Harley-Davidson X 440: ਹਾਰਲੇ-ਡੇਵਿਡਸਨ ਨੇ ਆਖਰਕਾਰ ਹੀਰੋ ਮੋਟੋਕਾਰਪ ਦੇ ਕੋਲੈਬ੍ਰੇਸ਼ਨ ਨਾਲ ਆਪਣੀ ਬਹੁਤ-ਉਡੀਕ ਮੋਟਰਸਾਈਕਲ ਤੋਂ ਪਰਦਾ ਉੱਠਾ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਦੀਆਂ ਅਧਿਕਾਰਤ ਤਸਵੀਰਾਂ ਜਾਰੀ ਕੀਤੀਆਂ ਹਨ। ਕੰਪਨੀ ਵਲੋਂ ਇਸ ਬਾਈਕ ਦਾ ਨਾਮ Harley-Davidson X440 ਰੱਖਿਆ ਗਿਆ ਹੈ, ਇਸਦਾ ਲੁੱਕ ਤੇ ਡਿਜ਼ਾਈਨ ਵੱਡੇ ਪੱਧਰ ‘ਤੇ ਭਾਰੀ ਮਾਡਲ XR 1200 ਤੋਂ ਪ੍ਰੇਰਿਤ ਹੈ।
ਮਾਰਕੀਟ ਵਿੱਚ, ਇਹ ਬਾਈਕ ਰਾਇਲ ਐਨਫੀਲਡ ਤੇ ਜਾਵਾ ਵਰਗੇ ਬ੍ਰਾਂਡਾਂ ਨੂੰ ਟੱਕਰ ਦੇਵੇਗੀ, ਜੋ ਮੁੱਖ ਤੌਰ ‘ਤੇ ਐਂਟਰੀ-ਪੱਧਰ ਦੇ ਮਿਡਲਵੇਟ ਕਰੂਜ਼ਰ/ਰੋਡਸਟਰਾਂ ਦਾ ਨਿਰਮਾਣ ਕਰਦੇ ਹਨ। ਇਹ ਪਹਿਲੀ ਹਾਰਲੇ-ਡੇਵਿਡਸਨ ਬਾਈਕ ਹੈ ਜੋ ਪੂਰੀ ਤਰ੍ਹਾਂ ਭਾਰਤ ‘ਚ ਬਣੀ ਹੈ। ਇਸ ਤੋਂ ਇਲਾਵਾ, ਇਹ ਹਾਰਲੇ-ਡੇਵਿਡਸਨ ਅਤੇ ਹੀਰੋ ਮੋਟੋਕਾਰਪ ਦੇ ਨਾਲ ਸਾਂਝੇਦਾਰੀ ਵਿੱਚ ਤਿਆਰ ਕੀਤਾ ਗਿਆ ਪਹਿਲਾ ਮਾਡਲ ਹੈ।
ਐਰਗੋਨੋਮਿਕਸ ਦੀ ਗੱਲ ਕਰੀਏ ਤਾਂ ਇਹ ਬਿਨਾਂ ਕਿਸੇ ਫਾਰਵਰਡ-ਸੈੱਟ ਫੁੱਟਪੈਗ ਜਾਂ ਸਵੀਪ ਬੈਕ ਹੈਂਡਲਬਾਰ ਦੇ ਪੇਸ਼ ਕੀਤਾ ਹੈ, ਜੋ ਤੁਸੀਂ ਕਰੂਜ਼ਰ ‘ਤੇ ਦੇਖਦੇ ਹੋ। ਇਸ ਦੀ ਬਜਾਏ ਕੰਪਨੀ ਨੇ ਇਸ ਬਾਈਕ ‘ਚ ਮਿਡ-ਸੈੱਟ ਫੁੱਟਪੈਗ ਅਤੇ ਫਲੈਟ ਹੈਂਡਲਬਾਰ ਦਿੱਤਾ ਹੈ। ਪਰ ਇਸ ਬਾਈਕ ਦੀ ਲੁੱਕ ਕਾਫੀ ਸਪੋਰਟੀ ਹੈ।
