Harbhajan Mann’s daughter Sahar: ਪੰਜਾਬੀ ਸਿੰਗਰ ਅਤੇ ਐਕਟਰ ਹਰਭਜਨ ਮਾਨ ਆਪਣੀ ਪਤਨੀ ਹਰਮਨ ਮਾਨ ਨਾਲ ਇਨ੍ਹਾਂ ਦਿਨੀਂ ਲੰਡਨ ‘ਚ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦੇ ਲੰਦਨ ‘ਚ ਹੋਣ ਦੀ ਅਸਰ ਵਜ੍ਹਾ ਸਾਹਮਣੇ ਆਈ ਹੈ।
ਦੱਸ ਦਈਏ ਕਿ ਮਾਨ ਦੀ ਪਤਨੀ ਹਰਮਨ ਮਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੀ ਨਵੀਂ ਪੋਸਟ ਰਾਹੀਂ ਦੱਸਿਆ ਹੈ ਕਿ ਉਹ ਲੰਡਨ ਕਿਉਂ ਗਏ ਸੀ। ਦੱਸ ਦਈਏ ਕਿ ਮਾਨ ਦਾ ਪਰਿਵਾਰ ਨਾਲ ਲੰਦਨ ਜਾਣ ਦਾ ਕਾਰਨ ਉਨ੍ਹਾਂ ਦੀ ਧੀ ਸਹਰ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ।
ਮਾਨ ਦੇ ਫੈਨਸ ਨੂੰ ਦੱਸ ਦਈਏ ਕਿ ਹਰਭਜਨ ਮਾਨ ਤੇ ਹਰਮਨ ਮਾਨ ਦੀ ਧੀ Sahar ਨੇ ਲੰਦਨ ਤੋਂ ਮਾਸਟਰ ਆਫ ਸਾਇੰਸ ਵਿੱਚ ਡਿਗਰੀ ਹਾਸਿਲ ਕੀਤੀ ਹੈ। ਇਹ ਖੁਸ਼ਖਬਰੀ ਹਰਮਨ ਮਾਨ ਨੇ ਪੋਸਟ ਪਾ ਕੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ।
View this post on Instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਧੀ ਦੇ ਨਾਲ ਡਿਗਰੀ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਲਿਖਿਆ ਹੈ- ‘ਪਿਛਲਾ ਹਫ਼ਤਾ ਸਾਡੇ ਪਰਿਵਾਰ ਲਈ ਬਹੁਤ ਖਾਸ ਸੀ ਕਿਉਂਕਿ ਅਸੀਂ ਲੰਡਨ ਸਕੂਲ ਆਫ਼ ਇਕਨਾਮਿਕਸ ਵਿਖੇ ਆਪਣੀ ਧੀ ਸਹਿਰ ਦੀ ਮਾਸਟਰਜ਼ ਆਫ਼ ਸਾਇੰਸ ਡਿਗਰੀ ਲਈ ਗ੍ਰੈਜੂਏਸ਼ਨ ਸਮਾਰੋਹ ਵਿਚ ਸ਼ਾਮਲ ਹੋਏ…ਇਸ ਖ਼ਾਸ ਸੰਸਥਾ ਤੋਂ ਗ੍ਰੈਜੂਏਟ ਹੋਣ ਦੇ ਆਪਣੇ ਸੁਫਨੇ ਨੂੰ ਸਾਕਾਰ ਕਰਨ ਲਈ Sahar ਦੀ ਪੂਰੀ ਮਿਹਨਤ ਲਈ ਸਾਨੂੰ ਬਹੁਤ ਮਾਣ ਹੈ। 🙏🏻❤️’। ਇਸ ਪੋਸਟ ‘ਤੇ ਫੈਨਜ਼ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।
ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜੋ ਕਿ ਇੱਕ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਹਨ। ਵਧੀਆ ਗਾਇਕ ਹੋਣ ਦੇ ਨਾਲ ਉਹ ਕਮਾਲ ਦੇ ਐਕਟਰ ਵੀ ਹਨ। ਉਹ ਆਪਣੀ ਨਵੀਂ ਮਿਊਜ਼ਿਕ ਐਲਬਮ ਵਿੱਚੋਂ ਇੱਕ-ਇੱਕ ਕਰਕੇ ਗੀਤ ਰਿਲੀਜ਼ ਕਰ ਰਹੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h