ਬਹੁਤ ਜ਼ਿਆਦਾ ਪਿਆਸ ਤੇ ਵਾਰ-ਵਾਰ ਪਿਸ਼ਾਬ ਆਉਣਾ ਸ਼ੂਗਰ ਦੇ ਮਹੱਤਵਪੂਰਣ ਲੱਛਣ ਮੰਨੇ ਜਾਂਦੇ ਹਨ, ਪਰ ਕੁਝ ਲੱਛਣ ਅਜਿਹੇ, ਜੋ ਸਰੀਰ ਲਈ ਵੀ ਖਤਰਨਾਕ ਹੋ ਸਕਦੇ ਹਨ।
ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਲੱਛਣ ਸ਼ੁਰੂ ‘ਚ ਨਜ਼ਰ ਨਹੀਂ ਆਉਂਦੇ। ਇਸ ਦੇ ਲੱਛਣਾਂ ਨੂੰ ਵਿਕਸਿਤ ਹੋਣ ‘ਚ ਹਫ਼ਤਿਆਂ ਤੋਂ ਲੈ ਕੇ ਸਾਲ ਲੱਗ ਸਕਦੇ ਹਨ। ਖਾਸ ਤੌਰ ‘ਤੇ ਟਾਈਪ-2 ਡਾਇਬਟੀਜ਼ ‘ਚ ਲੱਛਣ ਆਮ ਤੌਰ ‘ਤੇ ਮਹਿਸੂਸ ਹੁੰਦੇ ਹਨ, ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਬਹੁਤ ਜ਼ਿਆਦਾ ਪਿਸ਼ਾਬ ਆਉਣ ਤੋਂ ਇਲਾਵਾ, ਕਈ ਵਾਰ ਅਸਧਾਰਨ ਲੱਛਣ ਜਿਵੇਂ ਕਿ ਮਸੂੜਿਆਂ ਦੀ ਸਮੱਸਿਆ ਅਤੇ ਸੁਣਨ ਸ਼ਕਤੀ ‘ਚ ਬਦਲਾਅ। ਹਾਲਾਂਕਿ ਬਹੁਤ ਘੱਟ ਲੋਕਾਂ ਨੂੰ ਇਹ ਲੱਛਣ ਮਹਿਸੂਸ ਹੁੰਦੇ ਹਨ, ਪਰ ਇਸ ਦਾ ਸਹੀ ਅਤੇ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਸ਼ੂਗਰ ਦੇ ਇਹ ਅਸਧਾਰਨ ਲੱਛਣ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਵੀ ਹੋ ਸਕਦੇ ਹਨ।
ਪੀਰੀਓਡੋਨਟਾਈਟਸ ਮਸੂੜਿਆਂ ਨਾਲ ਸਬੰਧਤ ਇੱਕ ਗੰਭੀਰ ਬਿਮਾਰੀ ਹੈ। ਇਸ ਸਮੱਸਿਆ ‘ਚ ਦੰਦ ਢਿੱਲੇ ਹੋਣਾ ਜਾਂ ਡਿੱਗਣਾ। ਇਹ ਸਮੱਸਿਆ ਆਮ ਲੋਕਾਂ ਦੇ ਮੁਕਾਬਲੇ ਸ਼ੂਗਰ ਦੇ ਮਰੀਜ਼ਾਂ ਨੂੰ ਆਸਾਨੀ ਨਾਲ ਹੋ ਸਕਦੀ ਹੈ। ਪੀਰੀਓਡੋਨਟਾਈਟਸ ਹਾਈ A1C ਪੱਧਰਾਂ ਨਾਲ ਜੁੜਿਆ ਹੋਇਆ ਹੈ, ਜੋ ਪਿਛਲੇ ਤਿੰਨ ਮਹੀਨਿਆਂ ‘ਚ ਔਸਤ ਬਲੱਡ ਸ਼ੂਗਰ ਨੰਬਰ ਨੂੰ ਦਰਸਾਉਂਦਾ ਹੈ।
ਚਮੜੀ ‘ਚ ਬਦਲਾਅ ਵੀ ਸ਼ੂਗਰ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਗਰਦਨ, ਕੂਹਣੀ, ਲੱਤ, ਕੱਛ ਅਤੇ ਕਮਰ ‘ਤੇ ਗੂੜ੍ਹੇ ਰੰਗ ਦੇ ਮੋਟੇ ਧੱਬੇ ਹੋ ਜਾਂਦੇ ਹਨ, ਜਿਸ ਨੂੰ ਐਕੈਂਥੋਸਿਸ ਨਾਈਗ੍ਰੀਕਨਸ ਕਿਹਾ ਜਾਂਦਾ ਹੈ। ਇਹ ਸਰੀਰ ‘ਚ ਇਨਸੁਲਿਨ ਦਾ ਪੱਧਰ ਵੱਧਣ ਕਾਰਨ ਹੋ ਸਕਦਾ ਹੈ। ਇਹ ਪ੍ਰੀ-ਡਾਇਬੀਟੀਜ਼ ਦੇ ਲੱਛਣ ਹੋ ਸਕਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h