ਪੰਜਾਬ ‘ਚ ਬਦਲਦੇ ਮੌਸਮ ਦੇ ਮਿਜਾਜ਼ ਨੇ ਕਿਸਾਨਾਂ ਦੇ ਸਾਹ ਫੁਲਾ ਦਿੱਤੇ ਹਨ।ਦਰਅਸਲ, ਬੇਮੌਸਮ ਬਾਰਿਸ਼ ਦੇ ਚਲਦਿਆਂ ਕਿਸਾਨ ਤੇਜੀ ਨਾਲ ਕਣਕ ਦੀ ਕਟਾਈ ‘ਚ ਜੁਟ ਗਏ ਹਨ।ਇਸਦੇ ਚਲਦਿਆਂ ਗੁਰਦਾਸਪੁਰ, ਅੰਮ੍ਰਿਤਸਰ ਨਾਲ ਲਗਦੇ ਕਈ ਇਲਾਕਿਆਂ ‘ਚ ਭਾਰੀ ਗੜ੍ਹੇਮਾਰੀ ਹੋਈ ਹੈ।
ਇਸ ਵਾਰ ਲੰਬੇ ਸਮੇਂ ਤਕ ਸਰਦ ਮੌਸਮ ਰਹਿਣ ਅਤੇ ਕਈ ਥਾਈਂ ਹੋਈ ਬਾਰਿਸ਼ ਦੇ ਕਾਰਨ ਵਾਤਾਵਰਨ ਠੰਡਾ ਹੋ ਗਿਆ।ਜਿਸ ਕਾਰਨ ਕਣਕ ‘ਚ ਅਜੇ ਵੀ ਨਮੀ ਹੈ ਅਤੇ ਸਰਕਾਰ ਦੇ ਨਿਰਧਾਰਿਤ ਮਾਪਦੰਡਾਂ ਤੋਂ ਵਧੇਰੇ ਹੋਣ ਕਾਰਨ ਖ੍ਰੀਦ ਏਜੰਸੀ ਪਿਛੇ ਹਟਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੋਟੇ ਮੱਛਰਾਂ ‘ਚ ਰਾਤ ਨੂੰ ਮੰਡੀਆਂ ‘ਚ ਬੈਠ ਕੇ ਕਣਕ ਤੁਲਾਉਣੀ ਪੈ ਰਹੀ ਹੈ।
ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ‘ਚ ਆਉਣ ਵਾਲੇ 2 ਦਿਨਾਂ ਦੇ ਲਈ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।ਵਿਭਾਗ ਦਾ ਕਹਿਣਾ ਹੈ ਕਿ 18 ਤੋਂ 21 ਅਪ੍ਰੈਲ ਵਿਚਾਲੇ ਤੇਜ਼ ਤੂਫਾਨ ਦੇ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।