Heart Attack: ਦਿਲ ਦਾ ਦੌਰਾ ਉਦੋਂ ਪੈਂਦਾ ਹੈ, ਜਦੋਂ ਦਿਲ ਨੂੰ ਖ਼ੂਨ ਦੀ ਸਪਲਾਈ ਵਿਚ ਅਚਾਨਕ ਰੁਕਾਵਟ ਆ ਜਾਂਦੀ ਹੈ, ਮੁੱਖ ਤੌਰ ’ਤੇ ਦਿਲ ਦੀਆਂ ਧਮਨੀਆਂ ਵਿੱਚੋਂ ਇਕ ਵਿਚ ਰੁਕਾਵਟ ਦੇ ਕਾਰਨ। ਧਮਨੀਆਂ ਵਿਚ ਫੈਟਸ ਜਾਂ ਪਲਾਕ ਜਮ੍ਹਾ ਹੋਣ ਕਾਰਨ ਖ਼ੂਨ ਦੀਆਂ ਨਾੜੀਆਂ ਬਲੌਕ ਹੋ ਜਾਂਦੀਆਂ ਹਨ। ਜਦੋਂ ਇਹ ਪਲਾਕ ਫਟਦਾ ਹੈ, ਤਾਂ ਖੂਨ ਦਾ ਥੱਕਾ ਬਣ ਜਾਂਦਾ ਹੈ, ਜਿਸ ਨਾਲ ਧਮਨੀਆਂ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ, ਜਿਸ ਨਾਲ ਦਿਲ ਦਾ ਦੌਰਾ ਪੈ ਜਾਂਦਾ ਹੈ।
ਅਜਿਹਾ ਕਿਹਾ ਜਾਂਦਾ ਹੈ ਕਿ ਗਰਮੀ ਦੇ ਮੌਸਮ ਦੇ ਮੁਕਾਬਲੇ ਸਰਦੀਆਂ ਦੇ ਮੌਸਮ ਵਿਚ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਹ ਕਿੰਨਾ ਸਹੀ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ?
ਠੰਢ ਦੇ ਮੌਸਮ ਦਾ ਅਸਰ ਦਿਲ ਦੀ ਸਿਹਤ ’ਤੇ- ਸਰਦੀਆਂ ਦੇ ਮੌਸਮ ਵਿਚ ਤਾਪਮਾਨ ਵਿਚ ਕਮੀ ਆਉਣ ਕਾਰਨ ਦਿਲ ਦੀ ਸਿਹਤ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਠੰਢੇ ਮੌਸਮ ਵਿਚ ਸਰੀਰ ਨੂੰ ਗਰਮ ਰੱਖਣ ਲਈ ਦਿਲ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਲਗਾਤਾਰ ਬਲੱਡ ਪੰਹ ਕਰਨ ਦੀ ਵਜ੍ਹਾ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ।
ਕੀ ਠੰਢ ਦੇ ਮੌਸਮ ’ਚ ਦਿਲ ਦੇ ਦੌਰੇ ਦਾ ਜੋਖਮ ਵੱਧ ਜਾਂਦਾ ਹੈ?
ਜੀ ਹਾਂ, ਮੰਨਿਆ ਜਾਂਦਾ ਹੈ ਕਿ ਸਰਦੀਆਂ ਦੇ ਮੌਸਮ ਵਿਚ ਦਿਲ ਦੇ ਦੌਰੇ ਦੇ ਮਾਮਲੇ ਵੱਧ ਜਾਂਦੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਮੌਸਮ ’ਚ ਲੋਕ ਘੱਟ ਕੰਮ ਕਰਦੇ ਹਨ। ਇਸ ਦੌਰਾਨ ਠੰਢੇ ਮੌਸਮ ’ਚ ਹਾਰਟ ਸਟ੍ਰੋਕ, ਹਾਰਟ ਫੇਲ੍ਹੀਅਰ, ਕਾਰਡੀਓਵੈਸਕੁਲਰ ਸਮੱਸਿਆ, ਐਰੀਥਮੀਆ ਵਰਗੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ।
ਸਰਦੀਆਂ ਵਿਚ ਸਰੀਰ ਦਾ ਨਰਵਸ ਸਿਸਟਮ ਜ਼ਿਆਦਾ ਸਰਗਰਮ ਹੋ ਜਾਂਦਾ ਹੈ, ਜਿਸ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਇਸ ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਵਧਣ ਲੱਗਦਾ ਹੈ ਅਤੇ ਦਿਲ ਨੂੰ ਖੂਨ ਨੂੰ ਪੰਪ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜੋ ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਸਰਦੀਆਂ ’ਚ ਦਿਲ ਦੇ ਦੌਰੇ ਤੋਂ ਕਿਵੇਂ ਬਚੀਏ?
ਜਦੋਂ ਸਰਦੀ ਦਾ ਮੌਸਮ ਨੇੜੇ ਆਉਂਦਾ ਹੈ ਤਾਂ ਹਾਰਟ ਅਟੈਕ ਦੇ ਖ਼ਤਰੇ ਨੂੰ ਘੱਟ ਕਰਨ ਲਈ ਜ਼ਿਆਦਾ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:
– ਠੰਢ ਦੇ ਮਹੀਨਿਆਂ ਵਿਚ ਸਰੀਰ ਨੂੰ ਗਰਮ ਰੱਖੋ, ਜੋ ਦਿਲ ਦੀ ਸੁਰੱਖਿਆ ਦਾ ਵਧੀਆ ਤਰੀਕਾ ਹੈ।
– ਜੇ ਤੁਹਾਡੀਆਂ ਸਰੀਰਕ ਗਤੀਵਿਧੀਆਂ ਜ਼ਿਆਦਾ ਹਨ, ਤਾਂ ਵਿਚਕਾਰ ਬਰੇਕ ਲੈਣਾ ਯਕੀਨੀ ਬਣਾਓ।
– ਖ਼ੂਬ ਪਾਣੀ ਪੀਓ, ਜਿਸ ਨਾਲ ਸਰੀਰ ਹਾਈਡ੍ਰੇਟ ਰਹੇ। ਡੀਹਾਈਡਰੇਸ਼ਨ ਦਿਲ ਦੀ ਧੜਕਣ ਵਧਾਉਣ ਦਾ ਕੰਮ ਕਰਦੀ ਹੈ।
– ਦਿਲ ਦੇ ਦੌਰੇ ਦੇ ਲੱਛਣਾਂ ’ਤੇ ਨਜ਼ਰ ਰੱਖੋ ਅਤੇ ਸਮੇਂ-ਸਮੇਂ ’ਤੇ ਆਪਣੇ ਦਿਲ ਦੀ ਸਿਹਤ ਦੀ ਜਾਂਚ ਕਰਵਾਉਂਦੇ ਰਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h