Drinking Water after Eating Food: ਚੰਗੀ ਸਿਹਤ ਲਈ ਪਾਣੀ ਜ਼ਰੂਰੀ ਹੈ। ਪਾਣੀ ਭੋਜਨ ਅਤੇ ਹੋਰ ਠੋਸ ਪਦਾਰਥਾਂ ਨੂੰ ਤੋੜਨ ਵਿੱਚ ਮਦਦ ਕਰਦੇ ਹਨ ਤਾਂ ਜੋ ਤੁਹਾਡਾ ਸਰੀਰ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰ ਸਕੇ। ਪਰ ਭੋਜਨ ਕਰਨ ਦੇ ਤੁਰੰਤ ਬਾਅਦ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ । ਆਓ ਅੱਜ ਤੁਹਾਨੂੰ ਦੱਸਦੇ ਹਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਤੇ ਕੀ ਪ੍ਰਭਾਵ ਪੈਂਦਾ ਹੈ
ਕਮਜ਼ੋਰ ਪਾਚਨ ਤੰਤਰ:- ਦਰਅਸਲ ਇਸ ਨਾਲ ਪਾਚਨ ਤੰਤਰ ‘ਚ ਭੋਜਨ ਅਤੇ ਪਾਣੀ ਇਕੱਠੇ ਘੁਲ ਜਾਂਦੇ ਹਨ ਜਿਸ ਕਾਰਨ ਭੋਜਨ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ। ਇਸ ਦੇ ਨਾਲ ਹੀ ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਅਤੇ ਖਾਧਾ ਹੋਇਆ ਭੋਜਨ ਸਹੀ ਤਰ੍ਹਾਂ ਹਜਮ ਨਹੀਂ ਹੁੰਦਾ।
ਪਾਚਨ ਕਿਰਿਆ ‘ਚ ਰੁਕਾਵਟ:- ਭੋਜਨ ਦੇ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਤੰਤਰ ‘ਚ ਮੌਜੂਦ ਰਸ ਪ੍ਰਭਾਵਿਤ ਹੁੰਦੇ ਹਨ। ਇਹ ਰਸ ਭੋਜਨ ਦੇ ਪਾਚਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਜਦੋਂ ਉਹ ਪਾਣੀ ਨਾਲ ਘੁਲ ਜਾਂਦੇ ਹਨ ਤਾਂ ਭੋਜਨ ਨੂੰ ਹਜ਼ਮ ਕਰਨ ‘ਚ ਜ਼ਿਆਦਾ ਸਮਾਂ ਲੱਗਦਾ ਹੈ।
ਐਸਿਡ ਰਿਫਲਕਸ:- ਪੇਟ ‘ਚ ਐਸਿਡ ਦੀ ਮਾਤਰਾ ਜ਼ਿਆਦਾ ਹੋਣ ‘ਤੇ ਇਹ ਫੂਡ ਪਾਈਪ ਰਾਹੀਂ ਗਲੇ ‘ਚ ਪਹੁੰਚ ਜਾਂਦਾ ਹੈ। ਇਸ ਕਾਰਨ ਖੱਟੇ ਡਕਾਰ ਦੀ ਸਮੱਸਿਆ ਹੋ ਸਕਦੀ ਹੈ ਜਿਸ ਨੂੰ ਐਸਿਡ ਰੀਫਲਕਸ ਕਿਹਾ ਜਾਂਦਾ ਹੈ। ਜੰਕ ਫੂਡ, ਸਮੋਕਿੰਗ ਤੋਂ ਇਲਾਵਾ ਇਹ ਆਦਤ ਵੀ ਖੱਟੇ ਡਕਾਰਾਂ ਦਾ ਕਾਰਨ ਬਣ ਸਕਦੀ ਹੈ।
ਹਾਰਟ ਬਰਨ ਦੀ ਸਮੱਸਿਆ:- ਭੋਜਨ ਦੇ ਨਾਲ ਪਾਣੀ ਦਾ ਸੇਵਨ ਇਕੱਠੇ ਕਰਨ ਨਾਲ ਪਾਚਨ ਰਸ ਅਤੇ ਐਲਜ਼ਾਈਮ ਦੀ ਇਕਾਗਰਤਾ ਘੱਟ ਜਾਂਦੀ ਹੈ ਜਿਸ ਕਾਰਨ ਸਰੀਰ ‘ਚ ਐਸਿਡ ਦਾ ਲੈਵਲ ਵੱਧ ਜਾਂਦਾ ਹੈ ਅਤੇ ਸਾਡੀ ਛਾਤੀ ‘ਚ ਜਲਣ ਹੋਣ ਲੱਗਦੀ ਹੈ ਜਿਸ ਨੂੰ ਹਾਰਟਬਰਨ ਵੀ ਕਿਹਾ ਜਾਂਦਾ ਹੈ।
ਪੋਸ਼ਕ ਤੱਤਾਂ ਦੀ ਕਮੀ:- ਪਾਚਨ ਤੰਤਰ ਨਾ ਸਿਰਫ਼ ਭੋਜਨ ਨੂੰ ਹਜ਼ਮ ਕਰਦਾ ਹੈ ਸਗੋਂ ਪੌਸ਼ਟਿਕ ਤੱਤਾਂ ਨੂੰ ਵੀ ਸੋਖ ਲੈਂਦਾ ਹੈ। ਅਜਿਹੇ ‘ਚ ਜਦੋਂ ਭੋਜਨ ਸਹੀ ਢੰਗ ਨਾਲ ਨਹੀਂ ਪਚਦਾ ਹੈ ਤਾਂ ਪੌਸ਼ਟਿਕ ਤੱਤ ਠੀਕ ਤਰ੍ਹਾਂ ਜਜ਼ਬ ਨਹੀਂ ਹੁੰਦੇ ਹਨ
ਮੋਟਾਪੇ ਦਾ ਕਾਰਨ:- ਭੋਜਨ ਦਾ ਸਿੱਧਾ ਸਬੰਧ ਪਾਚਨ ਤੰਤਰ ਨਾਲ ਹੁੰਦਾ ਹੈ। ਜਦੋਂ ਭੋਜਨ ਹਜ਼ਮ ਨਹੀਂ ਹੁੰਦਾ ਤਾਂ ਬਦਹਜ਼ਮੀ ਵਾਲੇ ਭੋਜਨ (Indigested Food) ਤੋਂ ਬਣਿਆ ਗਲੂਕੋਜ਼ ਫੈਟ ਦਾ ਰੂਪ ਲੈ ਲੈਂਦਾ ਹੈ। ਇਸ ਕਾਰਨ ਹੌਲੀ-ਹੌਲੀ ਮੋਟਾਪਾ ਵਧਣ ਲੱਗਦਾ ਹੈ।
ਇੰਸੁਲਿਨ ਦਾ ਵਧਣਾ:- ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਦਤ ਇਨਸੁਲਿਨ ਹਾਰਮੋਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਇਨਸੁਲਿਨ ਲੈਵਲ ਵੱਧ ਜਾਂਦਾ ਹੈ ਜਿਸ ਨਾਲ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h