ਬਾਈਕ ਦੀ ਸਟਾਈਲਿੰਗ ਦਾ ਕੰਮ ਹਾਰਲੇ-ਡੇਵਿਡਸਨ ਨੇ ਕੀਤਾ ਹੈ ਜਦੋਂ ਕਿ ਇੰਜੀਨੀਅਰਿੰਗ, ਟੈਸਟਿੰਗ ਤੇ ਇਸ ਨੂੰ ਪੂਰਾ ਡੇਵਲਪ ਹੀਰੋ ਮੋਟੋਕਾਰਪ ਨੇ ਕੀਤਾ ਹੈ। ਦੇਖਣ ‘ਚ ਇਹ ਇੱਕ ਸਟਾਈਲਿਸ਼ ਬਾਈਕ ਵਰਗੀ ਲੱਗਦੀ ਹੈ ਜਿਸ ‘ਚ ਹਾਰਲੇ ਦਾ ਡੀਐੱਨਏ ਜਾਰੀ ਕੀਤੀਆਂ ਗਈਆਂ ਤਸਵੀਰਾਂ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਕੰਪਨੀ ਨੇ ਇਸ ਬਾਈਕ ‘ਚ ਡੇ-ਟਾਈਮ-ਰਨਿੰਗ (DRL) ਲਾਈਟਾਂ ਦੀ ਵਰਤੋਂ ਕੀਤੀ ਹੈ, ਜਿਸ ‘ਤੇ ‘ਹਾਰਲੇ-ਡੇਵਿਡਸਨ’ ਲਿਖਿਆ ਹੋਇਆ ਹੈ।
ਰਾਇਲ ਐਨਫੀਲਡ ਤੋਂ ਪਾਵਰਫੁੱਲ ਇੰਜਣ: Harley-Davidson X440 ਨੂੰ ਆਧੁਨਿਕ-ਰੇਟਰੋ ਲੁੱਕ ਦਿੱਤਾ ਗਿਆ ਹੈ ਤੇ ਕੰਪਨੀ ਨੇ ਇਸ ਬਾਈਕ ਵਿੱਚ ਨਵਾਂ 440cc ਸਮਰੱਥਾ ਵਾਲਾ ਸਿੰਗਲ-ਸਿਲੰਡਰ ਇੰਜਣ ਵਰਤਿਆ ਹੈ ਜੋ 30-35 bhp ਦੀ ਪਾਵਰ ਜਨਰੇਟ ਕਰੇਗਾ। ਇਸ ਨੂੰ 6-ਸਪੀਡ ਟਰਾਂਸਮਿਸ਼ਨ ਨਾਲ ਜੋੜਿਆ ਜਾਵੇਗਾ ਅਤੇ ਇਸ ਨੂੰ ਸਟੈਂਡਰਡ ਦੇ ਤੌਰ ‘ਤੇ ਸਲਿੱਪਰ ਕਲਚ ਮਿਲਣ ਦੀ ਉਮੀਦ ਹੈ।
ਪਾਵਰ ਆਉਟਪੁੱਟ ਨੂੰ ਲੈ ਕੇ ਮੀਡੀਆ ਰਿਪੋਰਟਾਂ ‘ਚ ਕੀਤੇ ਜਾ ਰਹੇ ਦਾਅਵਿਆਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ ਇੰਜਣ ਮੌਜੂਦਾ ਰਾਇਲ ਐਨਫੀਲਡ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਮਾਡਲ ਕਲਾਸਿਕ 350 ‘ਚ ਵਰਤੇ ਜਾਣ ਵਾਲੇ ਇੰਜਣ ਤੋਂ ਜ਼ਿਆਦਾ ਪਾਵਰਫੁੱਲ ਹੋਵੇਗਾ। ਜੋ 20hp ਦੀ ਪਾਵਰ ਅਤੇ 27Nm ਦਾ ਟਾਰਕ ਜਨਰੇਟ ਕਰਦਾ ਹੈ।
