-ਪ੍ਰੋ ਪੰਜਾਬ ਟੀਵੀ ਦੇ ਪੱਤਰਕਾਰ ਸ ਗਗਨਦੀਪ ਸਿੰਘ ਨੇ ਪੰਜਾਬ ਦੇ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਦੇ ਮੌਜੂਦਾ ਰਾਜਸੀ ਤੇ ਸਮਾਜਿਕ ਹਲਾਤਾਂ ਤੇ ਵਿਸ਼ੇਸ ਇੰਟਰਵਿਉ ਕੀਤੀ। ਇਸ ਮੌਕੇ ਸ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬੇਹੱਦ ਉਮੀਦਾਂ ਹਨ ,ਜਿਨਾਂ ਨੂੰ ਪੂਰਾ ਕਰਨ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿਨ-ਰਾਤ ਕੰਮ ਕਰ ਰਹੇ ਹਨ , ਪੰਜਾਬ ਨੂੰ ਪਹਿਲਾਂ ਵਾਂਗ ਖੁਸ਼ਹਾਲ ਸੂਬਾ ਬਣਾਉਣ ਲਈ ਸਾਡੀ ਪਾਰਟੀ ਜਦੋਂ ਦੀ ਸਤਾ ਚ ਆਈ ਹੈ ਅਸੀ ਪੂਰੀ ਵਾਹ ਲਗਾਈ ਹੈ ।
ਭਗਵੰਤ ਮਾਨ ਬਾਰੇ ਉਨਾ ਕਿਹਾ ਕਿ ਉਨ੍ਹਾਂ ਦੀ ਕਲਮ ਪੰਜਾਬ ਦੇ ਕਿਸਾਨ,ਮਜਦੂਰ,ਬੇਰੁਜਗਾਰ,ਵਪਾਰੀ ,ਵਿਦਿਆਰਥੀ ,ਦਲਿਤਾਂ ਆਦਿ ਦੇ ਹੱਕ ਚ ਚਲ ਰਹੀ ਹੈ।
ਆਰਥਿਕ ਤੌਰ ਤੇ ਲੀਹੋਂ ਲੱਥੇ ਪੰਜਾਬ ਨੂੰ ਮੁੜ ਤੋਂ ਮਜਬੂਤ ਕਰਨ ਲਈ ਸਿਰ-ਤੋੜ ਯਤਨ ਜਾਰੀ ਹਨ ।
ਸੰਗਰੂਰ ਜਿਮਣੀ ਚੋਣਾਂ ਬਾਰੇ ਵੀ ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਹੀ ਜਿੱਤੇਗੀ ਤੇ ਵਿਰੋਧੀਆਂ ਦੀਆਂ ਜਮਾਨਤਾਂ ਵੀ ਰੱਦ ਹੋਣਗੀਆਂ । ਕਾਂਗਰਸ ਪਾਰਟੀ ਤੇ ਵਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਤਾਂ 5 ਸਾਲ ਆਪਣੇ ਘਰਾਂ ਚੋਂ ਹੀ ਬਾਹਰ ਨਹੀ ਨਿਕਲੇ ,ਇਨਾਂ ਪੰਜਾਬ ਦਾ ਕੀ ਭਲਾ ਕਰਨਾ ਸੀ । ਭਾਜਪਾ ਨੇ ਦੂਜੀ ਪਾਰਟੀ ਦਾ ਉਮੀਦਵਾਰ ਖੜਾ ਕਰਕੇ ਸਿੱਧ ਕਰ ਦਿੱਤਾ ਕਿ ਇਨਾਂ ਕੋਲ ਤਾਂ ਆਪਣੀ ਪਾਰਟੀਆਂ ਦੇ ਉਮੀਦਵਾਰ ਹੀ ਨਹੀਂ ਹਨ।
