Happy Teddy Day 2023: ਇਹ ਪਿਆਰ ਦਾ ਹਫ਼ਤਾ ਹੈ, ਜਿਸ ਨੂੰ ਵੈਲੇਨਟਾਈਨ ਵੀਕ (Valentine Week 2023) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਵੈਲੇਨਟਾਈਨ ਹਫ਼ਤੇ ਦਾ ਚੌਥਾ ਦਿਨ ਟੈੱਡੀ ਡੇਅ (Happy Teddy Day 2023) ਹੁੰਦਾ ਹੈ। ਇਸ ਦਿਨ ਲੋਕ ਕਿਊਟ ਟੈੱਡੀ ਬੀਅਰਜ਼ (Teddy Bear) ਆਪਣੇ ਦੋਸਤਾਂ ਤੇ ਅਜ਼ੀਜ਼ਾਂ ਨੂੰ ਦੇ ਕੇ ਉਨ੍ਹਾਂ ਦੇ ਲਈ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ।
ਕਿਉਂ ਮਨਾਇਆ ਜਾਂਦਾ ਹੈ Teddy Day?
ਟੈੱਡੀ ਬੀਅਰ ਦੀ ਕਹਾਣੀ ਅਮਰੀਕਾ ਤੋਂ ਸ਼ੁਰੂ ਹੁੰਦੀ ਹੈ। ਜਦੋਂ ਮਿਸੀਸਿਪੀ ਅਤੇ ਲੁਸਿਆਨਾ ਵਿਚਕਾਰ ਸਰਹੱਦੀ ਵਿਵਾਦ ਆਪਣੇ ਸਿਖਰ ‘ਤੇ ਸੀ। ਉਸ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਸੀ। ਜੋ ਅਮਰੀਕਾ ਦੇ 26ਵੇਂ ਰਾਸ਼ਟਰਪਤੀ ਸੀ। ਰੂਜ਼ਵੈਲਟ ਇੱਕ ਸਿਆਸਤਦਾਨ ਸੀ, ਪਰ ਉਹ ਇੱਕ ਚੰਗੇ ਲੇਖਕ ਵੀ ਸੀ। ਰੂਜ਼ਵੈਲਟ ਨੇ ਮਿਸੀਸਿਪੀ ਅਤੇ ਲੁਸਿਆਨਾ ਵਿਚਕਾਰ ਵਿਵਾਦ ਨੂੰ ਸੁਲਝਾਉਣ ਲਈ ਮਿਸੀਸਿਪੀ ਦਾ ਦੌਰਾ ਕੀਤਾ।
ਸਮੱਸਿਆ ਨੂੰ ਸਮਝਣ ਲਈ, ਉਸਨੇ ਆਪਣੇ ਖਾਲੀ ਸਮੇਂ ਵਿੱਚ ਮਿਸੀਸਿਪੀ ਦੇ ਜੰਗਲ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਇਕ ਜ਼ਖਮੀ ਰਿੱਛ ਦੇਖਿਆ, ਜਿਸ ਨੂੰ ਕਿਸੇ ਨੇ ਦਰੱਖਤ ਨਾਲ ਬੰਨ੍ਹਿਆ ਹੋਇਆ ਸੀ। ਰਿੱਛ ਦੁਖੀ ਸੀ ਇਸ ਲਈ ਰੂਜ਼ਵੈਲਟ ਨੇ ਰਿੱਛ ਨੂੰ ਆਜ਼ਾਦ ਕਰ ਦਿੱਤਾ ਪਰ ਉਸਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਤਾਂ ਜੋ ਉਸ ਨੂੰ ਦਰਦ ਤੋਂ ਮੁਕਤੀ ਮਿਲ ਸਕੇ। ਇਸ ਘਟਨਾ ਦੀ ਪੂਰੇ ਅਮਰੀਕਾ ਵਿਚ ਕਾਫੀ ਚਰਚਾ ਹੋਈ।
