Harmanpreet Kaur Viral Video: ਬੰਗਲਾਦੇਸ਼ (BAN W) ਬਨਾਮ ਭਾਰਤੀ ਮਹਿਲਾ ਟੀਮ ( IND W) ਵਿਚਕਾਰ ਤੀਜੇ ਵਨਡੇ ਮੈਚ ਵਿੱਚ, ਹਰਮਨਪ੍ਰੀਤ ਕੌਰ ਦੀ ਇੱਕ ਪ੍ਰਤੀਕਿਰਿਆ ਨੇ ਹੰਗਾਮਾ ਮਚਾ ਦਿੱਤਾ। ਦਰਅਸਲ, ਭਾਰਤੀ ਕਪਤਾਨ ਨੇ ਨਾਹਿਦਾ ਅਖ਼ਤਰ ਦੀ ਗੇਂਦ ‘ਤੇ 14 ਦੌੜਾਂ ‘ਤੇ ਐਲਬੀਡਬਲਯੂ ਆਊਟ ਹੋਣ ਤੋਂ ਬਾਅਦ ਨਿਰਾਸ਼ਾ ‘ਚ ਆਪਣਾ ਬੱਲਾ ਸਟੰਪ ‘ਤੇ ਮਾਰਿਆ। ਜਿਸ ਕਾਰਨ ਕਾਫੀ ਹੰਗਾਮਾ ਹੋਇਆ।
ਮੈਚ ਤੋਂ ਬਾਅਦ ਹਰਮਨ ਨੇ ਅੰਪਾਇਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਸਾਨੂੰ ਇਸ ਸੀਰੀਜ਼ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਕ੍ਰਿਕਟ ਤੋਂ ਇਲਾਵਾ ਜਿਸ ਤਰ੍ਹਾਂ ਦੀ ਅੰਪਾਇਰਿੰਗ ਹੋਈ ਮੈਂ ਉਸ ਤੋਂ ਹੈਰਾਨ ਹਾਂ। ਮੈਨੂੰ ਲੱਗਦਾ ਹੈ ਕਿ ਬੰਗਲਾਦੇਸ਼ ਦੇ ਅਗਲੇ ਦੌਰੇ ‘ਤੇ ਸਾਨੂੰ ਇਸ (ਮਾੜੀ ਅੰਪਾਇਰਿੰਗ) ਤਰ੍ਹਾਂ ਦੀਆਂ ਚੀਜ਼ਾਂ ਲਈ ਤਿਆਰ ਰਹਿਣਾ ਹੋਵੇਗਾ।”
ਦੂਜੇ ਪਾਸੇ ਜਦੋਂ ਹਰਮਨ ਬੋਲ ਰਹੀ ਸੀ ਤਾਂ ਬੰਗਲਾਦੇਸ਼ੀ ਐਂਕਰ ਨੇ ਉਸਦਾ ਨਾਮ ਗਲਤ ਬੋਲਿਆ, ਅਜਿਹਾ ਹੋਇਆ ਕਿ ਜਿਵੇਂ ਹੀ ਭਾਰਤੀ ਕਪਤਾਨ ਨੇ ਆਪਣੀ ਗੱਲ ਪੂਰੀ ਕੀਤੀ ਤਾਂ ਇੰਟਰਵਿਊ ਲੈਣ ਵਾਲੇ ਵਿਅਕਤੀ ਨੇ ਉਸਨੂੰ “ਜੇਮਿਮਾ ਰੌਡਰਿਗਜ਼” ਕਹਿ ਕੇ ਸੰਬੋਧਿਤ ਕੀਤਾ, ਜਿਸ ਨੂੰ ਸੁਣ ਕੇ ਹਰਮਨਪ੍ਰੀਤ ਕੌਰ ਨੂੰ ਗੁੱਸਾ ਆ ਗਿਆ, ਹਾਲਾਂਕਿ ਇਸ ਵਾਰ ਹਰਮਨ ਨੇ ਜ਼ਿਆਦਾ ਗੁੱਸਾ ਨਹੀਂ ਦਿਖਾਇਆ, ਪਰ ਹਰਮਨ ਨੇ ਮਾਈਕ ਹੱਥ ਵਿੱਚ ਫੜ ਲਿਆ ਅਤੇ ਸਖ਼ਸ਼ ਵੱਲ ਵੇਖਦੇ ਹੋਏ ਕਿਹਾ ਹਰਮਨ… ਜਿਸ ਤੋਂ ਬਾਅਦ ਐਂਕਰ ਨੇ ਆਪਣੀ ਗਲਤੀ ਮੰਨੀ ਅਤੇ ਫਿਰ ਸਹੀ ਢੰਗ ਨਾਲ ਭਾਰਤੀ ਕਪਤਾਨ ਦਾ ਨਾਮ ਲਿਆ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
Harmanpreet Kaur’s savage mic-drop moment from the Bangladesh tour 😃#CricketTwitter #BANvINDpic.twitter.com/Zr82LjRAau
— Female Cricket (@imfemalecricket) July 22, 2023
ਮੈਚ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਦੀ ਸਲਾਮੀ ਬੱਲੇਬਾਜ਼ ਫਰਗਾਨਾ ਹੱਕ ਦੇ ਕਰੀਅਰ ਦੇ ਪਹਿਲੇ ਸੈਂਕੜੇ ਅਤੇ ਭਾਰਤ ਦੀ ਹਰਲੀਨ ਦਿਓਲ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਤੀਜਾ ਮਹਿਲਾ ਵਨਡੇ ਕ੍ਰਿਕਟ ਮੈਚ ਟਾਈ ਹੋ ਗਿਆ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਰਹੀ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ‘ਤੇ 225 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ‘ਚ ਭਾਰਤੀ ਟੀਮ 49.3 ਓਵਰਾਂ ‘ਚ 225 ਦੌੜਾਂ ‘ਤੇ ਆਊਟ ਹੋ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h