Importance Of Rose Day: ਫਰਵਰੀ ਮਹੀਨੇ ਦੀ ਪਿਆਰ ਕਰਨ ਵਾਲਿਆ ਨੂੰ ਹਮੇਸ਼ਾ ਉਡੀਕ ਹੁੰਦੀ ਹੈ, ਕਿਉਕਿ ਇਸ ਵਿਚ ਵੈਲੇਨਟਾਈਨ ਵੀਕ ਵਿਚ ਹਰ ਪ੍ਰੇਮੀ ਲਈ ਬਹੁਤ ਖਾਸ ਹੁੰਦਾ ਹੈ। ਵੈਲੇਨਟਾਈਨ ਵੀਕ ਤੇ ਪ੍ਰੇਮੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ। ਵੈਲੇਨਟਾਈਨ ਵੀਕ 7 ਫਰਵਰੀ ਤੋਂ ਸ਼ੁਰੂ ਹੋ ਕੇ 14 ਫਰਵਰੀ ਤੱਕ ਚਲਦਾ ਹੈ ਅਤੇ ਪ੍ਰੇਮੀ ਵੱਖ- ਵੱਖ ਤਰੀਕਿਆ ਨਾਲ ਇਸ ਨੂੰ ਮਨਾਉਦੇ ਹਨ। ਵੈਲੇਨਟਾਈਨ ਵੀਕ ਪ੍ਰੇਮੀਆਂ ਲਈ ਕਿਸੇ ਵੱਡੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ।
7 ਫਰਵਰੀ ਅੱਜ ਤੋਂ ਵੈਲੇਨਟਾਈਨ ਵੀਕ ਦੀ ਸ਼ਰੂਆਤ ਰੋਸ ਡੇ ਦੇ ਨਾਲ ਹੋ ਗਈ ਹੈ। ਰੋਸ ਡੇ ਵਿਚ ਲੋਕ ਆਪਣੇ ਸਾਥੀ ਨੂੰ ਗੁਲਾਬ ਦਾ ਫੁੱਲ ਦੇ ਆਪਣੇ ਪਿਆਰ ਦੀ ਸ਼ੁਰੂਆਤ ਕਰਦੇ ਹਨ। ਜ਼ਿਆਦਾਤਰ ਲੋਕ ਲਾਲ ਗੁਲਾਬ ਦੇ ਕੇ ਆਪਣੇ ਪ੍ਰੇਮੀ ਨੂੰ ਖੁਸ਼ ਕਰਦੇ ਹਨ । ਪਰ ਗੁਲਾਬਾਂ ਦੇ ਵੀ ਵੱਖਰੇ- ਵੱਖਰੇ ਰੰਗ ਅਤੇ ਸੁਨੇਹਾ ਹੁੰਦੇ ਹਨ। ਜਿਵੇਂ ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ, ਪੀਲਾ ਅਤੇ ਗ਼ੁਲਾਬੀ ਦੋਸਤੀ ਦਾ ਪ੍ਰਤੀਕ ਹੈ ਅਤੇ ਲਾਲ ਗੁਲਾਬ ਪਿਆਰ ਦਾ ਪ੍ਰਤੀਕ ਹੈ। ਇਸ ਲਈ ਲਾਲ ਗੁਲਾਬ ਦੀ ਕੀਮਤ ਵੈਲੇਨਟਾਈਨ ਵੀਕ ਵਿਚ ਸਭ ਤੋਂ ਜ਼ਿਆਦਾ ਹੁੰਦੀ ਹੈ।
ਗੁਲਾਬ ਦਾ ਹਰ ਰੰਗ ਕੁਝ ਨਾ ਕੁਝ ਬਿਆਨ ਕਰਦਾ ਹੈ, ਇਸ ਲਈ ਜਦੋਂ ਤੁਸੀ ਆਪਣੇ ਦੋਸਤ, ਮਿੱਤਰ, ਅਧਿਆਪਕ ਜਾਂ ਪ੍ਰੇਮੀ ਨੂੰ ਗੁਲਾਬ ਦਿੰਦੇ ਹੋ ਤਾਂ ਜਾਣੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ।
ਲਾਲ ਗੁਲਾਬ
ਲਾਲ ਗੁਲਾਬ ਨੂੰ ਰੋਸ ਡੇ ਵਾਲੇ ਦਿਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਵਰਤਿਆਂ ਜਾਂਦਾ ਹੈ, ਕਿਉਕਿ ਤੁਸੀ ਆਪਣੇ ਪ੍ਰੇਮੀ ਨੂੰ ਦੱਸਣਾ ਚਾਹੁੰਦੇ ਹੋ ਕੇ ਤੁਸੀ ਉਸ ਨੂੰ ਕਿੰਨਾ ਪਿਆਰ ਕਰਦੇ ਹੋ।
ਲਵੈਂਡਰ ਗੁਲਾਬ
ਜੇਕਰ ਕਿਸੇ ਨੂੰ ਪਹਿਲੀ ਨਜ਼ਰ ‘ਚ ਹੀ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਉਹ ਉਸ ਵਿਅਕਤੀ ਨੂੰ ਇਹ ਗ਼ੁਲਾਬ ਗਿਫਟ ਕਰਦਾ ਹੈ। ਕਿਉਕਿ ਇਸ ਗੁਲਾਬ ਨੂੰ ਜਾਦੂ ਜਾਂ ਮੋਹ ਨਾਲ ਜੁੜੇ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਗ਼ੁਲਾਬੀ ਗੁਲਾਬ
ਗ਼ੁਲਾਬੀ ਗੁਲਾਬ ਨੂੰ ਹਮਦਰਦੀ ਅਤੇ ਸ਼ੁਕਰਗੁਜ਼ਾਰੀ ਲਈ ਵਰਤਿਆ ਜਾਂਦਾ ਹੈ, ਕਿਉਕਿ ਕਹਿੰਦੇ ਹਨ ਜੇਕਰ ਕਿਸੇ ਨੂੰ ਗੁੱਸੇ ਵਿਚ ਇਹ ਰੋਸ ਦਿੱਤਾ ਜਾਂਦਾ ਹੈ ਤਾਂ ਉਹ ਸ਼ਾਤ ਹੋ ਜਾਂਦਾ ਹੈ।
ਚਿੱਟਾ ਗੁਲਾਬ
ਜੇਕਰ ਤੁਸੀ ਕਿਸੇ ਨੂੰ ਚਿੱਟਾ ਗੁਲਾਬ ਦਿੰਦੇ ਹੋ ਤਾਂ ਇਸ ਦਾ ਮਤਲਬ ਤੁਸੀ ਉਸ ਨੂੰ ਪਿਆਰ ਜਾਂ ਸਤਿਕਾਰ ਦਿਖਾ ਰਹੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h