Sonia Gandhi on Rahul Gandhi Marriage: ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਵਿਆਹ ਦਾ ਦਬਾਅ ਵਧਦਾ ਜਾ ਰਿਹਾ ਹੈ। ਉਹ 53 ਸਾਲ ਦੇ ਹੋ ਗਏ ਹਨ। ਸਭ ਦੀਆਂ ਨਜ਼ਰਾਂ ਉਨ੍ਹਾਂ ਦੇ ਵਿਆਹ ‘ਤੇ ਟਿਕੀਆਂ ਹਨ। ਹਾਲ ਹੀ ਵਿੱਚ ਰਾਹੁਲ ਗਾਂਧੀ ਨੂੰ ਹਰਿਆਣਾ ਵਿੱਚ ਇੱਕ ਖੇਤ ਵਿੱਚ ਝੋਨਾ ਬੀਜਦੇ ਦੇਖਿਆ ਗਿਆ ਸੀ। ਉਨ੍ਹਾਂ ਸੋਨੀਪਤ ਵਿੱਚ ਮਹਿਲਾ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਸੀ। ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਮਹਿਲਾ ਕਿਸਾਨਾਂ ਨੂੰ ਦੁਪਹਿਰ ਦੇ ਖਾਣੇ ਲਈ ਆਪਣੇ ਘਰ ਬੁਲਾਇਆ ਸੀ। ਇੱਕ ਔਰਤ ਨੇ ਸੋਨੀਆ ਗਾਂਧੀ ਨੂੰ ਕਿਹਾ, “ਰਾਹੁਲ ਦਾ ਵਿਆਹ ਕਰਵਾ ਦਿਓ।” ਇਸ ‘ਤੇ ਸੋਨੀਆ ਨੇ ਕਿਹਾ, “ਤੁਸੀਂ ਕੁੜੀ ਲੱਭੋ ਨਾ।”
ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਸੋਨੀਪਤ ਦੀਆਂ ਕਿਸਾਨ ਔਰਤਾਂ ਨਾਲ ਆਪਣੀ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਵੀਡੀਓ ‘ਚ ਇੱਕ ਔਰਤ ਸੋਨੀਆ ਗਾਂਧੀ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉਹ ਉਸ ਤੋਂ ਰਾਹੁਲ ਦੇ ਵਿਆਹ ਬਾਰੇ ਸਵਾਲ ਕਰਦੀ ਹੈ। ਇਸ ‘ਤੇ ਸੋਨੀਆ ਨੇ ਰਾਹੁਲ ਗਾਂਧੀ ਲਈ ਲੜਕੀ ਲੱਭਣ ਲਈ ਕਿਹਾ ਤੇ ਇਸ ਮਗਰੋਂ ਸਾਰੇ ਜ਼ੋਰ-ਜ਼ੋਰ ਦੀ ਹੱਸਣ ਲੱਗਦੇ ਹਨ।
ਰਾਹੁਲ ਨੇ ਵੀਡੀਓ ਸ਼ੇਅਰ ਕਰਨ ਦੇ ਨਾਲ ਲਿਖਿਆ- ਮਾਂ, ਪ੍ਰਿਅੰਕਾ ਅਤੇ ਮੇਰੇ ਲਈ ਇਹ ਇੱਕ ਯਾਦਗਾਰ ਦਿਨ, ਕੁਝ ਖਾਸ ਮਹਿਮਾਨਾਂ ਦੇ ਨਾਲ! ਸੋਨੀਪਤ ਦੀਆਂ ਕਿਸਾਨ ਭੈਣਾਂ ਦੇ ਦਿੱਲੀ ਦਰਸ਼ਨ, ਉਨ੍ਹਾਂ ਨਾਲ ਘਰ ਵਿੱਚ ਰਾਤ ਦਾ ਖਾਣਾ, ਅਤੇ ਬਹੁਤ ਸਾਰੀਆਂ ਮਜ਼ੇਦਾਰ ਚੀਜ਼ਾਂ। ਨਾਲ ਹੀ ਮਿਲੇ ਅਣਮੁੱਲੇ ਤੋਹਫ਼ੇ – ਦੇਸੀ ਘਿਓ, ਮਿੱਠੀ ਲੱਸੀ, ਘਰ ਦੇ ਬਣੇ ਅਚਾਰ ਅਤੇ ਬਹੁਤ ਸਾਰਾ ਪਿਆਰ। ਗਾਂਧੀ ਪਰਿਵਾਰ ਨਾਲ ਮੁਲਾਕਾਤ ਕਰਨ ਵਾਲੀਆਂ ਔਰਤਾਂ ਉਹੀ ਹਨ ਜਿਨ੍ਹਾਂ ਨੂੰ ਰਾਹੁਲ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਮਦੀਨਾ ਪਿੰਡ ‘ਚ ਮੁਲਾਕਾਤ ਕੀਤੀ ਸੀ।
मां, प्रियंका और मेरे लिए एक यादगार दिन, कुछ खास मेहमानों के साथ!
