Captaincy of ODI and T20 format: ਭਾਰਤੀ ਕ੍ਰਿਕਟ ਟੀਮ (Indian cricket team) ‘ਚ ਜਲਦ ਹੀ ਕਈ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਟੀਮ ‘ਚ ਸੀਮਤ ਓਵਰਾਂ ਅਤੇ ਟੈਸਟ ਫਾਰਮੈਟ ਵਿੱਚ ਵੱਖ-ਵੱਖ ਕਪਤਾਨ ਬਣਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਵਨਡੇ ਅਤੇ ਟੀ-20 ਫਾਰਮੈਟ ਦੀ ਕਪਤਾਨੀ ਹਾਰਦਿਕ ਪਾਂਡਿਆ (Hardik Pandya) ਨੂੰ ਸੌਂਪੀ ਜਾ ਸਕਦੀ ਹੈ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸੂਤਰਾਂ ਤੋਂ ਮਿਲੀ ਹੈ।
ਦੱਸ ਦੇਈਏ ਕਿ ਬੁੱਧਵਾਰ (21 ਦਸੰਬਰ) ਨੂੰ ਬੀਸੀਸੀਆਈ ਦੀ ਸਿਖਰ ਕੌਂਸਲ ਦੀ ਮੀਟਿੰਗ ਵੀ ਹੋਈ ਹੈ। ਇਸ ਵਿੱਚ ਸਪਲਿਟ ਕਪਤਾਨੀ ਤੋਂ ਇਲਾਵਾ ਭਾਰਤੀ ਟੀਮ ਵਿੱਚ ਸਪਲਿਟ ਕੋਚਿੰਗ ਦੀ ਵੀ ਚਰਚਾ ਹੋਈ ਹੈ। ਬੀਸੀਸੀਆਈ ਦੇ ਸੂਤਰਾਂ ਨੇ ਸਾਫ਼ ਕਿਹਾ ਹੈ ਕਿ ਸੀਮਤ ਓਵਰਾਂ (ਓਡੀਆਈ-ਟੀ-20) ਫਾਰਮੈਟ ਵਿੱਚ ਹਾਰਦਿਕ ਪੰਡਯਾ ਨੂੰ ਕਪਤਾਨੀ ਸੌਂਪਣਾ ਤੈਅ ਹੈ।
ਹਾਰਦਿਕ ਨੇ ਮੰਗਿਆ ਕੁਝ ਸਮਾਂ
ਸੂਤਰਾਂ ਮੁਤਾਬਕ ਸਾਡੇ ਕੋਲ ਇਹ ਯੋਜਨਾ ਹੈ। ਇਸ ਬਾਰੇ ਹਾਰਦਿਕ ਨਾਲ ਵੀ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਕੁਝ ਦਿਨਾਂ ਦਾ ਸਮਾਂ ਮੰਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਉਹ ਕੀ ਫੈਸਲਾ ਲੈਂਦੇ ਹਨ। ਫਿਲਹਾਲ ਇਸ ਮਾਮਲੇ ‘ਚ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
View this post on Instagram
ਬੀਸੀਸੀਆਈ ਸੂਤਰਾਂ ਨੇ ਦੱਸਿਆ ਕਿ ਇਹ ਤੈਅ ਹੈ ਕਿ ਬੋਰਡ ਨੇ ਹਾਰਦਿਕ ਨੂੰ ਸਫ਼ੈਦ ਗੇਂਦ ਕ੍ਰਿਕਟ ਦੀ ਕਪਤਾਨੀ ਦੇਣ ਬਾਰੇ ਵਿਚਾਰ ਕੀਤਾ ਹੈ। ਹੁਣ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਇਸ ਮਾਮਲੇ ਵਿੱਚ ਅੰਤਿਮ ਫੈਸਲਾ ਚੋਣ ਕਮੇਟੀ ਦੀ ਨਿਯੁਕਤੀ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ।
View this post on Instagram
ਹਾਰਦਿਕ ਦੀ ਕਪਤਾਨੀ ‘ਚ ਖੇਡ ਸਕਦੈ ਵਿਸ਼ਵ ਕੱਪ
ਜੇਕਰ ਹਾਰਦਿਕ ਪਾਂਡਿਆ ਸਹਿਮਤ ਹੁੰਦਾ ਹੈ ਤਾਂ ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ ‘ਚ ਹੀ ਕਪਤਾਨੀ ਸੌਂਪੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਟੀਮ ਅਗਲੇ ਸਾਲ ਵੀ ਵਨਡੇ ਵਿਸ਼ਵ ਕੱਪ ‘ਚ ਪਾਂਡਿਆ ਦੀ ਕਪਤਾਨੀ ‘ਚ ਖੇਡਦੀ ਨਜ਼ਰ ਆ ਸਕਦੀ ਹੈ। ਇਹ ਵਨਡੇ ਵਿਸ਼ਵ ਕੱਪ ਅਗਲੇ ਸਾਲ ਦੇ ਅੰਤ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਹੀ ਖੇਡਿਆ ਜਾਣਾ ਹੈ।
ਹਾਰਦਿਕ ਨੇ 5 ਟੀ-20 ਮੈਚਾਂ ‘ਚ ਕੀਤੀ ਕਪਤਾਨੀ
ਹਾਰਦਿਕ ਪਾਂਡਿਯਾ ਹੁਣ ਤੱਕ 5 ਟੀ-20 ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਜਿਸ ‘ਚੋਂ 4 ‘ਚ ਟੀਮ ਜੇਤੂ ਰਹੀ, ਜਦਕਿ ਇਕ ਮੈਚ ਹਾਰ ਗਿਆ। ਹਾਰਦਿਕ ਨੇ IPL ਵਿੱਚ ਗੁਜਰਾਤ ਟੀਮ ਦੀ ਕਪਤਾਨੀ ਵੀ ਕੀਤੀ ਹੈ। ਉਸਨੇ ਆਪਣੀ ਕਪਤਾਨੀ ਵਿੱਚ ਗੁਜਰਾਤ ਦੀ ਟੀਮ ਨੂੰ ਪਹਿਲੇ ਹੀ ਸੀਜ਼ਨ ਭਾਵ 2022 ਵਿੱਚ ਚੈਂਪੀਅਨ ਵੀ ਬਣਾਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h