Hayrana’s New Liquor Policy: ਹਰਿਆਣਾ ਸਰਕਾਰ ਨੇ ਆਬਕਾਰੀ ਨੀਤੀ 2023-24 ਵਿੱਚ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਕਰਮਚਾਰੀ ਦਫਤਰ ‘ਚ ਸ਼ਰਾਬ ਪੀ ਸਕਣਗੇ। ਦਫਤਰ ‘ਚ ਬਾਰ ਬਣਾ ਸਕਣਗੇ। ਇਸ ਨਿਯਮ ਤਹਿਤ ਦਫਤਰ ਵਿਚ ਤੁਹਾਨੂੰ ਸ਼ਰਾਬ ਪੀਣ ਤੋਂ ਕੋਈ ਨਹੀਂ ਰੋਕੇਗਾ।
ਦਰਅਸਲ, ਹਰਿਆਣਾ ਸਰਕਾਰ ਨੇ ਆਪਣੀ ਆਬਕਾਰੀ ਨੀਤੀ ‘ਚ ਬਦਲਾਅ ਕੀਤਾ ਹੈ, ਜਿਸ ਤੋਂ ਬਾਅਦ ਰਾਜ ਦੇ ਵੱਡੇ ਦਫਤਰਾਂ ਜਾਂ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਦਫਤਰਾਂ ਵਿੱਚ ਬੀਅਰ, ਘੱਟ ਅਲਕੋਹਲ ਵਾਲੀ ਵਾਈਨ ਵੇਚਣ ਤੇ ਪੀਣ ਦੀ ਇਜਾਜ਼ਤ ਦਿੱਤੀ ਹੈ। ਸਰਕਾਰ ਦੀ ਨਵੀਂ ਆਬਕਾਰੀ ਨੀਤੀ ਤੋਂ ਬਾਅਦ ਹਰਿਆਣਾ ਦੇ ਦਫਤਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਦਫਤਰ ਵਿਚ ਕੰਮ ਕਰਨ ਤੋਂ ਬਾਅਦ ਸ਼ਰਾਬ ਪੀ ਸਕਣਗੇ।
ਹਰਿਆਣਾ ਸਰਕਾਰ ਨੇ ਬਦਲੀ ਸ਼ਰਾਬ ਨੀਤੀ
ਹਰਿਆਣਾ ਸਰਕਾਰ ਨੇ ਆਬਕਾਰੀ ਨੀਤੀ 2023-24 ਵਿੱਚ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਕਰਮਚਾਰੀ ਦਫਤਰਾਂ ‘ਚ ਸ਼ਰਾਬ ਪੀ ਸਕਣਗੇ। ਦਫ਼ਤਰ ਵਿੱਚ ਹੀ ਬਾਰ ਬਣਾਈ ਜਾ ਸਕਦੀ ਹੈ। ਸਰਕਾਰ ਨੇ 9 ਮਈ ਨੂੰ ਆਪਣੀ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ, ਜਿਸ ਨਾਲ ਹੁਣ ਘੱਟੋ-ਘੱਟ 5,000 ਕਰਮਚਾਰੀਆਂ ਵਾਲੇ ਕਾਰਪੋਰੇਟ ਦਫਤਰਾਂ ਵਿੱਚ ਬੀਅਰ, ਵਾਈਨ ਵਰਗੇ ਘੱਟ ਸਮੱਗਰੀ ਵਾਲੇ ਅਲਕੋਹਲ ਵਾਲੇ ਪੀਣ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਇਸ ਦੇ ਲਈ ਲਾਇਸੈਂਸ L-10F ਦੇਵੇਗੀ।
ਕਈ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਮਿਲੇਗਾ L-10F ਲਾਇਸੈਂਸ
