
ਜਦੋਂ ਤੁਸੀਂ ਬੁੱਢੇ ਹੋ ਜਾਂਦੇ ਹੋ, ਤਾਂ ਮਾਸਪੇਸ਼ੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਜਦੋਂ ਤੁਸੀਂ ਵਰਕਆਊਟ ਕਰਦੇ ਹੋ, ਤਾਂ ਉਹ ਦੁਬਾਰਾ ਬਣਨ ਲੱਗਦੇ ਹਨ। ਮਾਸਪੇਸ਼ੀਆਂ ਚਰਬੀ ਨਾਲੋਂ ਜ਼ਿਆਦਾ ਕੈਲੋਰੀ ਸਾੜਦੀਆਂ ਹਨ। ਇੰਨਾ ਹੀ ਨਹੀਂ, ਵਰਕਆਊਟ ਤੁਹਾਡੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ‘ਚ ਵੀ ਮਦਦ ਕਰਦਾ ਹੈ। ਕਸਰਤ ਕਰਨ ਨਾਲ ਤੁਸੀਂ ਕਈ ਵੱਡੀਆਂ ਬਿਮਾਰੀਆਂ, ਦਿਲ ਦੇ ਰੋਗ, ਬਲੱਡ ਪ੍ਰੈਸ਼ਰ, ਸ਼ੂਗਰ, ਅਲਜ਼ਾਈਮਰ, ਸਟ੍ਰੋਕ ਆਦਿ ਤੋਂ ਬਚਦੇ ਹੋ। ਤੁਹਾਡਾ ਦਿਮਾਗ ਵੀ ਤੇਜ਼ ਰਹਿੰਦਾਂ ਹੈ।




