Dushyant Chautala Car Accident: ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਮੰਗਲਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਦਰਅਸਲ ਸੰਘਣੀ ਧੁੰਦ ਕਾਰਨ ਉਸ ਦੀ ਕਾਰ ਪੁਲਿਸ ਦੀ ਜੀਪ ਨਾਲ ਟਕਰਾ ਗਈ। ਇਹ ਹਾਦਸਾ ਅਗ੍ਰੋਹਾ ਨੇੜੇ ਵਾਪਰਿਆ। ਚੌਟਾਲਾ ਦਾ ਕਾਫਲਾ ਹਿਸਾਰ ਤੋਂ ਸਿਰਸਾ ਜਾ ਰਿਹਾ ਸੀ।
Haryana | A vehicle in the convoy of Deputy CM Dushyant Chautala met with an accident late last night in Dhandhoor village due to fog while going to Sirsa from Hisar. Chautala was unhurt. A Commando in the convoy received minor injuries, and the impacted vehicle was replaced. pic.twitter.com/tCQwTcV2OJ
— ANI (@ANI) December 20, 2022
ਦੱਸ ਦਈਏ ਕਿ ਮੰਗਲਵਾਰ ਸਵੇਰੇ ਐਨਸੀਆਰ ਖੇਤਰ ਨੂੰ ਸੰਘਣੀ ਧੁੰਦ ਨੇ ਘੇਰ ਲਿਆ। ਇਸ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਗਈ। ਇਸ ਦੌਰਾਨ ਸੂਬਾ ਪੁਲਿਸ ਦੀ ਬੋਲੈਰੋ ਕਾਰ ਨੂੰ ਅੱਗੇ ਕੁਝ ਦਿਖਾਈ ਨਹੀਂ ਦਿੱਤਾ। ਹਾਦਸੇ ਤੋਂ ਬਚਣ ਲਈ ਅਚਾਨਕ ਬ੍ਰੇਕ ਲਗਾ ਦਿੱਤੀ। ਫਿਰ ਚੌਟਾਲਾ ਦੀ ਕਾਰ ਉਸ ਨਾਲ ਟਕਰਾ ਗਈ। ਹਾਲਾਂਕਿ ਇਸ ਹਾਦਸੇ ‘ਚ ਦੁਸ਼ਯੰਤ ਚੌਟਾਲਾ ਨੂੰ ਕੋਈ ਸੱਟ ਨਹੀਂ ਲੱਗੀ।
ਹਰਿਆਣਾ ਦਾ ਗ੍ਰਹਿ ਮੰਤਰੀ ਨਾਲ ਹੋਇਆ ਹਾਦਸਾ
ਇੰਨਾ ਹੀ ਨਹੀਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੀ ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਏ। ਵਿਜ ਆਪਣੀ ਸਰਕਾਰੀ ਗੱਡੀ ਮਰਸੀਡੀਜ਼ ਬੈਂਜ਼ ‘ਚ ਅੰਬਾਲਾ ਕੈਂਟ ਤੋਂ ਗੁਰੂਗ੍ਰਾਮ ਜਾ ਰਿਹਾ ਸੀ ਕਿ ਕੇਐੱਮਪੀ ਰੋਡ ‘ਤੇ ਉਨ੍ਹਾਂ ਦੀ ਕਾਰ ਦੇ ਸ਼ੌਕਰ ਟੁੱਟ ਗਏ।
ਦੱਸ ਦਈਏ ਕਿ ਹਰਿਆਣਾ ‘ਚ ਕਈ ਥਾਵਾਂ ‘ਤੇ ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਹੇਠਾਂ ਰਿਹਾ। ਹਿਸਾਰ, ਕਰਨਾਲ, ਰੋਹਤਕ, ਭਿਵਾਨੀ ਸਮੇਤ ਸੂਬੇ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਛਾਈ ਰਹੀ। ਇਸ ਦੇ ਨਾਲ ਹੀ ਹਿਸਾਰ ‘ਚ ਕੜਾਕੇ ਦੀ ਠੰਢ ਰਹੀ, ਜਿੱਥੇ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਝੱਜਰ ਦਾ ਘੱਟੋ-ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h