ਸਰਕਰਾ ਦੀਆਂ ਸ਼ਰਤਾਂ ਮੁਤਾਬਕ, ਇਸ ਸਹੂਲਤ ਦਾ ਲਾਭ ਲੈਣ ਲਈ, ਕੰਪਨੀਆਂ ਨੂੰ ਪਹਿਲਾਂ ਇੱਕ ਲੱਖ ਵਰਗ ਫੁੱਟ ਥਾਂ ਦੀ ਸ਼ਰਤ ਪੂਰੀ ਕਰਨੀ ਪਵੇਗੀ, ਨਾਲ ਹੀ ਘੱਟੋ-ਘੱਟ 2000 ਵਰਗ ਫੁੱਟ ਦੇ ਕੰਟੀਨ ਖੇਤਰ ਦੀ ਵੀ ਲੋੜ ਹੋਵੇਗੀ।
ਦੱਸ ਦੇਈਏ ਕਿ ਹਰਿਆਣਾ ਦੇ 4 ਅਜਿਹੇ ਸ਼ਹਿਰ ਹਨ, ਜਿੱਥੇ ਕੁਝ ਅਜਿਹੀਆਂ ਵੱਡੀਆਂ ਕੰਪਨੀਆਂ ਹਨ, ਜੋ ਸਰਕਾਰ ਦੀ ਇਸ ਸਹੂਲਤ ਦਾ ਫਾਇਦਾ ਉਠਾ ਸਕਣਗੀਆਂ। ਇਨ੍ਹਾਂ ਵਿਚ ਗੁਰੂਗ੍ਰਾਮ ਪਹਿਲੇ ਨੰਬਰ ‘ਤੇ ਆਉਂਦਾ ਹੈ। ਇਸ ਤੋਂ ਬਾਅਦ ਫਰੀਦਾਬਾਦ, ਮਾਨੇਸਰ ਅਤੇ ਸੋਨੀਪਤ ਵਰਗੇ ਸ਼ਹਿਰਾਂ ‘ਚ ਵੱਡੀਆਂ ਕਾਰਪੋਰੇਟ ਅਤੇ ਮਲਟੀਨੈਸ਼ਨਲ ਕੰਪਨੀਆਂ ਮੌਜੂਦ ਹਨ, ਜੋ ਆਬਕਾਰੀ ਨੀਤੀ ਦੀ ਇਸ ਸਹੂਲਤ ਦਾ ਫਾਇਦਾ ਉਠਾ ਸਕਦੀਆਂ ਹਨ।
ਨਵੀਂ ਆਬਕਾਰੀ ਨੀਤੀ ਦੇ ਤਹਿਤ ਨਾ ਸਿਰਫ ਕਾਰਪੋਰੇਟ ਦਫਤਰ ਵਿਚ ਬੀਅਰ ਅਤੇ ਵਾਈਨ ਪੀਣ ਦੀ ਇਜਾਜ਼ਤ ਹੋਵੇਗੀ, ਸਗੋਂ ਪਾਰਟੀਆਂ ਵਿਚ ਜਾਮ ਫੈਲਾਉਣ ‘ਤੇ ਵੀ ਕੋਈ ਪਾਬੰਦੀ ਨਹੀਂ ਹੋਵੇਗੀ। ਲਾਇਸੈਂਸ ਧਾਰਕ ਨੂੰ ਪਾਲਿਸੀ ਦੇ ਅਨੁਸਾਰ ਸ਼ਰਾਬ ਦਾ ਸਟਾਕ ਖਰੀਦਣਾ ਹੋਵੇਗਾ। ਇਸ ਤੋਂ ਇਲਾਵਾ ਕੰਪਨੀਆਂ ਨੂੰ ਪੱਬ ਅਤੇ ਬਾਰ ਲਈ ਲੋੜੀਂਦੀਆਂ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ।
ਦਫ਼ਤਰ ‘ਚ ਸ਼ਰਾਬ ਲਈ ਲਾਇਸੈਂਸ ਦੀ ਫੀਸ
ਦਫ਼ਤਰ ਵਿੱਚ ਹੀ ਬਾਰ ਸਥਾਪਤ ਕਰਨ ਲਈ ਲਾਇਸੈਂਸ ਲਈ ਸਬੰਧਤ ਕੰਪਨੀ ਨੂੰ 10 ਲੱਖ ਰੁਪਏ ਸਾਲਾਨਾ ਫੀਸ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ ਲਾਇਸੈਂਸਧਾਰਕ ਨੂੰ 3 ਲੱਖ ਰੁਪਏ ਵਾਧੂ ਅਦਾ ਕਰਨੇ ਪੈਣਗੇ। ਇਹ 3 ਲੱਖ ਰੁਪਏ ਸੁਰੱਖਿਆ ਜਮ੍ਹਾਂ ਵਜੋਂ ਲਏ ਜਾਣਗੇ। ਨੀਤੀ ਵਿੱਚ ਰੈਸਟੋਰੈਂਟਾਂ, ਪੱਬਾਂ ਅਤੇ ਕੈਫੇ ਲਈ ਬਾਰ ਲਾਇਸੈਂਸ ਫੀਸ ਘਟਾਈ ਗਈ ਹੈ, ਜਿਸ ਨਾਲ ਸ਼ਰਾਬ ਕਾਰੋਬਾਰੀਆਂ ਨੂੰ ਵੀ ਰਾਹਤ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h