ਸ਼੍ਰੋਮਣੀ ਅਕਾਲੀ ਦਲ ਬਾਰੇ ਉਨਾ ਕਿਹਾ ਕਿ ਹੈਰਾਨੀ ਭਰੀ ਗੱਲ ਹੈ ਕਿ ਅਕਾਲੀ ਦਲ ਨੇ ਤਾਂ ਪੋਸਟਰਾਂ ਚ ਆਪਣੀ ਫੋਟੋਆਂ ਹੀ ਗਾਇਬ ਕੱਰ ਦਿੱਤੀਆਂ ਹਨ ,ਜਿਨਾ ਸੂਬੇ ‘ਚ ਪੰਜ ਵਾਰ ਦੀ ਸਤਾ ਹੰਢਾਈ ਹੋਈ ਹੈ । ਇਸ ਤੋਂ ਸਾਫ ਸਪੱਸ਼ਟ ਹੈ ਕਿ ਲੋਕਾਂ ਨੂੰ ਇਨਾ ਦੀਆਂ ਕਰਤੂਤਾਂ ਦਾ ਪਤਾ ਲੱਗ ਚੁੁੱਕਾ ਹੈ ਜੋ ਵਾਰੋ-ਵਾਰੀ ਪੰਜਾਬ ਨੂੰ ਕੁਣ ਵਾਂਗ ਚਿੰਬੜੇ ਸਨ ।ਭਾਜਪਾ ਬਾਰੇ ਚੀਮਾ ਨੇ ਕਿਹਾ ਕਿ ਉਹ ਸਕੂਟਰ ਤੇ ਬੈਠ ਕੇ ਆ ਸਕਦੇ ਹਨ ,ਅਕਾਲੀ ਦਲ ਵਾਲੇ ਮੋਟਰਸਾਇਲ ਤੇ ਕਾਂਗਰਸੀ ਮਿੰਨੀ ਬੱਸ ਤੇ ਆ ਸਕਦੇ ਹਨ ।
ਇਸ ਮੌਕੇ ਸ ਚੀਮਾ ਨੇ ਕਾਗਜ਼ ਤੇ ਲਿੱਖ ਵੀ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ,ਕਾਂਗਰਸ ਅਤੇ ਭਾਜਪਾ ਦੇ ਖੜੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ ।
ਸ਼੍ਰੋਮਣੀ ਅਕਾਲੀ ਦਲ ( ਅ) ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਬਾਰੇ ਉਨਾ ਕਿਹਾ ਕਿ ਇਨਾ ਨੂੰ ਤਾਂ ਹਾਰਨ ਦੀ ਆਦਤ ਹੈ,ਇਸ ਲਈ ਇਹ ਆਪਣੀ ਹਾਰ ਦਾ ਰਿਕਾਰਡ ਕਾਇਮ ਕਰ ਰਹੇ ਹਨ ਕਿ, ਮੈਂ ਕਿੰਨੀਆਂ ਹਾਰਾਂ ਹਾਰ ਗਿਆ ਤੇ ਚੀਮਾ ਨੇ ਦਾਅਵੇ ਨਾਲ ਕਿਹਾ ਕਿ ਇਨਾ ਦੀ ਵੀ ਜਮਾਨਤ ਜਬਤ ਹੋਵੇਗੀ ।
ਵਿਰੋਧੀ ਪਾਰਟੀਆਂ ਤੇ ਤੰਜ ਕਸਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਸਾਡੇ ਤੇ ਦੋਸ਼ ਲਾ ਰਹੇ ਕਿ ਅਸੀ ਸਿਆਸੀ ਕਿੱੜ ਕੱਢ ਰਹੇ ਹਾਂ ਉਹ ਸਭ ਬੇਬੁਨਿਆਦ ਹੈ ,ਅਸਲੀਅਤ ਚ ਕਾਂਗਰਸੀ ਪੂਰੀ ਤਰਾਂ ਬੌਖਲਾ ਗਏ ਹਨ,ਜੋ ਇਨਾ ਪੰਜਾਬ ਦਾ ਹਾਲ ਆਪਣੀ ਸਰਕਾਰ ਵੇਲੇ ਕੀਤਾ ਉਹ ਕਿਸੇ ਕੋਲੋ ਲੁੁਕਿਆ ਨਹੀ। ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਪੰਜਾਬ ਚ ਤਾਂ ਖਤਮ ਹੋ ਚੁੱਕੀ ਹੈ । ਇਸ ਮੌਕੇ ਉਨਾ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਹੀ ਭਿ੍ਰਸ਼ਟਾਚਾਰ ਨੂੰ ਜੜ ਤੋਂ ਖਤਮ ਕਰਨਾ ਹੈ ਤੇ ਇਹ ਹਰ ਕਿਸੇ ਤੇ ਲਾਗੂ ਹੋਵੇਗਾ ਭਾਂਵੇ ਇਹ ਸਾਡੀ ਪਾਰਟੀ ਹੋਵੇ ਜਾਂ ਕੋਈ ਹੋਰ।