ਦੱਖਣ-ਪੂਰਬੀ ਆਸਟ੍ਰੇਲੀਆ ਤੋਂ ਲੱਖਾਂ ਮੱਛੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹਨਾਂ ਮੱਛੀਆਂ ਦੀਆਂ ਲਾਸ਼ਾਂ ਪਾਣੀ ‘ਤੇ ਰੁੜ੍ਹਦੀਆਂ ਵੇਖੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਹੜ੍ਹ ਅਤੇ ਗਰਮ ਮੌਸਮ ਕਾਰਨ ਹੋਇਆ। ਨਿਊ ਸਾਊਥ ਵੇਲਜ਼ ਰਾਜ ਦੇ ਪ੍ਰਾਇਮਰੀ ਉਦਯੋਗ ਵਿਭਾਗ ਨੇ ਕਿਹਾ ਕਿ ਮੱਛੀਆਂ ਦੀ ਮੌਤ ਗਰਮੀ ਦੀ ਲਹਿਰ ਨਾਲ ਹੋਈ। ਵਿਭਾਗ ਨੇ ਕਿਹਾ ਕਿ ਮੌਤਾਂ ਸੰਭਾਵਤ ਤੌਰ ‘ਤੇ ਆਕਸੀਜਨ ਦੇ ਘੱਟ ਪੱਧਰ ਕਾਰਨ ਹੋਈਆਂ।
ਮੇਨਿੰਡੀ ਦੇ ਆਊਟਬੈਕ ਕਸਬੇ ਦੇ ਨਿਵਾਸੀਆਂ ਨੇ ਮਰੀਆਂ ਹੋਈ ਮੱਛੀਆਂ ਤੋਂ ਭਿਆਨਕ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਇੱਕ ਸਥਾਨਕ ਜਾਨ ਡੇਨਿੰਗ ਨੇ ਕਿਹਾ ਕਿ “ਉਹਨਾਂ ਨੇ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਰੀਆਂ ਹੋਈਆਂ ਮੱਛੀਆਂ ਨੂੰ ਦੇਖਣਾ ਭਿਆਨਕ ਹੈ ਅਤੇ ਇਹਨਾਂ ਵਿਚੋਂ ਬਦਬੂ ਆ ਰਹੀ ਹੈ। ਕੁਦਰਤ ਦੇ ਫੋਟੋਗ੍ਰਾਫਰ ਜਿਓਫ ਲੂਨੀ ਨੇ ਕਿਹਾ ਕਿ “ਬਦਬੂ ਬਹੁਤ ਭਿਆਨਕ ਸੀ। ਉਸ ਨੂੰ ਮਾਸਕ ਪਾਉਣਾ ਪਿਆ। ਲੂਨੀ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਸੀ। ਮੇਨਿੰਡੀ ਦੇ ਉੱਤਰ ਵਾਲੇ ਲੋਕਾਂ ਨੇ ਦੱਸਿਆ ਕਿ ਹਰ ਪਾਸੇ ਨਦੀ ਦੇ ਹੇਠਾਂ ਕੋਡ ਅਤੇ ਪਰਚ ਤੈਰ ਰਹੇ ਹਨ।” ਹਾਲ ਹੀ ਦੇ ਹਫ਼ਤਿਆਂ ਵਿੱਚ ਡਾਰਲਿੰਗ-ਬਾਕਾ ਨਦੀ ‘ਤੇ ਵੱਡੇ ਪੱਧਰ ‘ਤੇ ਮੌਤਾਂ ਦੀ ਰਿਪੋਰਟ ਕੀਤੀ ਗਈ। ਫਰਵਰੀ ਦੇ ਅਖੀਰ ਵਿੱਚ ਉਸੇ ਥਾਂ ‘ਤੇ ਹਜ਼ਾਰਾਂ ਮੱਛੀਆਂ ਪਾਈਆਂ ਗਈਆਂ ਸਨ, ਜਦੋਂ ਕਿ ਦੱਖਣੀ ਆਸਟ੍ਰੇਲੀਆ ਦੀਆਂ ਸਰਹੱਦਾਂ ਨੇੜੇ, ਪੁਨਕੇਰੀ ਦੇ ਹੇਠਾਂ ਮਰੀਆਂ ਮੱਛੀਆਂ ਦੀਆਂ ਕਈ ਰਿਪੋਰਟਾਂ ਹਨ। 2018 ਦੇ ਅਖੀਰ ਅਤੇ 2019 ਦੇ ਸ਼ੁਰੂ ਵਿੱਚ ਗੰਭੀਰ ਸੋਕੇ ਦੀਆਂ ਸਥਿਤੀਆਂ ਦੌਰਾਨ ਮੇਨਿਡੀ ਵਿਖੇ ਦਰਿਆ ‘ਤੇ ਬਹੁਤ ਜ਼ਿਆਦਾ ਮੱਛੀਆਂ ਦੀ ਮੌਤ ਹੋਈ। ਸਥਾਨਕ ਲੋਕਾਂ ਨੇ ਲੱਖਾਂ ਮੌਤਾਂ ਦਾ ਅਨੁਮਾਨ ਲਗਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h