ਸਰਕਾਰ ਚਾਹੇ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ, ਲਗਾਉਣੇ ਉਨਾ ਇਕ ਦੂਜੇ ਤੇ ਦੋਸ਼ ਹੀ ਹੁੰਦੇ ਹਨ । ਪੰਜਾਬ ਇਸ ਸਮੇਂ ਕਈ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੈ ਉਦਾਹਰਨ ਵਜੋਂ ਸੂਬੇ ਸਿਰ ਤਿੰਨ ਲੱਖ ਕਰੋੜ ਤਾ ਕਰਜ਼ਾ,ਕਿਸਾਨ-ਮਜ਼ਦੂਰਾਂ ਦੀ ਖੁਦਕੁਸ਼ੀਆਂ,ਬੇਰੁਜ਼ਗਾਰੀ,ਨੌਜੁਆਨਾਂ ਦਾ ਵਿਦੇਸ਼ਾਂ ਵੱਲ ਵੱਧਦਾ ਵਹਾਅ,ਮਹਿੰਗਾਈ,ਪ੍ਰਸ਼ਾਸਨਿਕ ਸੁਧਾਰ,ਪਿੰਡ-ਸ਼ਹਿਰ ਵਿਕਾਸ,ਦਰਿਆਈ ਪਾਣੀਆਂ ਦਾ ਮੱਸਲਾ ਆਦਿ ਹੋਰ ਵੀ ਵੱਡੇ ਮੱਸਲੇ ਸਿੱਖਰਾਂ ਤੇ ਹਨ ਪਰ ਲੋਕਾਂ ਅਨੁਸਾਰ ਪੰਜਾਬ ਨੂੰ ਜੇਕਰ ਗੁਰਬਤ ਤੋਂ ਕੱਢਣਾ ਹੈ ਤੇ ਆਰਥਿੱਕ ਤੌਰ ਤੇ ਮੁੜ ਵਿਕਾਸ ਦੀ ਰਾਹ ਤੇ ਲਿਆਉਣਾ ਹੈ ਤੇ ਨਾ-ਮੁਰਾਦ ਬਿਮਾਰੀ ਨਸ਼ੇ ਨੂੰ ਖਤਮ ਕਰਨਾ ਪਵੇਗਾ,ਜਿਸ ਨੇ ਅਣਗਣਿਤ ਹੀ ਕਈ ਘਰਾਂ ਦੇ ਪੁੱਤ ਖਾ ਲਏ ਹਨ। ਇਕ ਰਿਪੋਰਟ ਅਨੁਸਾਰ ਪੰਜਾਬ ਦੇ 70% ਨੌਜਵਾਨ ਨਸ਼ਿਆ ਦੀ ਜਕੜ ਵਿਚ ਫਸ ਚੁੱਕੇ ਹਨ। ਪੰਜਾਬ ਵਿਚ ਨਸ਼ਿਆ ਦੇ ਹੜ ਨੂੰ ਰੋਕਣ ਦਾ ਕੰਮ ਇਕੱਲਾ ਕੇਂਦਰ ਹਾ ਹੀ ਨਹੀ ਹੈ,ਸੂਬਾ ਸਰਕਾਰ ਨੂੰ ਵੀ ਇਸ ਬਾਰੇ ਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ । ਹਾਲਾਂਕਿ ਲੋਕਾਂ ਚ ਚਰਚਾਵਾ ਵੀ ਹਨ ਕਿ ਕੇਂਦਰ ਪੰਜਾਬ ਨਾਲ ਹਰ ਖੇਤਰ ਵਿੱਚ ਵਿਤਕਰਾ ਕਰਦਾ ਆਇਆ ਹੈ । ਨਸ਼ਿਆ ਦੇ ਖੇਤਰ ਵਿੱਚ ਵੀ ਪੰਜਾਬ ਚ ਨਸ਼ੇੜੀਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਕੇਂਦਰ ਜ਼ੁੰਮੇਵਾਰ ਹੈ ।
ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਪੰਜਾਬ ‘ ਚ23 ਲੱਖ 90 ਹਜ਼ਾਰ ਲੀਟਰ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਪੰਜਾਬ ‘ਚ ਹਰ ਸਾਲ ਕਰੀਬ 32 ਤੋਂ 33 ਕਰੋੜ ਬੋਤਲਾਂ ਦੀ ਖਪਤ ਹੁੰਦੀ ਹੈ ਅਤੇ ਕੁਝ ਮੰਤਰੀ ਅਤੇ ਸਰਕਾਰਾਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰਕੇ ਪੰਜਾਬ ਦੇ ਲੋਕਾਂ ਦੀ ਕੀਮਤ ‘ਤੇ ਮਾਲੀਆ ਕਮਾਉਣ ਲਈ ਇਸ ਨੂੰ ਬੜ੍ਹਾਵਾ ਦਿੰਦਿਆਂ ਹਨ ਪਹਿਲਾਂ ਹੀ ਨਸ਼ੇ ਦੀ ਲਤ ਵਿੱਚ ਡੁੱਬੇ ਹੋਏ ਹਨ।
ਲੋਕ ਚਰਚਾ ਮੁਤਾਬਕ ਸਰਕਾਰ ਦੀ ਆਮਦਨੀ ਦਾ ਮੁੱਖ ਸਾਧਨ ਸਰਾਬ ਦੇ ਠੇਕਿਆਂ ਤੋਂ ਹੋ ਰਹੀ ਕਰੋੜਾਂ ਰੁਪਇਆ ਦੀ ਆਮਦਨੀ ਹੈ। ਇੱਕ ਰਿਪੋਰਟ ਅਨੁਸਾਰ ਪੰਜਾਬ ਦੇ ਪਿੰਡਾਂ ਵਿਚ 76.47% ਲੋਕ ਰੋਜ ਸਰਾਬ ਪੀਣ ਦੇ ਆਦੀ ਹਨ। ਇਕ ਪ੍ਰਾਈਵੇਟ ਕੰਪਨੀ ਵਲੋਂ ਜਾਰੀ ਸਰਵੇ ਮੁਤਾਬਕ ਹਰ ਸਾਲ ਇੱਕ ਪੰਜਾਬੀ ਵਿਅਕਤੀ 4.9 ਲੀਟਰ ਸਰਾਬ ਪੀ ਜਾਂਦਾ ਹੈ। ਕੁਝ ਲੋਕਾਂ ਨੇ ਨਸ਼ਿਆ ਨੂੰ ਵੀ ਕਈ ਪ੍ਰਕਾਰਾਂ ਚ ਵੰਡ ਦਿੱਤਾ ਹੈ, ਸਸਤੇ ਨਸ਼ੇ ਤੇ ਮਹਿੰਗੇ ਨਸ਼ੇ । ਜੋ ਵਿਅਕਤੀ ਸਾਰਾ ਦਿਨ ਦਿਹਾੜੀ,ਮਜਦੂਰੀ ਕਰਕੇ ਮਿਹਨਤ ਕਰਦਾ ਹੈ । ਉਹ ਤਾਂ ਦੇਸੀ ਦਾਰੂ ਜਾਂ ਮਾੜੀ ਮੋੋਟ ਗੋਲੀ,ਟੀਕਾ ਲਾ ਕੇ ਹੀ ਕੰਮ ਸਾਰ ਲੈਂਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਸਸਤੇ ਨਸ਼ਿਆ ਦੀ ਲੱਤ ਜਲਦ ਲੱਗ ਜਾਂਦੀ ਹੈ ਹਾਲਾਂਕਿ ਇਸ ਗੱਲ ਚ ਕੋਈ ਜਿਆਦਾ ਸਚਾਈ ਨਹੀ ਹੁੰਦੀ । ਜੇਕਰ ਗੱਲ ਮਹਿੰਗੇ ਨਸ਼ਿਆ ਦੀ ਕੀਤੀ ਜਾਵੇ ਤਾਂ ਰਜ਼ਵਾੜਿਆਂ,ਅਫਸਰਸ਼ਾਹੀ,ਵੱਡੇ ਹੁਕਮਰਾਨਾਂ ਦੀ ਤਾਂ ਉਨਾ ਦੇ ਕਾਕਿਆਂ ਦੀ ਲਿਸਟ ਇਨਾ ਨਸ਼ਿਆ ਚ ਮੋਹਰੀ ਤੌਰ ਤੇ ਉੱਪਰ ਆਂਉਦੀ ਹੈ ।