ਇਸ ਘਟਨਾ ਨਾਲ ਸਬੰਧਤ ਇੱਕ ਕਾਰਟੂਨ ਉੱਥੋਂ ਦੇ ਇੱਕ ਨਾਮੀ ਅਖਬਾਰ ਵਿੱਚ ਛਪਿਆ ਸੀ, ਜਿਸ ਵਿੱਚ ਕਾਰਟੂਨਿਸਟ ਬੇਰੀਮੈਨ ਨੇ ਇੱਕ ਅਜਿਹਾ ਰਿੱਛ ਬਣਾਇਆ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।
ਇੱਥੇ ਰੱਖਿਆ ਗਿਆ ਦੁਨੀਆ ਦਾ ਪਹਿਲਾ ਟੈੱਡੀ
ਅਮਰੀਕਾ ‘ਚ ਖਿਡੌਣਿਆਂ ਦੀ ਦੁਕਾਨ ਚਲਾਉਣ ਵਾਲੇ ਮੋਰਿਸ ਮਿਚਟੋਮ ਰਿੱਛ ਦੇ ਕਾਰਟੂਨ ਤੋਂ ਇਸ ਹੱਦ ਤੱਕ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਰਿੱਛ ਦੀ ਸ਼ਕਲ ‘ਚ ਖਿਡੌਣਾ ਬਣਾ ਕੇ ਇਸ ਦਾ ਨਾਂ ਟੈਡੀ ਬੀਅਰ ਰੱਖਿਆ। ਇਸ ਦਾ ਨਾਂ ਵੀ ਰੂਜ਼ਵੈਲਟ ਦੇ ਨਾਂ ‘ਤੇ ਰੱਖਿਆ ਗਿਆ ਸੀ। ਕਿਉਂਕਿ ਰੂਜ਼ਵੈਲਟ ਦਾ ਉਪਨਾਮ ‘ਟੈੱਡੀ’ ਸੀ।
ਰਾਸ਼ਟਰਪਤੀ ਤੋਂ ਇਸ ਖਿਡੌਣੇ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਇਸ ਨੂੰ ਬਾਜ਼ਾਰ ‘ਚ ਪੇਸ਼ ਕੀਤਾ ਗਿਆ। ਜਿਸ ਨੂੰ ਲੋਕਾਂ ਨੇ ਹੱਥੋਂ-ਹੱਥੀਂ ਲਿਆ। ਉਦੋਂ ਤੋਂ ਇਹ ਨਾਮ ਦਾ ਚਲਣ ਹੋ ਗਿਆ। ਦੁਨੀਆ ਦਾ ਪਹਿਲਾ ਟੈਡੀ ਬੀਅਰ ਅਜੇ ਵੀ ਇੰਗਲੈਂਡ ਦੇ ਪੀਟਰਫੀਲਡ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਹ 1984 ਵਿੱਚ ਰੱਖਿਆ ਗਿਆ ਸੀ।
ਆਪਣੇ ਸਾਥੀ ਨੂੰ ਅੱਜ ਦੇ ਦਿਨ ਗਿਫ਼ਟ ਕਰੋ ਕਿਊਟ ਟੈੱਡੀ
ਬਾਜ਼ਾਰ ‘ਚ ਤੁਸੀਂ ਆਪਣੇ ਬਜਟ ‘ਚ 100 ਰੁਪਏ ਤੋਂ ਲੈ ਕੇ 2 ਹਜ਼ਾਰ ਤੱਕ ਦੇ ਟੈਡੀ ਬੀਅਰ ਖਰੀਦ ਸਕਦੇ ਹੋ। ਟੈਡੀ ਡੇ ਤੁਹਾਡੇ ਸਾਥੀ ਦੇ ਚਿਹਰੇ ‘ਤੇ ਮੁਸਕਾਨ ਲਿਆਉਣ ਦਾ ਸਭ ਤੋਂ ਵਧੀਆ ਦਿਨ ਹੈ। ਟੈਡੀ ਡੇ ‘ਤੇ ਤੁਸੀਂ ਆਪਣੇ ਪਾਰਟਨਰ ਨੂੰ ਟੈਡੀ ਦੇ ਕੇ ਦਿਨ ਨੂੰ ਬਹੁਤ ਯਾਦਗਾਰ ਬਣਾ ਸਕਦੇ ਹੋ। ਜੇਕਰ ਤੁਸੀਂ ਟੈਡੀ ਡੇਅ ‘ਤੇ ਆਪਣੇ ਪਾਰਟਨਰ ਨੂੰ ਖਾਸ ਟੈਡੀ ਬੀਅਰ ਗਿਫਟ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਸੁਝਾਅ ਦੇ ਸਕਦੇ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h