ਸੋਮਵਾਰ, ਦਸੰਬਰ 29, 2025 06:05 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਬੰਦੀ ਸਿੰਘਾਂ ਦੀ ਰਿਹਾਈ ਬਾਰੇ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਥਰੀ ਨੂੰ ਸੰਸਦ ‘ਚ ਪੁੱਛਿਆ ਸਿੱਧਾ ਸਵਾਲ

Bandi Singhs Release Issue: ਗ੍ਰਹਿ ਮੰਤਰੀ ਨੇ ਕਿਹਾ ਕਿ ਭਾਵੇਂ ਉਮਰ ਕੈਦ ਦਾ ਮਤਲਬ ਉਮਰ ਭਰ ਲਈ ਕੈਦ ਹੁੰਦਾ ਹੈ ਪਰ ਅਜਿਹੀਆਂ ਵਿਵਸਥਾਵਾਂ ਹਨ ਜਿਥੇ ਸਥਾਨਕ ਜੇਲ੍ਹ ਅਧਿਕਾਰੀ ਅਪਰਾਧ ਦੇ ਸਰੂਪ ਤੇ ਗੰਭੀਰਤਾ ਦੇ ਮੱਦੇਨਜ਼ਰ ਫੈਸਲੇ ਲੈ ਸਕਦੇ ਹਨ।

by ਮਨਵੀਰ ਰੰਧਾਵਾ
ਅਗਸਤ 12, 2023
in ਪੰਜਾਬ, ਵੀਡੀਓ
0
ਫਾਈਲ ਫੋਟੋ

ਫਾਈਲ ਫੋਟੋ

Harsimrat Kaur Badal to Amit Shah: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਤੋਂ ਭਰੋਸਾ ਮੰਗਿਆ ਕਿ ਸਰਕਾਰ ਦੇ ਤਜਵੀਜ਼ਸ਼ੁਦਾ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਰਮੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਖਾਲਸਾ ਪੰਥ ਨੂੰ ਕੀਤੇ ਵਾਅਦੇ ਦੀ ਪੂਰਤੀ ਵਾਸਤੇ ਨਾਗਰਿਕਾਂ ਦੇ ਅਧਿਕਾਰ ਦੇ ਰਾਹ ਵਿਚ ਅੜਿਕਾ ਨਹੀਂ ਬਣਨਗੇ।

ਬੰਦੀ ਸਿੰਘਾਂ ਬਾਰੇ ਉਨ੍ਹਾੰ ਦੇ ਸਵਾਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਵੇਂ ਉਮਰ ਕੈਦ ਦਾ ਮਤਲਬ ਉਮਰ ਭਰ ਲਈ ਕੈਦ ਹੁੰਦਾ ਹੈ ਪਰ ਅਜਿਹੀਆਂ ਵਿਵਸਥਾਵਾਂ ਹਨ ਜਿਥੇ ਸਥਾਨਕ ਜੇਲ੍ਹ ਅਧਿਕਾਰੀ ਅਪਰਾਧ ਦੇ ਸਰੂਪ ਤੇ ਗੰਭੀਰਤਾ ਦੇ ਮੱਦੇਨਜ਼ਰ ਫੈਸਲੇ ਲੈ ਸਕਦੇ ਹਨ। ਉਹਨਾਂ ਕਿਹਾ ਕਿ ਇਹ ਸਭ ਜੇਲ੍ਹ ਅਧਿਕਾਰੀਆਂ ਦੇ ਅਖ਼ਤਿਆਰ ’ਤੇ ਨਿਰਭਰ ਕਰਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਐਮ ਪੀ ਨੇ ਪੰਜਾਬ ਨਾਲ ਖਾਸ ਤੌਰ ’ਤੇ ਖਾਲਸਾ ਪੰਥ ਨਾਲ ਵਿਤਕਰੇ ਵਾਲੀਆਂ ਨੀਤੀਆਂ ਤੇ ਫੈਸਲਿਆਂ ਦਾ ਪੁਰਜ਼ੋਰ ਵਿਰੋਧ ਜਾਰੀ ਰੱਖਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੇ ਸਵਾਲ ਕੀਤੇ ਤੇ ਪੁੱਛਿਆ ਕਿ ਨਵੇਂ ਕਾਨੂੰਨ ਵਿਚ ਬੰਦੀ ਸਿੰਘਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਹਨ, ਉਹਨਾਂ ਬਾਰੇ ਕੀ ਵਿਵਸਥਾ ਕੀਤੀ ਹੈ। ਹੈਰਾਨ ਹੁੰਦਿਆਂ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਕੀਤੇ ਵਾਅਦੇ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ।