सोनीपत की किसान बहनों का दिल्ली दर्शन, उनके साथ घर पर खाना, और खूब सारी मज़ेदार बातें।
साथ मिले अनमोल तोहफे – देसी घी, मीठी लस्सी, घर का अचार और ढेर सारा प्यार।
पूरा वीडियो यूट्यूब पर:https://t.co/2rATB9CQoz pic.twitter.com/8ptZuUSDBk
— Rahul Gandhi (@RahulGandhi) July 29, 2023
ਦੱਸ ਦਈਏ ਕਿ ਰਾਹੁਲ ਗਾਂਧੀ 8 ਜੁਲਾਈ ਨੂੰ ਮਦੀਨਾ ਪਿੰਡ ਆਏ ਸੀ। ਇਸ ਦੌਰਾਨ ਇੱਕ ਔਰਤ ਨੇ ਉਸ ਨੂੰ ਕਿਹਾ ਕਿ ਸਾਨੂੰ ਦਿੱਲੀ ਘੁੰਮਾ ਦਿਓ, ਆਪਣਾ ਘਰ ਦਿਖਾਓ। ਇਸ ‘ਤੇ ਰਾਹੁਲ ਨੇ ਕਿਹਾ ਸੀ ਕਿ ਮੇਰੇ ਕੋਲ ਘਰ ਨਹੀਂ ਹੈ। ਮੇਰਾ ਘਰ ਸਰਕਾਰ ਨੇ ਲੈ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਨੂੰ ਫੋਨ ਕੀਤਾ ਤੇ ਕਿਹਾ ਕਿ ਕੁਝ ਔਰਤਾਂ ਘਰ ਆਉਣਾ ਚਾਹੁੰਦੀਆਂ ਹਨ, ਤੁਹਾਡੇ ਨਾਲ ਖਾਣਾ ਚਾਹੁੰਦੀਆਂ ਹਨ। ਇਸ ‘ਤੇ ਪ੍ਰਿਅੰਕਾ ਨੇ ਸਾਰਿਆਂ ਨੂੰ ਆਉਣ ਦਾ ਸੱਦਾ ਦਿੱਤਾ ਸੀ। ਇਸ ਤੋਂ ਬਾਅਦ 14 ਜੁਲਾਈ ਨੂੰ ਕਰੀਬ 43 ਔਰਤਾਂ ਉਸ ਦੇ ਘਰ ਪਹੁੰਚੀਆਂ।
ਰਾਹੁਲ ਗਾਂਧੀ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਆਈਆਂ ਔਰਤਾਂ ਨੂੰ ਪੁੱਛਿਆ ਸੀ ਕਿ ਦਿੱਲੀ ਕਿਵੇਂ ਦੀ ਲੱਗੀ? ਇਸ ਤੋਂ ਬਾਅਦ ਉਸ ਨੇ ਔਰਤਾਂ ਤੇ ਲੜਕੀਆਂ ਨਾਲ ਗੱਲਬਾਤ ਕੀਤੀ ਸੀ। ਔਰਤਾਂ ਨੇ ਵੀ ਸੋਨੀਆ ਗਾਂਧੀ ਨਾਲ ਡਾਂਸ ਕੀਤਾ। ਹੁਣ ਕਾਂਗਰਸ ਨੇਤਾ ਰੁਚਿਰਾ ਚਤੁਰਵੇਦੀ ਨੇ ਟਵਿੱਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਿਸਾਨ ਸੋਨੀਆ ਗਾਂਧੀ ਦਾ ਹੱਥ ਫੜ ਕੇ ਡਾਂਸ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h