ਕਰੈਕਸ, ਫੈਂਸੀ, ਲੋਮੋਟਿਲ, ਪ੍ਰੋਕਸੀਵਨ, ਡੈਕਸੋਵਨ, ਸਿਗਰਟ-ਬੀੜੀ, ਜਰਦਾ, ਗੁਟਖਾ, ਚੁਟਕੀ, ਮਾਊਥ ਫਰੈਸਨਰ, ਮਾਰਫੀਨ, ਨੌਰਫੀਨ ਦੇ ਟੀਕੇ, ਲੋਮੋਟਿਨ ਦੀਆਂ ਗੋਲੀਆਂ, ਭੰਗ ਦੇ ਪਕੌੜੇ, ਭੰਗ, ਪੋਸਤ, ਡੋਡੇ, ਨੰਬਰੀ ਜਰਦਾ, ਪੈਟਰੋਲ ਸੁੰਘਣਾ,ਝੋਨੇ ਨੂੰ ਸਪਰੇਅ ਕਰਨ ਵਾਲੀ ਮਚੈਟੀ ਵਿੱਚ ਪਾਣੀ ਪਾ ਕੇ ਪੀਣਾ, ਡਿਸਪਰੀਨ ਦੀਆਂ ਗੋਲੀਆਂ ਲਿਮਕਾ ਵਿਚ ਪਾ ਕੇ ਪੀਣਾ, ਟੀ.ਡੀ. ਨੈਸਕ, ਨਾਰਫਿਨ, ਫੋਰਟਵਿਨ ਅਤੇ ਪਸੂਆਂ ਨੂੰ ਲਾਉਣ ਵਾਲੇ ਟੀਕੇ ਵਰਤਣੇ, ਅਫੀਮ, ਭੁੱਕੀ, ਗਾਂਜਾ, ਚਰਸ, ਸਮੈਕ, ਕੋਕੀਨ, ਬਰਾਊਨ ਸੂਗਰ, ਹਸੀਸ, ਐਸ.ਐਲ.ਡੀ., ਪਾਨ ਮਸਾਲੇ, ਅੰਗਰੇਜੀ ਸਰਾਬ, ਰੂੜੀ ਮਾਰਕਾ ਸਰਾਬ, ਕੀੜੇ ਮਾਰ ਦਵਾਈਆਂ ਵਾਲੇ ਠੰਡੇ ਕੋਲਡ ਡਰਿੰਕਸ ਆਦਿ ਨਸ਼ੇ ਮੌਟੇ ਤੌਰ ਤੇ ਇਸਤੇਮਾਲ ਕੀਤੇ ਜਾਂਦੇ ਹਨ । ਪੰਜਾਬ ਚ ਲੋਕ ਜਿਆਦਾਤਾਰ ਪਿੰਡਾਂ ਵਿੱਚ ਲੋਕ ਕੱਢੀ ਹੋਈ ਸ਼ਰਾਬ ਦੇ ਸ਼ੌਕੀਨ ਹਨ ।
ਤੰਬਾਕੂ-ਸਿਗਰਟ, ਬੀੜੀ, ਜਰਦਾ, ਗੁਟਖਾ ਆਦਿ ਸਸਤੇ ਨਸ਼ੇ ਹਨ ਤੇ ਅਸਾਨੀ ਨਾਲ ਮਿਲ ਜਾਂਦੇ ਹਨ। ਤੰਬਾਕੂ ਦੀ ਵਰਤੋਂ ਨਾਲ ਨਹੁੰ ਤੇ ਬੁੱਲ ਪੀਲੇ ਹੋ ਜਾਂਦੇ ਹਨ। ਫੇਫੜੇ ਕਮਜੋਰ ਹੋ ਜਾਂਦੇ ਹਨ।ਸਿਗਰਟ ਬੀੜੀ ਦੇ ਧੂੰਏਂ ਨਾਲ ਕਾਰਬਨ ਮੋਨੋਆਕਸਾਈਡ ਜਹਿਰਲੀ ਗੈਸ ਸਰੀਰ ਦੇ ਅੰਦਰ ਗਸਤ ਕਰਦੀ ਹੋਈ, ਬਾਹਰ ਨਿਕਲਦੀ ਹੈ। ਨਿਕੋਟੀਨ, ਮੂੰਹ, ਫੇਫੜਿਆਂ, ਨੱਕ ਰਾਹੀਂ ਬਾਹਰ ਆਉਂਦੀ ਹੈ। ਲਹੂ ਨਾੜੀਆਂ ਉੱਤੇ ਮਾੜਾ ਅਸਰ ਹੁੰਦਾ ਹੈ। ਕੋਲੈਸਟ੍ਰਾਲ ਵੱਧ ਜਾਂਦਾ ਹੈ-ਨਾੜੀਆਂ ਸੁੰਗੜ ਜਾਂਦੀਆਂ ਹਨ । ਤੰਬਾਕੂ ਦੀ ਖੇਤੀ, ਚੀਨ ਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਭਾਰਤ ਵਿੱਚ ਹੁੰਦੀ ਹੈ। ਇਕ ਰਿਪੋਰਟ ਅਨੁਸਾਰ ਭਾਰਤ ਹਰ ਸਾਲ 