂ ਪਿਆਰ ਨਾਲ ਕੀਤੇ ਇਹ ਵਾਅਦੇ ਸਾਨੂੰ ਸਾਡੇ ਰਿਸ਼ਤੇ ਨੂੰ ਹਰ ਸਥਿਤੀ ਵਿੱਚ ਬਿਹਤਰ ਬਣਾਉਣ ਅਤੇ ਪਿਆਰ ਨਾਲ ਰਹਿਣ ਲਈ ਪ੍ਰੇਰਿਤ ਕਰਦੇ ਹਨ। ਪ੍ਰੇਮ ਨਾਲ ਕੀਤੇ ਇਹ ਵਾਅਦੇ, ਸਾਡੇ ਆਪਸੀ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਤਾਂ ਤੁਸੀਂ ਵੀ ਇਸ ਵਾਰ ਆਪਣੇ ਸਾਥੀ ਨਾਲ ਇੱਕ ਵਾਅਦਾ ਕਰੋ ਜੋ ਤੁਹਾਡੇ ਰਿਸ਼ਤੇ ਨੂੰ ਬਹੁਤ ਸੁੰਦਰ ਬਣਾ ਦੇਵੇਗਾ ਅਤੇ ਤੁਹਾਨੂੰ ਦੋਵਾਂ ਨੂੰ ਪਿਆਰ ਦੇ ਬੰਧਨ ‘ਚ ਬੰਨ੍ਹੀ ਰੱਖੇਗਾ।
ਵਾਅਦੇ ਕਰਾਉਂਦੇ ਹਨ ਜ਼ਿੰਮੇਵਾਰੀਆਂ ਦਾ ਅਹਿਸਾਸ
ਇਸ ਦਿਨ ਕੀਤੇ ਵਾਅਦੇ ਭਵਿੱਖ ਵਿੱਚ ਤੁਹਾਡੇ ਰਿਸ਼ਤੇ ਲਈ ਬਿਹਤਰ ਸਿੱਧ ਹੁੰਦੇ ਹਨ। ਇਹ ਵਾਅਦੇ ਕਰ ਕੇ ਤੁਸੀਂ ਆਪਣੇ ਰਿਸ਼ਤੇ ਅਤੇ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਖਾ ਸਕਦੇ ਹੋਂ। ਬੇਸ਼ੱਕ, ਕੋਈ ਵੀ ਰਿਸ਼ਤਾ ਪੂਰੀ ਤਰ੍ਹਾਂ ਨਾਲ ਪਰਫੈਕਟ ਨਹੀਂ ਹੁੰਦਾ ਹੈ ਪਰ ਇਹ ਸਾਡੀ ਜ਼ਿੰਦਗੀ ਵਿਚ ਪਿਆਰ ਦੀ ਮਿਠਾਸ ਘੋਲਦਾ ਹੈ।
ਪਿਆਰ ਵਿੱਚ ਕੀਤੇ ਹੋਏ ਵਾਅਦੇ ਸਾਨੂੰ ਆਪਣੇ ਸਾਥੀ ਅਤੇ ਰਿਸ਼ਤੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਨਿਭਾਉਣ ਵਿੱਚ ਮਦਦ ਕਰਦੇ ਹਨ। ਇਸ ਖਾਸ ਦਿਨ, ਤੁਸੀਂ ਆਪਣੇ ਸਾਥੀ ਤੋਂ ਬਹੁਤ ਸਾਰੇ ਵਾਅਦੇ ਲੈ ਸਕਦੇ ਹੋ ਅਤੇ ਆਪਣੇ ਆਪ ਨਾਲ ਵੀ ਬਹੁਤ ਸਾਰੇ ਵਾਅਦੇ ਕਰ ਕੇ, ਤੁਸੀਂ ਆਪਣੇ ਰਿਸ਼ਤੇ ਦੀ ਸੁੰਦਰਤਾ ਅਤੇ ਮਿਠਾਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਤੁਹਾਡੇ ਦੁਆਰਾ ਕੀਤਾ ਹਰ ਵਾਅਦਾ ਤੁਹਾਡੇ ਰਿਸ਼ਤੇ ਦੀ ਬੁਨਿਆਦ ਨੂੰ ਮਜ਼ਬੂਤ ਕਰੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h