ਸਾਬਕਾ ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਿਆਂ ਦੇ ਮਾਮਲੇ ’ਤੇ ਕੋਈ ਕਾਰਵਾਈ ਨਾ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਨਸ਼ਿਆਂ ਨਾਲ ਗ੍ਰਸਤ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਲੋਕ ਸਭਾ ਵਿਚ ਪੰਥਕ ਤੇ ਪੰਜਾਬ ਦੇ ਮਸਲਿਆਂ ’ਤੇ ਆਪਣਾ ਤਿੱਖਾ ਰੁੱਖ ਜਾਰੀ ਰੱਖਦਿਆਂ ਬਾਦਲ ਨੇ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਦੋਂ ਟੋਕਿਆ ਜਦੋਂ ਉਹ ਨਾਗਰਿਕਾਂ ਦੇ ਅਧਿਕਾਰਾਂ ਬਾਰੇ ਤਜਵੀਜ਼ਸ਼ੁਦਾ ਨਵੇਂ ਕਾਨੂੰਨ ਬਾਰੇ ਬਿਆਨ ਦੇ ਰਹੇ ਸਨ। ਬਾਦਲ ਸਪਸ਼ਟ ਬਿਆਨ ਚਾਹੁੰਦੇ ਸੀ ਕਿ ਇਹ ਕਾਨੂੰਨ ਜਿਹੜੇ ਪਹਿਲਾਂ ਹੀ ਉਮਰ ਕੈਦਾਂ ਪੂਰੀਆਂ ਕਰ ਕੇ ਜੇਲ੍ਹਾਂ ਵਿਚ ਸੜ ਰਹੇ ਹਨ, ਉਨ੍ਹਾੰ ਦੀ ਕਿਸਮਤ ਨੂੰ ਕਿਵੇਂ ਪ੍ਰਭਾਵਤ ਕਰੇਗਾ ਤੇ ਕੀ ਨਵੇਂ ਕਾਨੂੰਨ ਵਿਚ ’ਧਰਮੀ ਬੰਦੀ ਸਿੰਘਾਂ’ ਜਿਹਨਾਂ ਨੂੰ ਬੰਦੀ ਸਿੰਘ ਵੀ ਕਿਹਾ ਜਾਂਦਾ ਹੈ, ਦੀ ਰਿਹਾਈ ਵਾਸਤੇ ਕੋਈ ਵਿਵਸਥਾ ਹੈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

ਗ੍ਰਹਿ ਮੰਤਰੀ ਨੇ ਉਨ੍ਹਾੰ ਨੂੰ ਭਰੋਸਾ ਦੁਆਇਆ ਕਿ ਆਮ ਨਾਗਰਿਕਾਂ ਦੇ ਨਾਲ-ਨਾਲ ਜੋ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾੰ ਦੇ ਵਾਜਬ ਹੱਕਾਂ ਦੀ ਸੁਰੱਖਿਆ ਵਾਸਤੇ ਠੋਸ ਵਿਵਸਥਾਵਾਂ ਕੀਤੀਆਂ ਗਈਆਂ ਹਨ।

ਬਾਅਦ ਵਿਚ ਪਾਰਟੀ ਦਫਤਰ ਵੱਲੋਂ ਜਾਰੀ ਵੱਖਰੇ ਬਿਆਨ ਵਿਚ ਬਾਦਲ ਨੇ ਕਿਹਾ ਕਿ ਇਹ ਮੰਨਣਯੋਗ ਗੱਲ ਨਹੀਂ ਹੈ ਕਿ ਗ੍ਰਹਿ ਮੰਤਰੀ, ਉਹ ਵੀ ਲੋਕਤੰਤਰ ਦੇ ਮੰਦਿਰ ਵਿਚ ਇਹ ਭੁੱਲ ਜਾਣਗੇ। ਜੇਕਰ ਖਾਲਸਾ ਪੰਥ ਇਸਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਹੁੰਦੇ ਵਿਤਕਰੇ ਨਾਲ ਅਗਲੀ ਕੜੀ ਵਜੋਂ ਜੋੜਦਾ ਹੈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।