64 ਕਰੋੜ ਕਿਲੋਗ੍ਰਾਮ ਤੰਬਾਕੂ ਉਤਪਾਦਨ ਕਰਦਾ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ ਸੰਸਾਰ ਵਿਚ ਪ੍ਰਤੀ ਦਿਨ 11,000 ਲੋਕ ਤੰਬਾਕੂ ਦੀ ਵਰਤੋਂ ਕਰਕੇ ਮਾਰੇ ਜਾਂਦੇ ਹਨ। ਭਾਰਤ ਵਿੱਚ ਹਰ ਰੋਜ 3000 ਤੋਂ ਵੱਧ ਲੋਕ ਸਿਗਰਟਨੋਸੀ ਕਰਕੇ ਮਰਦੇ ਹਨ। ਭਾਰਤ ਵਿਚ ਹਰ ਰੋਜ ਪੰਜ ਹਜਾਰ ਬੱਚੇ ਸਿਗਰਟ-ਬੀੜੀਨੋਸੀ ਚੱਕਰ ਵਿੱਚ ਫਸ ਜਾਂਦੇ ਹਨ।
ਸੰਸਾਰ ਸਿਹਤ ਸੰਸਥਾ ਤੋਂ ਮਿਲੀ ਹੋਈ ਜਾਣਕਾਰੀ ਮੁਤਾਬਕ , ਭਾਰਤ ਵਿੱਚ ਹਰ ਸਾਲ 45 ਲੱਖ ਲੋਕ ਤੰਬਾਕੂਨੋਸੀ ਕਰਕੇ ਮਰਦੇ ਹਨ। 30 ਅਪ੍ਰੈਲ 2004 ਤੋਂ ਭਾਰਤ ਵਿੱਚ ਸਾਰੀਆਂ ਜਨਤਕ ਥਾਵਾਂ, ਰੇਲ-ਗੱਡੀਆਂ, ਪਲੇਟਫਾਰਮ, ਰੇਲਵੇ ਹਾਤਿਆਂ, ਬੱਸਾਂ ਵਿੱਚ, ਹਸਪਤਾਲਾਂ, ਸਕੂਲਾਂ, ਕਾਲਜਾਂ, ਪਾਰਕਾਂ ਆਦਿ ਵਿੱਚ ਸਿਗਰਟ ਬੀੜੀ ਪੀਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤੀ ਸਰਵ-ਉਚ ਅਦਾਲਤ ਨੇ 22 ਨਵੰਬਰ 2001 ਨੂੰ, ਸਰਵਜਨਕ ਥਾਵਾਂ ਉੱਤੇ ਸਿਗਰਟ ਬੀੜੀ ਪੀਣ, ਪਾਨ ਥੁੱਕਣ ਉੱਤੇ ਪਾਬੰਦੀ ਲਗਾ ਦਿੱਤੀ ਸੀ। ਹਰ ਸਿਗਰਟ ਪੀਣ ਨਾਲ ਸਾਢੇ ਪੰਜ ਮਿੰਟ ਜ਼ਿੰਦਗੀ ਘਟਦੀ ਹੈ। ਮੂੰਹ ਦਾ ਕੈਂਸਰ ਵੀ ਬਹੁਤ ਕਰਕੇ ਸਿਗਰਟਨੋਸੀ ਕਰਕੇ ਹੁੰਦਾ ਹੈ। ਇਕ ਪ੍ਰਾਈਵੇਟ ਨਸ਼ਾ ਛੁਡਾਉ ਹਸਪਤਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹੁਣ ਜੋ ਨੌਜੁਆਨ ਹਸਪਤਾਲ ਚ ਦਾਖਲ ਹੋਣ ਲਈ ਆ ਰਹੇ ਹਨ, ਪਤਾ ਲੱਗ ਰਿਹਾ ਹੈ ਉਨਾ ਨੂੰ ਅਫੀਮ ਦੀ ਵੀ ਬੁਰੀ ਤਰਾਂ ਲੱਤ ਲੱਗ ਚੁੱਕੀ ਹੈ । ਹਾਲਾਕਿ ਕੁਝ ਲੋਕ ਅਫੀਮ ਨੂੰ ਨਸ਼ਾ ਨਹੀ ਸਮਝਦੇ ਤੇ ਉਨਾ ਦਾ ਤਰਕ ਹੈ ਕਿ ਇਹ ਤਾਂ ਦਵਾਈ ਵਾਂਗ ਹੁੰਦੀ ਹੈ ।