ਚੰਡੀਗੜ੍ਹ ਏਅਰਪੋਰਟ ‘ਤੇ ਬਦਸਲੂਕੀ ਕੀਤੇ ਜਾਣ ਤੋਂ ਭੜਕੀ ਬਾਲੀਵੁੱਡ ਐਕਟਰਸ ਤੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਦੇ ਬਿਆਨ ‘ਤੇ ਹੁਣ ਸਿਆਸੀ ਬਵਾਲ ਮੱਚ ਗਿਆ ਹੈ।ਕੰਗਨਾ ਨੇ ਕਿਹਾ ਸੀ ਕਿ ਪੰਜਾਬ ‘ਚ ਵੱਧਦੀ ਅੱਤਵਾਦੀ ਸੋਚ ਚਿੰਤਾ ਦਾ ਵਿਸ਼ਾ ਹੈ।ਇਸ ‘ਤੇ ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਨਾਰਾਜ਼ਗੀ ਜਤਾਈ ਹੈ।ਹਰਸਿਮਰਤ ਨੇ ਕਿਹਾ, ਪੰਜਾਬੀ ਸਭ ਤੋਂ ਵੱਡੇ ਦੇਸ਼ਭਗਤ ਹਨ, ਜੋ ਸਰਹੱਦਾਂ ਤੇ ਅੰਨਦਾਤਾਵਾਂ ਦੇ ਰੂਪ ‘ਚ ਦੇਸ਼ ਦੀ ਸੇਵਾ ਕਰ ਰਹੇ ਹਨ।ਅਸੀਂ ਬਿਹਤਰ ਡਿਜ਼ਰਵ ਕਰਦੇ ਹਾਂ।
ਹਰਸਿਮਰਤ ਕੌਰ ਬਾਦਲ ਨੇ ਐਕਸ ‘ਤੇ ਲਿਖਿਆ, ਮੈਂ ਕੇਂਦਰ ਸਰਕਾਰ ਤੋਂ ਕਿਸਾਨਾਂ ਦੀ ਸ਼ਿਕਾਇਤ ‘ਤੇ ਧਿਆਨ ਕੇਂਦਰਿਤ ਕਰਨ ਤੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਵਾਅਦਾ ਕਰਦੀ ਹਾਂ।ਕਿਸੇ ਨੂੰ ਵੀ ਪੰਜਾਬੀਆਂ ਨੂੰ ਅੱਤਵਾਦੀ ਜਾਂ ਉਗਰਵਾਦੀ ਕਹਿਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।ਪੰਜਾਬੀ ਸਭ ਤੋਂ ਵੱਡੇ ਦੇਸ਼ਭਗਤ ਹਨ, ਜੋ ਸਰਹੱਦਾਂ ਤੇ ਤੇ ਅੰਨਦਾਤਾ ਦੇ ਰੂਪ ‘ਚ ਦੇਸ਼ ਦੀ ਸੇਵਾ ਕਰ ਰਹੇ ਹਨ।ਅਸੀਂ ਬਿਹਤਰ ਡਿਜ਼ਰਵ ਕਰਦੇ ਹਾਂ।
I urge union govt to focus on farmer grievances & fulfill the promises made. No one should be allowed to label Punjabis as atankwadi or ugarwadi and fan communal divisions. Punjabis are foremost patriots, serving the nation on the borders and as food providers. We deserve better.
— Harsimrat Kaur Badal (@HarsimratBadal_) June 6, 2024
ਦਰਅਸਲ, ਬਾਲੀਵੁੱਡ ਐਕਟਰਸ ਤੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਵੀਰਵਾਰ ਨੂੰ ਜਦੋਂ ਚੰਡੀਗੜ੍ਹ ਏਅਰਪੋਰਟ ਪਹੁੰਚੀ ਤਾਂ ਉਥੇ ਸੀਆਈਐਸਐਫ ਦੀ ਮਹਿਲਾ ਸੁਰੱਖਿਆਕਰਮਚਾਰੀ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ।ਸਿਕਿਓਰਿਟੀ ਚੈਕ ਦੇ ਬਾਅਦ ਸੀਆਈਐਸਐਫ ਜਵਾਨ ਨੇ ਥੱਪੜ ਮਾਰਿਆ। ਘਟਨਾ ਦੇ ਬਾਅਦ ਦੋਸ਼ੀ ਮਹਿਲਾਕਰਮੀ ਨੂੰ ਕਸਟਡੀ ‘ਚ ਲਿਆ ਗਿਆ ਹੈ।ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਸਸਪੈਂਡ ਕਰ ਦਿੱਤਾ ਗਿਆ ਹੈ।ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਘਟਨਾ ਦੀ ਅਦਾਲਤੀ ਜਾਂਚ ਦੇ ਆਦੇਸ਼ ਦਿੱਤੇ ਹਨ।ਦੋਸ਼ੀ ਮਹਿਲਾ ਕਰਮੀ ਦਾ ਕਹਿਣਾ ਸੀ ਕਿ ਕਿਸਾਨ ਅੰਦੋਲਨਕਾਰੀਆਂ ਦੇ ਖਿਲਾਫ ਕੰਗਨਾ ਨੇ ਬਿਆਨ ਦਿੱਤਾ ਸੀ।ਕੌਰ ਦਾ ਇਕ ਕਥਿਤ ਤੌਰ ‘ਤੇ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ‘ਚ ਉਹ ਕਹਿ ਰਹੀ ਹੈ ਕਿ ਕੰਗਨਾ ਨੇ 2020 ‘ਚ ਇਕ ਬਿਆਨ ਦਿਤਾ ਸੀ ਕਿ ਕਿਸਾਨ ਅੰਦੋਲਨ ‘ਚ ਜੋ ਔਰਤਾਂ ਪ੍ਰਦਰਸ਼ਨ ਕਰ ਰਹੀਆਂ ਹਨ ਉਨ੍ਹਾਂ ਨੂੰ 100-100 ਰੁ, ਦਿੱਤੇ ਜਾਂਦੇ ਹਨ।ਉਸ ਸਮੇਂ ਪ੍ਰਦਰਸ਼ਨਕਾਰੀਆਂ ‘ਚ ਮੇਰੀ ਮਾਂ ਵੀ ਉਥੇ ਬੈਠੀ ਸੀ।
ਦੋਸ਼ੀ ਕੁਲਵਿੰਦਰ ਕੌਰ 2009 ‘ਚ ਸੀਆਈਐਸਐਫ ‘ਚ ਭਰਤੀ ਹੋਈ ਤੇ 2021 ‘ਚ ਚੰਡੀਗੜ੍ਹ ਏਅਰਪੋਰਟ ‘ਤੇ ਤਾਇਨਾਤ ਹੈ।ਉਸਦੇ ਪਤੀ ਵੀ ਇਸੇ ਏਅਰਪੋਰਟ ‘ਤੇ ਤਾਇਨਾਤ ਹਨ ਤੇ ਸੀਆਈਐਸਐਫ ‘ਚ ਹਨ।