ਉਨ੍ਹਾੰ ਕਿਹਾ ਕਿ ਉਨ੍ਹਾੰ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਕਾਲੀ ਦਲ ਵੱਲੋਂ ਉਨ੍ਹਾੰ ਰਾਹੀਂ ਕੀਤੀ ਦਖਲਅੰਦਾਜ਼ੀ ਸਦਕਾ ਹੁਣ ਤਜਵੀਜ਼ਸ਼ੁਦਾ ਕਾਨੂੰਨ ਸਿਰਫ ਧੱਕੇ ਨਾਲ ਸੰਸਦ ਵਿਚੋਂ ਪਾਸ ਨਹੀਂ ਕਰਵਾਇਆ ਜਾਵੇਗਾ ਅਤੇ ਹੁਣ ਇਹ ਪਾਰਲੀਮਾਨੀ ਸਲੈਕਟ ਕਮੇਟੀ ਨੂੰ ਭੇਜਿਆ ਜਾਵੇਗਾ।

ਉਨ੍ਹਾੰ ਕਿਹਾ ਕਿ ਪੰਜਾਬੀਆਂ ਨੇ ਜਿਹਨਾਂ ’ਤੇ ਵਿਸ਼ਵਾਸ ਕਰ ਕੇ ਉਹਨਾਂ ਨੂੰ ਸੰਸਦ ਵਿਚ ਭੇਜਿਆ ਸੀ, ਉਹ ਸੂਬੇ ਖਾਸ ਤੌਰ ’ਤੇ ਖਾਲਸਾ ਪੰਥ ਦਾ ਪੱਖ ਕਮਜ਼ੋਰ ਕਰਦੇ ਜਾ ਰਹੇ ਹਨ। ਆਮ ਆਦਮੀ ਪਾਰਟੀ, ਕਾਂਗਰਸ ਜਾਂ ਭਾਜਪਾ ਵਿਚੋਂ ਕਿਸੇ ਵੀ ਸੰਸਦ ਮੈਂਬਰ ਨੇ ਪੰਜਾਬ ਦੇ ਪੁੱਤ ਜਾਂ ਧੀ ਹੋਣ ਦਾ ਫਰਜ਼ ਨਹੀਂ ਨਿਭਾਇਆ। ਉਹ ਹਮੇਸ਼ਾ ਦਰਸ਼ਨੀ ਘੋੜੇ ਬਣੇ ਰਹੇ ਹਨ ਤੇ ਜਾਂ ਤਾਂ ਅਕਾਲੀ ਦਲ ਵੱਲੋਂ ਸੂਬੇ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਵਾਸਤੇ ਕੀਤੇ ਜਾਂਦੇ ਸਾਰੇ ਯਤਨਾਂ ਦਾ ਵਿਰੋਧ ਕਰਦੇ ਰਹੇ ਹਨ ਜਾਂ ਫਿਰ ਉਨ੍ਹਾੰ ਅਪਰਾਧਿਕ ਤੇ ਸਾਜ਼ਿਸ਼ਭਰੀ ਚੁੱਪੀ ਧਾਰੀ ਰੱਖੀਹੈ ਜਿਥੇ ਸੂਬੇ ਨਾਲ ਵਿਤਕਰਾ ਤੇ ਅਨਿਆਂ ਹੁੰਦਾ ਆ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Amit Shahharsimrat kaur badalHome Ministerparliamentpro punjab tvpunjab newspunjabi newsRelease of Bandi SinghsShiromani Akali Dal Leader
Share224Tweet140Share56

Related Posts

Weather Update: ਅਗਲੇ ਦੋ ਦਿਨ ਉਤਰੀ ਭਾਰਤ ‘ਚ ਪਏਗੀ ਸੰਘਣੀ ਧੁੰਦ, IMD ਨੇ ਜਾਰੀ ਕੀਤੀ ਚਿਤਾਵਨੀ

ਦਸੰਬਰ 29, 2025

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026: 2022 ਤੋਂ ਪੰਜਾਬ ਵਿੱਚ 1.50 ਲੱਖ ਕਰੋੜ ਰੁਪਏ ਦਾ ਨਿਵੇਸ਼, 5 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਮਿਲੇ

ਦਸੰਬਰ 29, 2025

2025 ਬਣਿਆ ਕਿਸਾਨਾਂ ਲਈ ਖੁਸ਼ੀਆਂ ਦਾ ਸਾਲ, ਪੰਜਾਬ ਸਰਕਾਰ ਦੇ ਸਦਕਾ ਪੰਜਾਬ ਦੇ ਖੇਤਾਂ ਚ ਦਿਖੇ ਪਹਿਲੀ ਵਾਰ ਇਹ ਬਦਲਾਅ

ਦਸੰਬਰ 29, 2025

ਸਾਲ 2025 ਦਾ ਲੇਖਾ ਜੋਖਾ-ਬਿਜਲੀ ਵਿਭਾਗ: ਬਿਜਲੀ ਕਨੈਕਸ਼ਨ ਪ੍ਰਕਿਰਿਆ ਸਰਲ; ‘ਰੋਸ਼ਨ ਪੰਜਾਬ’ ਨਾਲ ਭਵਿੱਖ-ਤਿਆਰ ਪਾਵਰ ਗ੍ਰਿਡ ਦੀ ਨੀਂਹ

ਦਸੰਬਰ 28, 2025

ਪੰਜਾਬ ਨੇ ਸਾਲ 2025 ਦੌਰਾਨ ਮੁੱਢਲੀਆਂ ਦੇਖਭਾਲ ਸੇਵਾਵਾਂ ਤੋਂ ਲੈ ਕੇ ਜਿਗਰ ਟ੍ਰਾਂਸਪਲਾਂਟ ਤੱਕ ਸਿਹਤ ਸੰਭਾਲ ਵਿੱਚ ਨਵੀਆਂ ਉਚਾਈਆਂ ਛੂਹੀਆਂ

ਦਸੰਬਰ 28, 2025

ਵਨ ਸਟਾਪ ਸੈਂਟਰ ਰਾਹੀਂ 5121 ਹਿੰਸਾ ਪੀੜਤ ਔਰਤਾਂ ਨੂੰ ਮੁਫ਼ਤ ਸਹਾਇਤਾ : ਡਾ. ਬਲਜੀਤ ਕੌਰ

ਦਸੰਬਰ 28, 2025
Load More

Recent News

ਵਿਕਸ਼ਿਤ ਭਾਰਤ G-RAM G ਐਕਟ ਰਾਜਾਂ ਤੇ ਉਹਨਾਂ ਨੂੰ ਪਹੁੰਚਾਏਗਾ ₹17,000 ਕਰੋੜ ਦਾ ਲਾਭ

ਦਸੰਬਰ 29, 2025

Weather Update: ਅਗਲੇ ਦੋ ਦਿਨ ਉਤਰੀ ਭਾਰਤ ‘ਚ ਪਏਗੀ ਸੰਘਣੀ ਧੁੰਦ, IMD ਨੇ ਜਾਰੀ ਕੀਤੀ ਚਿਤਾਵਨੀ

ਦਸੰਬਰ 29, 2025

ਵਣਜ ਮੰਤਰੀ ਪਿਊਸ਼ ਗੋਇਲ ਨੇ 1 ਜਨਵਰੀ ਤੋਂ 100 ਪ੍ਰਤੀਸ਼ਤ ਆਸਟ੍ਰੇਲੀਆਈ ਟੈਰਿਫ ਲਾਈਨਾਂ ‘ਤੇ ਜ਼ੀਰੋ-ਡਿਊਟੀ ਦਾ ਕੀਤਾ ਐਲਾਨ

ਦਸੰਬਰ 29, 2025

PM ਮੋਦੀ ਨੇ FIDE ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗਮਾ ਜਿੱਤਣ ਲਈ ਅਰਜੁਨ ਇਰੀਗੇਸੀ ਅਤੇ ਕੋਨੇਰੂ ਹੰਪੀ ਨੂੰ ਦਿੱਤੀ ਵਧਾਈ

ਦਸੰਬਰ 29, 2025

ਅਰਾਵਲੀ ਰੇਂਜ ਦੀ ਨਵੀਂ ਪਰਿਭਾਸ਼ਾ ‘ਤੇ ਸੁਪਰੀਮ ਕੋਰਟ ਨੇ ਆਪਣੇ ਹੀ ਹੁਕਮ ‘ਤੇ ਲਗਾਈ ਰੋਕ

ਦਸੰਬਰ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.