Kuldeep Dhaliwal: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਮੁਹਾਲੀ ਮੁੱਖ ਦਫ਼ਤਰ ਖੇਤੀ ਭਵਨ ਵਿੱਚ ਛਾਪਾ ਮਾਰਿਆ ਅਤੇ ਚੈਕਿੰਗ ਕੀਤੀ। ਦਫ਼ਤਰ ‘ਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਧਾਲੀਵਾਲ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦੱਸਿਆ ਕਿ ਮੋਹਾਲੀ ਮੁੱਖ ਦਫ਼ਤਰ ਖੇਤੀ ਭਵਨ ਵਿੱਚ ਅਚਨਚੇਤ ਨਿਰੀਖਣ ਲਈ ਗਏ ਤਾਂ ਕਈ ਲੋਕ ਛੁੱਟੀ ’ਤੇ ਮਿਲੇ।
ਉਨ੍ਹਾਂ ਕਿਹਾ ਕਿ, ਪੰਜਾਬ ਸਰਕਾਰ ‘ਚ 20 ਫੀਸਦੀ ਤੋਂ ਵੱਧ ਮੁਲਾਜ਼ਮ ਛੁੱਟੀ ‘ਤੇ ਨਹੀਂ ਹੋ ਸਕਦੇ, ਇਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਤੇ ਜਿਹੜੇ ਕਰਮਚਾਰੀ 5 ਵਜੇ ਦੀ ਬਜਾਏ 3 ਵਜੇ ਡਿਊਟੀ ਤੋਂ ਚਲੇ ਜਾਂਦੇ ਹਨ, ਮੈਂ ਉਨ੍ਹਾਂ ਨੂੰ ਕਹਾਂਗਾ ਸੁਧਾਰ ਜਾਓ ਅਜੇ ਵੀ ਮੌਕਾ ਦੇ ਰਿਹਾ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h