Harbhajan Singh: ਸ਼ੁੱਕਰਵਾਰ (27 ਅਕਤੂਬਰ) ਨੂੰ ਵਿਸ਼ਵ ਕੱਪ 2023 ‘ਚ ਪਾਕਿਸਤਾਨ ਦੀ ਰੋਮਾਂਚਕ ਹਾਰ ਤੋਂ ਬਾਅਦ ਸਾਬਕਾ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਨੇ ਆਈ.ਸੀ.ਸੀ. ‘ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਖਰਾਬ ਅੰਪਾਇਰਿੰਗ ਅਤੇ ਆਈਸੀਸੀ ਦੇ ਮਾੜੇ ਨਿਯਮਾਂ ਕਾਰਨ ਹਾਰ ਮਿਲੀ ਹੈ। ਉਸ ਨੇ ਆਈਸੀਸੀ ਤੋਂ ਆਪਣੇ ਨਿਯਮਾਂ ਨੂੰ ਬਦਲਣ ਦੀ ਮੰਗ ਵੀ ਕੀਤੀ ਹੈ।
ਹਰਭਜਨ ਨੇ ਇਹ ਸਵਾਲ ਹਰੀਸ ਰਊਫ ਦੀ ਗੇਂਦ ਨੂੰ ਲੈ ਕੇ ਉਠਾਇਆ ਹੈ, ਜਿਸ ‘ਤੇ ਪਾਕਿਸਤਾਨ ਦੀ ਜਿੱਤ ਤੈਅ ਹੋ ਗਈ ਸੀ। ਦਰਅਸਲ, ਦੱਖਣੀ ਅਫ਼ਰੀਕਾ ਦੀ ਪਾਰੀ ਦੇ 46ਵੇਂ ਓਵਰ ਦੀ ਆਖਰੀ ਗੇਂਦ ‘ਤੇ ਤਬਰੇਜ਼ ਸ਼ਮਸੀ ਨੂੰ ਐਲਬੀਡਬਲਯੂ ਘੋਸ਼ਿਤ ਕਰਨ ਦੀ ਕਾਫੀ ਅਪੀਲ ਕੀਤੀ ਗਈ ਸੀ। ਜਦੋਂ ਅੰਪਾਇਰ ਨੇ ਸ਼ਮਸੀ ਨੂੰ ਆਊਟ ਨਹੀਂ ਦਿੱਤਾ ਤਾਂ ਕਪਤਾਨ ਬਾਬਰ ਨੇ ਰਿਵਿਊ ਲਿਆ। ਰਿਵਿਊ ‘ਚ ਗੇਂਦ ਲੇਗ ਸਟੰਪ ਨੂੰ ਥੋੜੀ ਜਿਹੀ ਟਕਰਾਉਂਦੀ ਨਜ਼ਰ ਆਈ। ਮਤਲਬ ਇੱਥੇ ਅੰਪਾਇਰ ਕਾਲ ਦਿੱਤੀ ਗਈ ਸੀ। ਹੁਣ ਕਿਉਂਕਿ ਮੈਦਾਨੀ ਅੰਪਾਇਰ ਦਾ ਫੈਸਲਾ ਨਾਟ ਆਊਟ ਸੀ, ਦੱਖਣੀ ਅਫਰੀਕਾ ਨੂੰ ਜੀਵਨ ਦਾ ਪੱਟਾ ਮਿਲ ਗਿਆ।
Bad umpiring and bad rules cost Pakistan this game.. @ICC should change this rule .. if the ball is hitting the stump that’s out whether umpire gave out or not out doesn’t matter.. otherwise what is the use of technology??? @TheRealPCB vs #SouthAfrica #worldcup
— Harbhajan Turbanator (@harbhajan_singh) October 27, 2023
ਜੇਕਰ ਇਹ ਵਿਕਟ ਮਿਲ ਜਾਂਦੀ ਤਾਂ ਮੈਚ ਇੱਥੇ ਹੀ ਖਤਮ ਹੋ ਜਾਣਾ ਸੀ ਅਤੇ ਪਾਕਿਸਤਾਨ ਦੀ ਟੀਮ ਇਹ ਮੈਚ 7 ਦੌੜਾਂ ਨਾਲ ਜਿੱਤ ਜਾਂਦੀ। ਕਿਉਂਕਿ ਇਸ ਸਮੇਂ ਦੱਖਣੀ ਅਫਰੀਕਾ ਨੇ 263 ਦੌੜਾਂ ‘ਤੇ 9 ਵਿਕਟਾਂ ਗੁਆ ਦਿੱਤੀਆਂ ਸਨ। ਇੱਥੇ ਇਸ ਗਲਤੀ ਤੋਂ ਬਾਅਦ ਦੱਖਣੀ ਅਫਰੀਕਾ ਨੇ ਅਗਲੀਆਂ 8 ਗੇਂਦਾਂ ‘ਚ ਜਿੱਤ ਦਰਜ ਕੀਤੀ। ਹਰਭਜਨ ਨੇ ਇਸ ਬਾਰੇ ਹੀ ਸਵਾਲ ਉਠਾਇਆ ਹੈ।
ਹਰਭਜਨ ਨੇ ਕੀ ਲਿਖਿਆ?
ਹਰਭਜਨ ਨੇ ਟਵੀਟ ‘ਚ ਲਿਖਿਆ, ‘ਮਾੜੀ ਅੰਪਾਇਰਿੰਗ ਅਤੇ ਮਾੜੇ ਨਿਯਮ ਪਾਕਿਸਤਾਨ ਲਈ ਮਹਿੰਗੇ ਸਾਬਤ ਹੋਏ। ਆਈਸੀਸੀ ਨੂੰ ਇਸ ਨਿਯਮ ਨੂੰ ਬਦਲਣ ਦੀ ਲੋੜ ਹੈ। ਜੇਕਰ ਗੇਂਦ ਸਟੰਪ ਨਾਲ ਟਕਰਾ ਜਾਂਦੀ ਹੈ ਤਾਂ ਉਸ ਨੂੰ ਆਊਟ ਦੇਣਾ ਚਾਹੀਦਾ ਹੈ, ਭਾਵੇਂ ਮੈਦਾਨੀ ਅੰਪਾਇਰ ਇਸ ਨੂੰ ਆਊਟ ਦੇਵੇ ਜਾਂ ਨਾ। ਜੇਕਰ ਅਜਿਹਾ ਨਹੀਂ ਹੈ ਤਾਂ ਤਕਨੀਕ ਦਾ ਕੀ ਫਾਇਦਾ?