ਬਾਈਕ ਦੇ ਅਗਲੇ ਹਿੱਸੇ ਨੂੰ ਟੈਲੀਸਕੋਪਿਕ ਫੋਰਕਸ ਦੀ ਬਜਾਏ USD ਫੋਰਕਸ ਮਿਲਦਾ ਹੈ, ਜਦਕਿ ਪਿਛਲਾ ਹਿੱਸਾ ਇਸ ਨੂੰ ਹੋਰ ਵੀ ਰਵਾਇਤੀ ਬਣਾਉਂਦਾ ਹੈ। ਬਾਈਕ ਦੇ ਪਿਛਲੇ ਹਿੱਸੇ ‘ਚ ਟਵਿਨ ਸ਼ੌਕ ਐਬਜ਼ਾਰਬਰਸ ਦਿੱਤੇ ਗਏ ਹਨ। ਬਾਈਕ ਦੇ ਦੋਨਾਂ ਸਿਰਿਆਂ ‘ਤੇ ਬਾਈਬਰ ਡਿਸਕ ਬ੍ਰੇਕ ਅਤੇ ਡਿਊਲ-ਚੈਨਲ ABS ਵੀ ਹਨ। ਇਸ ‘ਚ ਕੰਪਨੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੀ ਵਰਤੋਂ ਕਰ ਰਹੀ ਹੈ, ਹਾਲਾਂਕਿ ਇਹ LCD ਯੂਨਿਟ ਹੋ ਸਕਦਾ ਹੈ। ਕੰਪਨੀ ਨੇ ਪਿਛਲੇ CEAT ਟਾਇਰਾਂ ਦੀ ਬਜਾਏ MRF ਟਾਇਰਾਂ ਦੀ ਵਰਤੋਂ ਕੀਤੀ ਹੈ। ਇਸ ਦੇ ਅੱਗੇ 18-ਇੰਚ ਦਾ ਟਾਇਰ ਅਤੇ ਪਿਛਲੇ ਪਾਸੇ 17-ਇੰਚ ਦਾ ਟਾਇਰ ਹੈ।
ਕਦੋਂ ਲਾਂਚ ਕੀਤਾ ਜਾਵੇਗਾ ਤੇ ਕੀ ਹੋਵੇਗੀ ਕੀਮਤ: ਕਿਉਂਕਿ ਹੀਰੋ ਮੋਟੋਕਾਰਪ ਇਸ ਬਾਈਕ ਨੂੰ ਬਣਾਉਣ ‘ਚ ਸਰਗਰਮ ਭੂਮਿਕਾ ਨਿਭਾਅ ਰਹੀ ਹੈ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਬਾਈਕ ਸਭ ਤੋਂ ਘੱਟ ਕੀਮਤ ‘ਤੇ ਬਾਜ਼ਾਰ ‘ਚ ਲਾਂਚ ਕੀਤੀ ਜਾਵੇਗੀ। ਸੰਭਵ ਹੈ ਕਿ ਇਸ ਬਾਈਕ ਨੂੰ ਇੱਥੋਂ ਦੇ ਬਾਜ਼ਾਰ ‘ਚ 2.5 ਲੱਖ ਤੋਂ 3 ਲੱਖ ਰੁਪਏ ਦੀ ਕੀਮਤ ‘ਚ ਲਾਂਚ ਕੀਤਾ ਜਾਵੇਗਾ।
ਬਾਜ਼ਾਰ ‘ਚ ਲਾਂਚ ਹੋਣ ਤੋਂ ਬਾਅਦ ਇਹ ਬਾਈਕ ਮੁੱਖ ਤੌਰ ‘ਤੇ ਰਾਇਲ ਐਨਫੀਲਡ ਕਲਾਸਿਕ 350 ਨਾਲ ਮੁਕਾਬਲਾ ਕਰੇਗੀ। ਜਾਣਕਾਰੀ ਮੁਤਾਬਕ ਕੰਪਨੀ ਇਸ ਬਾਈਕ ਨੂੰ ਜੁਲਾਈ ਮਹੀਨੇ ‘ਚ ਲਾਂਚ ਕਰ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h